ਪੁਆਧੀ ਮੰਚ ਨੇ ਪੁਆਧੀ ਕਵੀ ਦਰਬਾਰ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਪੁਆਧੀ ਮੰਚ ਵੱਲੋਂ ਅੱਜ ਇੱਥੋਂ ਭਗਤ ਆਸਾ ਰਾਮ ਦੀ ਯਾਦਗਾਰ ਸੈਕਟਰ-77 ਵਿੱਚ ਪੁਆਧੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਜਸਬੀਰ ਸਿੰਘ ਮੰਡ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਪਰਮਿੰਦਰ ਸਿੰਘ ਬੈਦਵਾਨ ਮੁੱਖ ਸੇਵਾਦਾਰ ਹਲਕਾ ਮੋਹਾਲੀ ਨੇ ਸ਼ਿਰਕਤ ਕੀਤੀ। ਇਸ ਕਵੀ ਦਰਬਾਰ ਵਿੱਚ ਚਰਨ ਪੁਆਧੀ, ਹਰਪ੍ਰੀਤ ਧਰਮਗੜ੍ਹ, ਸਤੀਸ਼ ਵਿਦਰੋਹੀ, ਬਲਵਾਨ ਅੌਜਲਾ, ਲਖਬੀਰ ਸਿੰਘ ਦੌਦਪੁਰੀ, ਧਨਵੰਤ ਘੁਮਾਣ, ਸੁਨੀਤਾ ਰਾਣੀ, ਗੁਰਵਿੰਦਰ ਅਮਨ, ਡਾ. ਲਵਲੀ ਸਲੂਜਾ, ਮੀਨਾ ਨਵੀਨ, ਗੁਰਮੋਹਨ ਸੰਧਾਰਸੀ, ਸੁਖਵਿੰਦਰ ਦੁਰਾਲੀ, ਹੈਪੀ ਪੰਡਵਾਲਾ, ਜਗਤ ਢੋਲ ਕੁਰੜੀ, ਭੁਪਿੰਦਰ ਮਟੌਰੀਆ, ਹਰਿੰਦਰ ਹਰ, ਸੰਜੂ ਮੌਲੀ ਨੇ ਪੁਆਧੀ ਕਵਿਤਾਵਾਂ ਤੇ ਗੀਤ ਪੇਸ਼ ਕੀਤੀਆਂ। ਇਸ ਮੌਕੇ ਪੁਆਧੀ ਇਲਾਕੇ ਲਈ ਲਈ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸ਼ਾਇਰ ਚਰਨ ਪੁਆਧੀ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਡਾਕਟਰ ਲਵਲੀ ਪੰਨੂ ਦੀ ਪੁਆਧੀ ਇਲਾਕੇ ਦੇ ਸੁਹਾਗ ਦੇ ਗੀਤਾਂ ਤੇ ਆਧਾਰਿਤ ਪੁਸਤਕ ਮਾਰੀ ਲਾਡੋ ਚਲੀ ਸਸੁਰਾਲ ਵੀ ਰਿਲੀਜ਼ ਕੀਤੀ ਗਈ। ਪੁਆਧੀ ਇਲਾਕੇ ਦਾ ਹਰਿਆਲੀ ਅਤੇ ਖੁਸ਼ਹਾਲੀ ਉੱਤੇ ਅਧਾਰਿਤ ਇਕ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਕੈਲੰਡਰ ਵੀ ਇਸ ਮੌਕੇ ਰਿਲੀਜ਼ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਤੋਂ ਸਾਰੰਗੀ ਉੱਤੇ ਐਮ ਏ ਕਰ ਰਹੇ ਵਿਦਿਆਰਥੀ ਗੁਰ ਇਕਬਾਲ ਸਿੰਘ ਨੇ ਇਸ ਮੌਕੇ ਭਗਤ ਆਸਾ ਰਾਮ ਦੁਆਰਾ ਰਚਿਤ ਬੈਂਤਾਂ ਸੁਣਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਨੇ ਇਸ ਪੁਆਧੀ ਕਵੀ ਦਰਬਾਰ ਦਾ ਅਨੰਦ ਮਾਣਿਆ। ਨਾ ਦੇਵੇ ਉਹਦੇ ਵਿੱਚ ਦੇ ਲਾਣੇਦਾਰ ਡਾਕਟਰ ਗੁਰਮੀਤ ਸਿੰਘ ਬੈਦਵਾਣ, ਡਾਕਟਰ ਕਰਮਜੀਤ ਸਿੰਘ ਚਿੱਲਾ, ਹਰਦੀਪ ਸਿੰਘ ਬਠਲਾਣਾ, ਪਰਮਦੀਪ ਸਿੰਘ ਬੈਦਵਾਣ, ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਮੈਂਬਰ ਐਸ ਜੀ ਪੀ ਸੀ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਆਏ ਹੋਏ ਸਾਰੇ ਕਵੀਆਂ ਦਾ ਸਨਮਾਨ ਕੀਤਾ ਗਿਆ। ਨਾਵਲਕਾਰ ਜਸਬੀਰ ਸਿੰਘ ਮੰਡ ਦਾ ਵੀ ਇਸ ਮੌਕੇ ਮੰਚ ਵੱਲੋਂ ਉਚੇਚਾ ਸਨਮਾਨ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …