ਖੂਨਦਾਨ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਸਰਵਹਿੱਤ ਕਲਿਆਣ ਸੁਸਾਇਟੀ ਵੱਲੋਂ ਇਸ਼ੂ ਟਾਈਲ ਗ੍ਰੇਨਾਈਟ ਮਾਰਬਲ ਮਾਰਕੀਟ ਲਾਂਡਰਾਂ ਅਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਕਮੇਟੀ ਫੇਜ਼-11 ਦੇ ਸਹਿਯੋਗ ਨਾਲ ਮੰਦਰ ਕੰਪਲੈਕਸ ਫੇਜ਼-11 ਵਿੱਚ ਨੌਵਾਂ ਖੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਉਦਯੋਗਪਤੀ ਇਸ਼ੂ ਗਰਗ ਨੇ ਕੀਤਾ ਜਦੋਂਕਿ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਂਪ ਵਿੱਚ 74 ਵਿਅਕਤੀਆਂ ਨੇ ਖੂਨਦਾਨ ਕੀਤਾ। ਡਾ. ਰਵਨੀਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੀ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ। ਖੂਨਦਾਨੀ ਹਰਕੇਸ਼ ਰਾਣਾ ਨੇ 60ਵੀਂ ਵਾਰ ਖੂਨਦਾਨ ਕੀਤਾ ਜਦੋਂਕਿ ਸੁਸਾਇਟੀ ਦੇ ਜਥੇਬੰਦਕ ਸਕੱਤਰ ਪਦਮਦੇਵ ਨੇ ਖੂਨਦਾਨ ਕਰਕੇ ਆਪਣਾ 51ਵਾਂ ਜਨਮ ਦਿਨ ਮਨਾਇਆ। ਮੈਡੀਕਲ ਕੈਂਪ ਵਿੱਚ 200 ਤੋਂ ਵੱਧ ਪੁਰਸ਼ਾਂ, ਅੌਰਤਾਂ ਅਤੇ ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਜ਼ਿਲ੍ਹਾ ਰੈਡ ਕਰਾਸ ਮੁਹਾਲੀ ਦੇ ਸਕੱਤਰ ਕਮਲੇਸ਼ ਕੌਸ਼ਲ ਨੇ ਖੂਨਦਾਨੀਆਂ ਨੂੰ ਬੈਜ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਡੀਐਸਪੀ ਹਰਸਿਮਰਨ ਸਿੰਘ ਬੱਲ, ਗਣੇਸ਼ ਉਤਸਵ ਕਮੇਟੀ ਫੇਜ਼-9 ਦੇ ਚੇਅਰਮੈਨ ਰਮੇਸ਼ ਦੱਤ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਮੁਹਾਲੀ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਪਰਸ਼ੂਰਾਮ ਮੰਦਰ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਹਰਪਾਲ ਸਿੰਘ ਸੋਢੀ, ਕੁਲਵੰਤ ਸਿੰਘ ਕਲੇਰ, ਜਸਵੀਰ ਸਿੰਘ ਮਣਕੂ ਅਤੇ ਮਾ. ਚਰਨ ਸਿੰਘ (ਤਿੰਨੇ ਕੌਂਸਲਰ), ਗੁਰਚਰਨ ਸਿੰਘ ਭਵਰਾ, ਸ੍ਰੀਮਤੀ ਡਿੰਪਲ, ਸ਼ਿਵ ਸ਼ਰਨ ਸ਼ਰਮਾ, ਰਾਮ ਪ੍ਰਤਾਪ ਸਿੰਘ, ਸਮਾਜਸੇਵੀ ਲਾਭ ਸਿੰਘ ਮੈਣੀ, ਵੀਕੇ ਵੈਦ ਪ੍ਰਧਾਨ ਬ੍ਰਾਹਮਣ ਸਭਾ, ਸੁਖਬੀਰ ਸਿੰਘ, ਹਰੀ ਕ੍ਰਿਸ਼ਨ ਸ਼ਰਮਾ, ਦਲਜੀਤ ਸਿੰਘ, ਚੰਦਰ ਮੋਹਨ ਗੋਇਲ, ਪਵਨ ਜਗਦੰਬਾ, ਪ੍ਰਮੋਦ ਮਿਸ਼ਰਾ, ਪ੍ਰਧਾਨ ਲਕਸ਼ਮੀ ਨਾਰਾਇਣ ਮੰਦਰ, ਮਹੇਸ਼ ਭਾਰਦਵਾਜ, ਸੰਨੀ ਕੰਡਾ, ਸੋਹਨ ਲਾਲ, ਸੁਰਿੰਦਰ ਕੌਰ, ਥਾਣਾ ਮੁਖੀ ਮਨਦੀਪ ਸਿੰਘ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਅਗਨੀਹੋਤਰੀ, ਸਹਾਇਕ ਸਕੱਤਰ ਕਰਮਚੰਦ, ਕੈਸ਼ੀਅਰ ਰਕੇਸ਼ ਕੁਮਾਰ, ਉਪ ਖਜਾਨਚੀ ਕਮਲੇਸ਼ ਸ਼ਰਮਾ, ਜਥੇਬੰਦਕ ਸਕੱਤਰ ਪਦਮ ਦੇਵ ਸ਼ਰਮਾ, ਸਲਾਹਕਾਰ ਸੁਰੇਸ਼ ਕੁਮਾਰ, ਪ੍ਰੈਸ ਸਕੱਤਰ ਸਚਿਤ ਅਨਿਲ ਠਾਕੁਰ, ਕਲਚਰ ਸਕੱਤਰ ਮਨਪ੍ਰੀਤ ਸੋਢੀ ਅਤੇ ਵਿਜੇ ਯਾਦਵ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…