ਗੁਰੂ ਰਵਿਦਾਸ ਭਵਨ ਵਿੱਚ ‘ਰਾਜਸੀ ਸ਼ਕਤੀ ਹਰ ਤਾਲੇ ਦੀ ਚਾਬੀ’ ਵਿਸ਼ੇ ’ਤੇ ਸੈਮੀਨਾਰ

ਮਹਾਤਮਾ ਜੋਤੀਬਾ ਰਾਓ ਫੂਲੇ ਤੇ ਡਾ. ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਡਾ. ਬੀਆਰ ਅੰਬੇਦਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼-7 ਸਥਿਤ ਗੁਰੂ ਰਵਿਦਾਸ ਭਵਨ ਵਿਖੇ ਮਹਾਤਮਾ ਜੋਤੀਬਾ ਰਾਓ ਫੂਲੇ ਅਤੇ ਡਾ. ਬੀਆਰ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਰਾਜਸੀ ਸ਼ਕਤੀ ਹਰ ਤਾਲੇ ਦੀ ਚਾਬੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਜਿਕ ਸਮਾਗਮ ਵਿੱਚ ਦਿੱਲੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਲਛਮਣ ਯਾਦਵ, ਦਿ ਨਿਊਜ਼ ਬੀਕ ਯੂ-ਟਿਊਬ ਚੈਨਲ ਦੇ ਸੰਪਾਦਕ ਸੁਮਿਤ ਚੌਹਾਨ ਨੇ ਰਾਜਨੀਤਿਕ ਸ਼ਕਤੀ ਹਾਸਲ ਕਰਨ ਅਤੇ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਦਲਿਤ ਭਾਈਚਾਰੇ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਜਦੋਂਕਿ ਕੌਮਾਂਤਰੀ ਮਿਸ਼ਨਰੀ ਗਾਇਕਾ ਮੈਡਮ ਪ੍ਰੇਮਲਤਾ ਅਤੇ ਉੱਘੇ ਗੀਤਕਾਰ ਨਿਰਮਲ ਰੱਤੂ ਰੰਧਾਵਾ ਵਾਲਿਆਂ ਨੇ ਆਪਣੇ ਗੀਤ ਪੇਸ਼ ਕੀਤੇ।

ਸੈਮੀਨਾਰ ਦੌਰਾਨ ਹੀ ਜਿੱਥੇ ਡਾ. ਅੰਬੇਦਕਰ ਅਤੇ ਜੋਤੀਬਾ ਰਾਓ ਫੂਲੇ ਨੂੰ ਯਾਦ ਕੀਤਾ ਗਿਆ, ਉੱਥੇ ਬਾਬੂ ਕਾਂਸ਼ੀ ਰਾਮ ਦੀ ਗੱਲ ਵੀ ਤੁਰੀ। ਸੰਸਥਾ ਦੇ ਜਨਰਲ ਸਕੱਤਰ ਲਖਵਿੰਦਰ ਪਾਲ ਨੇ ਮਹਾਤਮਾ ਬੁੱਧ, ਸਤਿਗੁਰੂ ਕਬੀਰ ਸਾਹਿਬ ਅਤੇ ਮਹਾਤਮਾ ਜੋਤੀਬਾ ਰਾਓ ਫੂਲੇ ਦੇ ਮਿਸ਼ਨ ਬਾਰੇ ਚਾਣਨਾ ਪਾਉਂਦੇ ਹੋਏ ਮਨੁੱਖ ਦੇ ਭਲੇ ਲਈ ਭੀਮ ਰਾਓ ਅੰਬੇਦਕਰ ਦੇ ਮਿਸ਼ਨ ਨੂੰ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ।
ਸੰਸਥਾ ਦੀ ਪ੍ਰਧਾਨ ਗੁਰਦੀਪ ਕੌਰ ਨੇ ਉਪਰੋਕਤ ਹਸਤੀਆਂ ਦੇ ਤਾਕਤਵਰ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਸਮਾਗਮ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀਪਕ ਸੋਂਧੀ ਨੇ ਬਾਖ਼ੂਬੀ ਕੀਤਾ। ਸੱਤਿਆ-ਸੋਧਕ ਲਿਟਰੇਚਰ ਸੈਂਟਰ ਜ਼ੱਫਰਪੁਰ, ਅੰਬਾਲਾ ਨੇ ਬੁੱਕ ਸਟਾਲ ਲਾਏ।

ਇਸ ਮੌਕੇ ਗੁਰੂ ਰਵਿਦਾਸ ਨੌਜਵਾਨ ਸਭਾ ਫੇਜ਼-7 ਦੇ ਆਗੂ ਬੀਡੀ ਸਵੈਨ, ਓਮ ਪ੍ਰਕਾਸ਼ ਚੋਪੜਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਸਭਾ ਸੈਕਟਰ-30, ਮਾਤਾ ਕਲਸਾਂ ਇਸਤਰੀ ਸਤਿਸੰਗ ਸਭਾ ਫੇਜ਼-7, ਮਾਤਾ ਲੋਨਾ ਇਸਤਰੀ ਸਤਿਸੰਗ ਸਭਾ ਮੁਹਾਲੀ, ਗੁਰੂ ਰਵਿਦਾਸ ਇਸਤਰੀ ਸਤਿਸੰਗ ਸਭਾ, ਸੈਕਟਰ ਗੁਰੂ ਰਵਿਦਾਸ ਧਰਮ ਪ੍ਰਚਾਰ ਸਭਾ, ਰਾਮ ਦਰਬਾਰ, ਮਲੋਆ, ਧਨਾਸ, ਖੁੱਡਾ ਅਲੀਸ਼ੇਰ ਤੋਂ ਬ੍ਰਿਜ ਪਾਲ, ਧੀਰ ਸਿੰਘ, ਸੁਰਿੰਦਰ ਸਿੰਘ ਖੁੱਡਾ ਅਲੀਸ਼ੇਰ, ਕੌਂਸਲਰ ਅਨੁਰਾਧਾ ਆਨੰਦ ਤੇ ਮਨਜੀਤ ਸਿੰਘ, ਕੁਲਵਿੰਦਰ ਕੌਰ, ਹਰਭਜਨ ਸਿੰਘ ਪ੍ਰਧਾਨ ਐਸਸੀ/ਐਸਟੀ ਯੂਨੀਅਨ, ਦਿਨੇਸ਼ ਦਹੀਆ ਚੇਅਰਮੈਨ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ, ਜੈ ਪ੍ਰਕਾਸ਼ ਪੰਜਾਬ ਯੂਨੀਵਰਸਿਟੀ ਐਸਸੀ/ਐਸਟੀ ਨਾਨ-ਟੀਚਿੰਗ ਐਸੋਸੀਏਸ਼ਨ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…