ਠੰਡੇ ਦੀ ਬੋਤਲ ਲੈਣ ਆਏ ਵਿਅਕਤੀ ਵੱਲੋਂ ਦੁਕਾਨਦਾਰ ਦੀ ਕੁੱਟਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਬਲੌਂਗੀ ਵਿੱਚ ਇਰਫਾਨ ਕੰਨਫੈਕਸ਼ਨਰੀ ਦੀ ਇੱਕ ਦੁਕਾਨ ਕਰਦੇ ਇਰਫਾਨ ਅਤੇ ਉਸ ਦੇ ਭਰਾ ਫੁਰਕਾਨ ਅਹਿਮਦ ’ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੀੜਤ ਇਰਫਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਤ ਸਮੇਂ ਇੱਕ ਵਿਅਕਤੀ ਠੰਡੇ ਦੀ ਬੋਤਲ ਮੰਗਣ ਲੱਗਾ ਅਤੇ ਫਿਰ ਆਨਲਾਈਨ ਪੇਮੈਂਟ ਕਰਨ ਲਈ ਕਹਿਣ ਲੱਗਿਆ ਅਤੇ ਪੈਸੇ ਆਨਲਾਈਨ ਪੇਮੈਂਟ ਕਰ ਦਿੱਤੇ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੇ ਉਨ੍ਹਾਂ ਨੂੰ ਪੈਸੇ ਗਿਣਤੇ ਦੇਖ ਲਿਆ ਅਤੇ ਪੁੱਛਣ ਲਗਿਆ ਕਿ ਰੋਜ਼ਾਨਾ ਕਿੰਨੀ ਕੁ ਸੇਲ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਵਿਅਕਤੀ ਨਸ਼ੇ ਵਿੱਚ ਸੀ ਅਤੇ ਜਦੋੱ ਉਨ੍ਹਾਂ ਨੇ ਉਸ ਵਿਅਕਤੀ ਨੂੰ ਕਿਹਾ ਕਿ ਤੂੰ ਇਸ ਨਾਲ ਕੀ ਲੈਣਾ ਹੈ ਤਾਂ ਉਹ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਗਿਆ।
ਉਨ੍ਹਾਂ ਕਿਹਾ ਕਿ ਥੋੜ੍ਹੀ ਬਹਿਸ ਤੋਂ ਬਾਅਦ ਉਹ ਵਿਅਕਤੀ ਚਲਾ ਗਿਆ ਅਤੇ 10 ਕੁ ਮਿੰਟ ਬਾਅਦ ਆਪਣੇ ਨਾਲ 4 ਵਿਅਕਤੀ ਹੋਰ ਲੈ ਕੇ ਆਇਆ ਤੇ ਦੁਕਾਨ ਵਿੱਚ ਵੜ ਕੇ ਗੋਲਕਖੋਹਣ ਦੀ ਕੋਸ਼ਿਸ਼ ਕੀਤ। ਜਦੋ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਮਾਰ ਕੁੱਟ ਕੀਤੀ ਗਈ। ਇਸ ਦੌਰਾਨ ਲੋਕ ਇਕੱਠੇ ਹੋ ਗਏ ਜਿਸ ’ਤੇ ਉਹ ਵਿਅਕਤੀ ਮੌਕੇ ਤੋੱ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਘਟਨਾਂ ਤੋਂ ਬਾਅਦ ਉਨ੍ਹਾਂ ਨੇ 112 ਤੇ ਕਾਲ ਕੀਤੀ ਪਰ ਪੁਲੀਸ ਮੌਕੇ ਤੇ ਨਹੀਂ ਪਹੁੰਚੀ ਜਿਸ ਤੋਂ ਬਾਅਦ ਉਹ ਬਲੌਂਗੀ ਪੁਲੀਸ ਸਟੇਸ਼ਨ ਗਏ ਅਤੇ ਉੱਥੇ ਮੌਜੂਦ ਮੁਲਾਜ਼ਮ ਵੱਲੋਂ ਉਨ੍ਹਾਂ ਨੂੰ ਖਰੜ ਹਸਪਤਾਲ ਦਾਖ਼ਲ ਹੋਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਮੈਂ ਅਤੇ ਮੇਰਾ ਭਰਾ ਹਸਪਤਾਲ ਦਾਖ਼ਲ ਹੋ ਗਏ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਲਗੇ ਕੈਮਰੇ ਵਿੱਚ ਹਮਲਾਵਰ ਸਾਫ ਨਜ਼ਰ ਆਉਂਦੇ ਹਨ।
ਉਨ੍ਹਾਂ ਕਿਹਾ ਬੇਸ਼ੱਕ ਉਹ ਵਿਅਕਤੀ ਪੈਸੇ ਲੁੱਟਣ ਵਿੱਚ ਕਾਮਯਾਬ ਨਹੀਂ ਹੋ ਸਕੇ ਫਿਰ ਵੀ ਅਸੀਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਅਣਪਛਾਤੇ ਵਿਅਕਤੀਆਂ ਉੱਤੇ ਸਖਤ ਕਾਰਵਾਈ ਕਰਕੇ ਜੇਲ ਭੇਜਿਆ ਜਾਵੇ ਤਾਂ ਕੋਈ ਅਨਸਰ ਕਿਸੀ ਹੋਰ ਦਾ ਨੁਕਸਾਨ ਨਾ ਕਰ ਸਕਣ ਜਾਂ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ। ਇਸ ਸਬੰਧੀ ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਕਤ ਵਿਅਕਤੀਆ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…