ਗੈਂਗਸਟਰਾਂ ਨੂੰ ਨਾਜਾਇਜ਼ ਅਸਲਾ ਸਪਲਾਈ ਕਰਨ ਵਾਲੇ ਸਮੇਤ 8 ਮੁਲਜ਼ਮ ਗ੍ਰਿਫ਼ਤਾਰ

3 ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਅੱਠ ਮੁਲਜ਼ਮ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 10 ਪਿਸਤੌਲ, 12 ਜ਼ਿੰਦਾ ਕਾਰਤੂਸ ਤੇ ਖੋਹ ਕੀਤੀ ਸਵਿਫ਼ਟ ਕਾਰ ਵੀ ਕੀਤੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਮੁਹਾਲੀ ਪੁਲੀਸ ਨੇ ਤਿੰਨ ਵੱਖ ਵੱਖ ਮਾਮਲਿਆਂ ਵਿੱਚ ਨਾਮਜ਼ਦ 8 ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਇੱਕ ਮੁਲਜ਼ਮ ਰਿੰਕੂ ਉਰਫ਼ ਚੇਲਾ ਵਾਸੀ ਮਨਮੋਹਨ ਨਗਰ, ਅੰਬਾਲਾ ਨੂੰ ਵੀ ਸ਼ਾਮਲ ਹੈ, ਜੋ ਗੈਂਗਸਟਰ ਸੰਪਤ ਮਹਿਰਾ ਅਤੇ ਗੈਂਗਸਟਰ ਕਾਲੇ ਪੇਗੋਵਾਲ ਗਰੋਹ ਨੂੰ ਨਾਜਾਇਜ਼ ਸਪਲਾਈ ਕਰਦਾ ਸੀ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 10 ਪਿਸਤੌਲ ਅਤੇ ਸਵਿਫ਼ਟ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਵਿੰਦਰ ਸਿੰਘ ਵਾਸੀ ਪਿੰਡ ਸ਼ਰੀਹਾਂਵਾਲਾ ਬਰਾੜ, (ਫਿਰੋਜ਼ਪੁਰ) ਅਤੇ ਪਰਮਿੰਦਰ ਸਿੰਘ ਨੰਨੂ ਵਾਸੀ ਸਰਹਿੰਦ (ਫਤਹਿਗੜ੍ਹ ਸਾਹਿਬ) ਨੂੰ ਲਾਂਡਰਾਂ-ਬਨੂੜ ਸੜਕ ’ਤੇ ਸਥਿਤ ਐਮਆਰ ਨੇੜਿਓਂ ਖੋਹੀ ਸਵਿਫ਼ਟ ਕਾਰ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਇਹ ਕਾਰ ਸੈਕਟਰ-89 ਦੇ ਵਸਨੀਕ ਮੇਘਰਾਜ ਤੋਂ ਉਦੋਂ ਖੋਹੀ ਸੀ ਜਦੋਂ ਉਹ ਰਸ਼ਤੇ ਵਿੱਚ ਕਾਰ ਰੋਕ ਕੇ ਪਿਸ਼ਾਬ ਕਰਨ ਲਈ ਰੁਕਿਆ ਸੀ ਤਾਂ ਮੁਲਜ਼ਮਾਂ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰਕੇ ਪਰਸ, ਮੋਬਾਈਲ ਅਤੇ ਕਾਰ ਖੋਹ ਲਈ ਸੀ।
ਐੱਸਐੱਸਪੀ ਨੇ ਦੱਸਿਆ ਕਿ ਇੰਜ ਹੀ ਪੁਲੀਸ ਨੇ ਨਾਜਾਇਜ਼ ਅਸਲਾ ਸਪਲਾਇਰ ਨੂੰ ਕਾਬੂ ਕਰਕੇ ਉਸ ਕੋਲੋਂ 7 ਪਿਸਤੌਲ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਲਈ ਮੁਹਾਲੀ ਖੇਤਰ ਵਿੱਚ ਆ ਰਿਹਾ ਹੈ। ਸੀਆਈਏ ਸਟਾਫ਼ ਦੀ ਟੀਮ ਨੇ ਛਾਪੇਮਾਰੀ ਕਰਕੇ ਭੂਰੂ ਚੌਂਕ ਨੇੜਿਓਂ ਮੁਲਜ਼ਮ ਰਿੰਕੂ ਉਰਫ਼ ਚੇਲਾ ਵਾਸੀ ਮਨਮੋਹਨ ਨਗਰ, ਅੰਬਾਲਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 7 ਪਿਸਤੌਲ (.32 ਬੋਰ) ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਇਹ ਸਾਰਾ ਅਸਲਾ ਗੈਂਗਸਟਰ ਸੰਪਤ ਮਹਿਰਾ ਅਤੇ ਗੈਂਗਸਟਰ ਕਾਲੇ ਪੇਗੋਵਾਲ ਗਰੋਹ ਨੂੰ ਸਪਲਾਈ ਕਰਨਾ ਸੀ।

ਤੀਜੇ ਮਾਮਲੇ ਵਿੱਚ ਪੁਲੀਸ ਨੇ ਕੁੱਟਮਾਰ ਕਰਕੇ ਲਾਇਸੈਂਸੀ ਪਿਸਤੌਲ ਖੋਹ ਕਰਨ ਵਾਲੇ 5 ਮੁਲਜ਼ਮਾਂ ਨੂੰ 3 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਗਰਗ ਨੇ ਦੱਸਿਆ ਕਿ 24-25 ਅਪਰੈਲ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਭੁਪਿੰਦਰ ਸਿੰਘ ਉਰਫ਼ ਪਟਵਾਰੀ ਨਾਮ ਦੇ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਉਸਦਾ ਲਾਇਸੈਂਸੀ ਲੋਡਿਡ ਪਿਸਤੌਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਸਦਰ ਖਰੜ ਵਿੱਚ ਧਾਰਾ 379, 323, 506, 148, 149 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਸੀਸੀਟੀਵੀ ਫੁਟੇਜ, ਤਕਨੀਕੀ ਅਤੇ ਵਿਗਿਆਨਿਕ ਢੰਗਾਂ ਨਾਲ ਟਰੇਸ ਕਰਕੇ ਮੁੱਖ ਮੁਲਜ਼ਮ ਸਾਹਿਲ ਬੇਰੀ ਵਾਸੀ ਪਿੰਡ ਕਾਨੁਆਣਾ (ਸਿਰਸਾ) ਸਮੇਤ ਆਸ਼ੂਤੋਸ਼ ਕੁਮਾਰ ਵਾਸੀ ਪਲਵਲ (ਹਰਿਆਣਾ) ਹਾਲ ਵਾਸੀ ਹੋਸਟਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਕਪਿਲ ਅੱਤਰੀ ਵਾਸੀ ਪਿੰਡ ਸੋਹਾਣਾ (ਫਰੀਦਾਬਾਦ) ਹਾਲ ਵਾਸੀ ਗੁਰੂ ਹੋਮਜ਼ ਅਮਾਇਰਾ ਸਿਟੀ ਖਰੜ, ਅਜੈ ਕੁਮਾਰ ਵਾਸੀ ਦਿਲਸ਼ਾਦ ਗਾਰਡਨ ਸ਼ਾਹਦਰਾ ਦਿੱਲੀ ਅਤੇ ਆਰਿਆ ਬਸੰਤ ਵਾਸੀ ਪਿੰਡ ਧੁੰਦਲਾ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪਿਸਤੌਲ (.32 ਬੋਰ ਸਮੇਤ 2 ਕਾਰਤੂਸ) ਅਤੇ 2 ਦੇਸੀ ਪਿਸਤੌਲ (.32 ਬੋਰ ਸਮੇਤ 5 ਰੋਂਦ) ਅਤੇ ਇੱਕ ਹਾਂਡਾ ਸਿਟੀ ਕਾਰ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਪੁਲੀਸ ਨੂੰ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…