ਰਿਹਾਇਸ਼ੀ ਪਾਰਕ ਵਿੱਚ ਪਿਛਲੇ 7 ਸਾਲ ਤੋਂ ਚਲ ਰਹੀ ਹੈ ‘ਯੋਗ ਪਾਠਸ਼ਾਲਾ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਇੱਥੋਂ ਦੇ ਫੇਜ਼-6 ਸਥਿਤ ਕੋਠੀ ਨੰਬਰ-705 ਦੇ ਨਾਲ ਲੱਗਦੇ ਪਾਰਕ (ਇਹ ਪਾਰਕ ਹੁਣ ਯੋਗਾ ਪਾਰਕ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ) ਵਿੱਚ ਪਿਛਲੇ ਕਰੀਬ ਸੱਤ ਸਾਲ ਤੋਂ ਯੋਗ ਪਾਠਸ਼ਾਲਾ ਚੱਲ ਰਹੀ ਹੈ। ਰੋਜ਼ਾਨਾ ਸ਼ਾਮ ਵੇਲੇ ਅੌਰਤਾਂ ਅਤੇ ਬੱਚਿਆਂ ਨੂੰ ਯੋਗ ਅਭਿਆਸ ਕਰਵਾਇਆ ਜਾਂਦਾ ਹੈ ਅਤੇ ਯੋਗਾ ਦੇ ਨਿੱਤ ਵਰਤੋਂ ਦੇ ਆਸਣ ਅਤੇ ਪ੍ਰਾਣਾਯਾਮ ਸਿਖਲਾਈ ਦਿੱਤੀ ਜਾਂਦੀ ਹੈ।
ਇੱਥੇ ਯੋਗ ਸਿਖਾਉਣ ਵਾਲੀ ਸਮਾਜ ਸੇਵਕਾ ਬੀਬਾ ਰੇਨੂੰ ਸ਼ਰਮਾ ਪੁੱਤਰੀ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਇਸ ਪਾਰਕ ਵਿੱਚ ਪਿਛਲੇ ਸੱਤ ਸਾਲਾਂ ਤੋਂ ਸਥਾਨਕ ਵਸਨੀਕਾਂ, ਅੌਰਤਾਂ ਅਤੇ ਬੱਚਿਆਂ ਨੂੰ ਰੋਜ਼ਾਨਾ ਸ਼ਾਮ ਵੇਲੇ ਯੋਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਯੋਗਾ ਪਾਰਕ ਦੀ ਪ੍ਰਧਾਨ ਪ੍ਰਿਤਪਾਲ ਕੌਰ ਤੇ ਮੀਤ ਪ੍ਰਧਾਨ ਸਤਿੰਦਰ ਕੌਰ ਦੀ ਅਗਵਾਈ ਹੇਠ ਯੋਗ ਟੀਚਰ ਵਰੇਂਦਰ ਵਿਨਾਇਕ ਵੱਲੋਂ ਯੋਗ ਅਭਿਆਸ ਕਰਵਾਇਆ ਜਾਂਦਾ ਹੈ। ਸਥਾਨਕ ਵਸਨੀਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਅਤੇ ਕਬੀਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…