Share on Facebook Share on Twitter Share on Google+ Share on Pinterest Share on Linkedin ਗਿਆਨੀ ਦਿੱਤ ਸਿੰਘ ਫਾਉਂਡੇਸ਼ਨ ਦੀ ਹਰਿਆਣਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਨਬਜ਼-ਏ-ਪੰਜਾਬ, ਚੰਡੀਗੜ੍ਹ, 24 ਜੁਲਾਈ: ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਦੀ ਯਾਦ ਵਿੱਚ ਬਣੀ ਹੋਈ ਸੰਸਥਾ ਗਿਆਨੀ ਦਿੱਤ ਸਿੰਘ ਫਾਊਡੇਸ਼ਨ (ਰਜ਼ਿ) ਦੀ ਇਕ ਮੀਟਿੰਗ ਸੰਸਥਾ ਦੇ ਪ੍ਰਧਾਨ ਇੰਜਨੀਅਰ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੰਬਾਲਾ ਸ਼ਹਿਰ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਾਈ ਸਕੂਲ ਵਿੱਚ ਹੋਈ ਜਿਸ ਵਿੱਚ ਸੰਸਥਾ ਦੇ ਕੇਂਦਰੀ ਨੇਤਾਵਾਂ ਤੋੱ ਇਲਾਵਾ ਹਰਿਆਣਾ ਰਾਜ ਦੀਆਂ ਸਿੱਖ ਸੰਗਤਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਜਿਥੇ ਗਿਆਨੀ ਦਿੱਤ ਸਿੰਘ ਵੱਲੋੱ ਸਿੱਖ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦਾ ਜ਼ਿਕਰ ਕੀਤਾ ਗਿਆ ਉੱਥੇ ਵੱਖ ਵੱਖ ਬੁਲਾਰਿਆ ਵੱਲੋੱ ਉਹਨਾਂ ਵੱਲੋਂ ਸਮਾਜ ਨੂੰ ਦਿੱਤੀ ਗਈ ਸੇਧ ਅਤੇ ਨਿਸ਼ਾਨਿਆਂ ਤੇ ਚੱਲਣ ਲਈ ਪ੍ਰੇਰਨਾ ਲੈਣ ਲਈ ਜ਼ੋਰ ਦਿੱਤਾ ਗਿਆ। ਮੀਟਿੰਗ ਦੌਰਾਨ ਸਰਵਸੰਮਤੀ ਨਾਲ ਸੰਸਥਾ ਦੀ ਹਰਿਆਣਾ ਰਾਜ ਇਕਾਈ ਦੀ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਹਰਪਾਲ ਸਿੰਘ ਮਛੌਡਾ (ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਚੇਅਰਮੈਨ, ਰਣਬੀਰ ਸਿੰਘ ਫੌਜੀ ਨੂੰ ਪ੍ਰਧਾਨ, ਪ੍ਰਿੰਸੀਪਲ ਗੁਰਚਰਨ ਸਿੰਘ ਜੋਗੀ ਨੂੰ ਸੀਨੀਅਰ ਮੀਤ ਪ੍ਰਧਾਨ, ਜਗਮੀਤ ਸਿੰਘ ਜੋਸ਼ ਨੂੰ ਜਨਰਲ ਸਕੱਤਰ, ਤਰਲੋਚਨ ਸਿੰਘ ਨੂੰ ਸੰਯੁਕਤ ਸਕੱਤਰ, ਜੀਵਨਜੋਸ ਸਿੰਘ ਸਲੂਜਾ ਨੂੰ ਮੀਤ ਪ੍ਰਧਾਨ, ਪੀਪੀਐਸ ਵੋਹਠਾ ਨੂੰ ਵਿੱਤ ਸਕੱਤਰ, ਗੁਰਚਰਨ ਸਿੰਘ ਬਲਿੱਸ, ਸੁਰਿੰਦਰ ਪਾਲ ਸਿੰਘ ਸਿੱਧੜ, ਚੇਤ ਸਿੰਘ ਕੋਹਲੀ, ਨਵਿੰਦਰ ਸਿੰਘ ਆਨੰਦ ਅਤੇ ਮਹਿੰਦਰ ਮੋਹਨ ਸਿੰਘ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ। ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਜਥੇਦਾਰ ਹਰਪਾਲ ਸਿੰਘ ਮਛੌਡਾ ਮੈਂਬਰ ਐਸਜੀਪੀਸੀ ਨੇ ਦੱਸਿਆ ਕਿ ਸਿੰਘ ਸਭਾ ਦੀ 150ਵੀਂ ਯਾਦ ਧੂਮ ਧਾਮ ਨਾਲ ਹਰਿਆਣਾ ਰਾਜ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਸੈਮੀਨਾਰਾਂ ਰਾਹੀਂ, ਕੀਰਤਨ, ਢਾਡੀ ਦਰਬਾਰਾਂ ਅਤੇ ਕਵੀ ਦਰਬਾਰ ਕਰਕੇ ਸੰਗਤਾਂ ਨੂੰ ਸਿੰਘ ਸਭਾ ਦੀ ਹੋਂਦ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਿੰਘ ਸਭਾ ਦੇ ਸੇਵਕਾਂ ਨੂੰ ਸ਼ਰਧਾ ਅਰਪਿਤ ਕੀਤੀ ਜਾਵੇਗੀ ਅਤੇ ਇਸ ਕਾਰਜ ਲਈ ਹਰਿਆਣਾ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਫੰਡ ਵੀ ਇੱਕਤਰ ਕੀਤਾ ਜਾਵੇਗਾ। ਮੀਟਿੰਗ ਵਿਚ ਹੋਰਨਾਂ ਤੋੱ ਇਲਾਵਾ ਬਲਬੀਰ ਸਿੰਘ, ਸੋਹਣ ਸਿੰਘ ਸਾਰੰਗਾ, ਮਲਕੀਤ ਸਿੰਘ ਪਟਿਆਲਾ, ਕਮਲਜੀਤ ਸਿੰਘ ਰਾਣਾ, ਗੁਰਮੇਲ ਸਿੰਘ, ਤਰਲੋਚਲ ਸਿੰਘ, ਇੰਜ. ਜਗਮੇਲ ਸਿੰਘ, ਜਸਪਾਲ ਸਿੰਘ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇਦੇ ਹਾਜਰ ਸਨ। ਸਟੇਜ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਨਵਤੇਜ ਸਿੰਘ ਸਾਰੰਗਾ ਵੱਲੋਂ ਬਾਖੂਬੀ ਨਿਭਾਈ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ