ਆਜ਼ਾਦੀ ਦਿਹਾੜੇ ’ਤੇ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 16 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਦੇ ਸਟੇਡੀਅਮ ਵਿੱਚ ਮਨਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਭ ਤੋਂ ਪਹਿਲਾਂ ਸਨਮਾਨ ਸਪੋਟ ਨੀਡ ਫਾਊਂਡੇਸ਼ਨ ਦੀ ਡਾਇਰੈਕਟਰ ਪ੍ਰਭਜੋਤ ਕੌਰ ਨੂੰ ਆਵਾਰਾ ਕੁੱਤਿਆਂ ਅਤੇ ਹੋਰ ਜਾਨਵਰਾਂ ਦੀ ਦੇਖਭਾਲ ਕਰਨ ਬਦਲੇ ਦਿੱਤਾ ਗਿਆ। ਇੰਜ ਹੀ ਦੂਜਾ ਇਨਾਮ ਦਿਸ਼ਾ ਵਿਮੈਨ ਟਰੱਸਟ ਦੀ ਚੇਅਰਪਰਸਨ ਬੀਬਾ ਹਰਦੀਪ ਕੌਰ ਵਿਰਕ ਨੂੰ ਅੌਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨੰਬਰਦਾਰ ਸਤਨਾਮ ਸਿੰਘ ਲਾਂਡਰਾਂ, ਗੁਰਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਸਮੇਤ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਦੱਸਿਆ ਕਿ ਸਮਾਜ ਸੇਵਾ ਦੇ ਖੇਤਰ ਅਤੇ ਖਾਸ ਕਰਕੇ ਅੌਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ‘‘ਦਿਸ਼ਾ ਰੁਜ਼ਗਾਰ ਮੁਹਿੰਮ’’ ਰਾਹੀਂ ਅਨੇਕਾਂ ਹੀ ਕੁੜੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਉਹ ਪੱਤਰਕਾਰ ਵਜੋਂ ਵੀ 21 ਸਾਲ ਤੋਂ ਸੇਵਾਵਾਂ ਨਿਭਾ ਰਹੇ ਹਨ। ਟਰੱਸਟ ਦਾ ਮੁੱਖ ਮੰਤਵ ਅੌਰਤਾਂ ਦਾ ਸ਼ਸ਼ਤੀਕਰਨ ਕਰਨਾ, ਉਨ੍ਹਾਂ ਨੂੰ ਕਾਨੂੰਨੀ ਜਾਗਰਕਤਾ ਪ੍ਰਦਾਨ ਕਰਨੀ, ਬੱਚਿਆਂ ਦੀ ਨਿਰੋਈ ਸਿਹਤ ਨੂੰ ਉਤਸ਼ਾਹਿਤ ਕਰਨਾ ਅਤੇ ਗਰੀਬੀ ਰੇਖਾਂ ਤੋਂ ਹੇਠਾਂ ਕੰਮ ਕਰ ਰਹੇ ਬੱਚੇ ਅਤੇ ਅੌਰਤਾਂ ਦੇ ਪੁਨਰਵਾਸ ਸਬੰਧੀ ਅਹਿਦ ਲੈਣਾ ਹੈ।
ਜ਼ਿਕਰਯੋਗ ਹੈ ਕਿ ਅੱਜ ਇੱਥੇ ਹਰਦੀਪ ਕੌਰ ਵਿਰਕ ਨੂੰ ਸਨਮਾਨ ਮਿਲਣ ਉਪਰੰਤ ਦਿੱਲੀ ਤੋਂ ਦਿਸ਼ਾ ਟਰੱਸਟ ਦੇ ਕੌਮੀ ਚੇਅਰਪਰਸਨ ਡਾਕਟਰ ਸਿਮਰਨ ਕਾਲੜਾ ਨੇ ਇੱਕ ਵਧਾਈ ਸੰਦੇਸ਼ ਭੇਜ ਕੇ ਪੂਰੇ ਟਰੱਸਟ ਦੀਆਂ ਮਹਿਲਾ ਮੈਂਬਰਾਂ ਨੂੰ ਇਸ ਦੀ ਵਧਾਈ ਦਿੱਤੀ। ਡਾਕਟਰ ਸਿਮਰਨ ਕਾਲੜਾ ਨੇ ਕਿਹਾ ਕਿ ਹਰਦੀਪ ਕੌਰ ਮਹਿਲਾ ਸ਼ਸ਼ਤੀਕਰਨ ਦੇ ਖੇਤਰ ਵਿਚ ਇਕ ਵੱਡਾ ਨਾਂ ਹੈ। ਡਾਕਟਰ ਕਾਲੜਾ ਨੇ ਕਿਹਾ ਕਿ ‘‘ਦਿਸ਼ਾ ਰੁਜ਼ਗਾਰ ਮੁਹਿੰਮ’’ ਟਰੱਸਟ ਦੀ ਇੱਕ ਅਹਿਮ ਪ੍ਰਾਪਤੀ ਹੈ। ਟਰੱਸਟ ਦੇ ਇਸੇ ਉਦੇਸ਼ ਨੇ ਅੌਰਤਾਂ ਨੂੰ ਆਤਮ ਨਿਰਭਰ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਅਸੀਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਅੱਗੇ ਵੱਲ ਨੂੰ ਵੱਧ ਰਹੇ ਹਾਂ। ਇਹ ਸਾਡੇ ਲਈ ਬੇਹਦ ਖੁਸ਼ੀ ਅਤੇ ਤਸੱਲੀ ਭਰੀ ਖ਼ਬਰ ਹੈ। ਇਸ ਮੌਕੇ ਦਿਸ਼ਾ ਪ੍ਰਧਾਨ ਹਰਦੀਪ ਕੌਰ ਨੂੰ ਡਾ. ਰਿੰਮੀ ਸਿੰਗਲਾ, ਕੁਲਦੀਪ ਕੌਰ ਸੁਪਰੀਡੈਂਟ ਬਾਹਰਾ ਹਸਪਤਾਲ, ਮਮਤਾ ਸ਼ਰਮਾ, ਮਨਦੀਪ ਕੌਰ ਬੈਂਸ, ਮਨਦੀਪ ਕੌਰ ਮਹਿਤਾਬਗੜ੍ਹ, ਮਨਦੀਪ ਕੌਰ ਕੈਨੇਡਾ, ਸੁਖਵਿੰਦਰ ਕੌਰ ਅਤੇ ਅਰਵਿਨ ਕੌਰ ਸੰਧੂ ਵੱਲੋਂ ਫੋਨ ਕਾਲ ਰਾਹੀਂ ਵਧਾਈ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…