Share on Facebook Share on Twitter Share on Google+ Share on Pinterest Share on Linkedin ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 19 ਅਗਸਤ: ਸਮਾਜ ਸੇਵੀ ਸੰਸਥਾ ਇਨਸਾਨੀਅਤ, ਕਲਗੀਧਰ ਸੇਵਾ ਸੁਸਾਇਟੀ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤਹਿਤ ਇਲਾਕੇ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਬੰਧਤ ਸਕੂਲਾਂ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਰਮਨਦੀਪ ਸਿੰਘ ਟੋਡਰਮਾਜਰਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ਦੀ ਮਿਹਨਤ ਅਤੇ ਪ੍ਰੇਰਣਾ ਸਦਕਾ ਬੱਚੇ ਅੱਵਲ ਆਏ ਹਨ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਬਾਕੀ ਵਿਦਿਆਰਥੀਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਰਮਨਦੀਪ ਟੋਡਰਮਾਜਰਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੰਨੀ ਕਲਾਂ, ਮਜਾਤੜੀ ਸਕੂਲ, ਝੰਜੇੜੀ ਸਕੂਲ, ਮਜਾਤ ਸਕੂਲ, ਦੇਹਕਲਾਂ ਸਕੂਲ, ਬ੍ਰਾਹਮਣ ਬਾਸੀਆਂ ਸਕੂਲ, ਚੋਲਟਾ ਖੁਰਦ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮਾ. ਕੁਲਦੀਪ ਸਿੰਘ ਮਜਾਤੜੀ, ਪ੍ਰਧਾਨ ਦਿਲਬਹਾਰ ਰਾਣਾ ਝੰਜੇੜੀ, ਬਲਜਿੰਦਰ ਕੌਰ, ਬਲਬੀਰ ਕੌਰ, ਭੁਪਿੰਦਰ ਸਿੰਘ, ਦਿਲਬਾਰ ਸਿੰਘ ਟੋਡਰਮਾਜਰਾ, ਹਰਜਿੰਦਰ ਕੁਮਾਰ, ਪਰਮਜੀਤ ਸਿੰਘ ਪੋਪਨਾ, ਸਤਬੀਰ ਸਿੰਘ ਬਾਸੀਆਂ, ਨਸੀਬ ਸਿੰਘ, ਸ਼ਮਸ਼ੇਰ ਸਿੰਘ ਧੜਾਕ, ਸੋਹਣ ਸਿੰਘ ਚੀਮਾ, ਪਰਮਜੀਤ ਸਿੰਘ ਮਜਾਤ, ਨਾਹਰ ਸਿੰਘ ਚੁੰਨੀ, ਗੌਰਵ ਬਲਾਕ ਸਮਿਤੀ ਮੈਂਬਰ ਅਤੇ ਗੁਰਸ਼ਰਨ ਸ਼ੇਰਗਿੱਲ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ