ਐਂਟੀ-ਨਾਰਕੋਟਿਕਸ ਸੈੱਲ ਵੱਲੋਂ ਕੁਇੰਟਲ ਤੋਂ ਵੱਧ ਭੁੱਕੀ ਚੂਰਾ ਪੋਸਟ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਹਾਲੀ ’ਚ ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ

ਨਬਜ਼-ਏ-ਪੰਜਾਬ, ਮੁਹਾਲੀ, 27 ਸਤੰਬਰ:
ਪੰਜਾਬ ਪੁਲੀਸ ਦੇ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੁਹਾਲੀ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਇੱਕ ਕੁਇੰਟਲ 15 ਕਿੱਲੋਂ ਭੁੱਕੀ ਚੂਰਾ ਪੋਸਟ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦਾ ਇੱਕ ਟਰੱਕ ਨੰਬਰ ਪੀਬੀ-65-ਏਟੀ-4781 ਵੀ ਜ਼ਬਤ ਕੀਤਾ ਗਿਆ ਹੈ। ਜਿਸ ਵਿੱਚ ਨਸ਼ੀਲਾ ਪਾਊਡਰ ਲੱਦ ਕੇ ਲਿਜਾਇਆ ਜਾ ਰਿਹਾ ਸੀ। ਮੁਹਾਲੀ ਵਿੱਚ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਪਿੰਡ ਜਨੇਤਪੁਰ ਕੱਟ ਚੰਡੀਗੜ੍ਹ-ਅੰਬਾਲਾ ਮੇਨ ਹਾਈਵੇਅ ’ਤੇ ਮੌਜੂਦ ਸੀ। ਇਸ ਦੌਰਾਨ ਥਾਣੇਦਾਰ ਜੀਤ ਰਾਮ ਨੂੰ ਗੁਪਤ ਸੂਚਨਾ ਮਿਲੀ ਕਿ ਮੇਜਰ ਸਿੰਘ ਅਤੇ ਰਜਿੰਦਰ ਸਿੰਘ ਦੋਵੇਂ ਵਾਸੀ ਪਿੰਡ ਜੰਡਪੁਰ (ਖਰੜ) ਮੁਹਾਲੀ ਇਲਾਕੇ ਵਿੱਚ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਟਰੱਕ ਵਿੱਚ ਸਵਾਰ ਹੋ ਕੇ ਅੰਬਾਲਾ ਸਾਈਡ ਤੋਂ ਡੇਰਾਬੱਸੀ ਰਾਹੀਂ ਮੁਹਾਲੀ ਵੱਲ ਆ ਰਹੇ ਹਨ।
ਆਈਜੀ ਭੁੱਲਰ ਨੇ ਦੱਸਿਆ ਕਿ ਪਿੰਡ ਜਨੇਤਪੁਰ ਨੇੜੇ ਨਾਕਾਬੰਦੀ ਕਰਕੇ ਪੁਲੀਸ ਨੇ ਉਕਤ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਦੋਵੇਂ ਕਾਫ਼ੀ ਸਮੇਂ ਤੋਂ ਟਰੱਕ ਡਰਾਈਵਰੀ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਡੀਐਸਪੀ ਅਮਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਮੁਲਜ਼ਮਾਂ ਅਤੇ ਟਰੱਕ ਦੀ ਤਲਾਸ਼ੀ ਲਈ ਗਈ। ਟਰੱਕ ਵਿੱਚ ਸੈਨਟਰੀ ਦਾ ਸਮਾਨ ਲੋਡ ਸੀ ਪ੍ਰੰਤੂ ਇਸ ਸਮਾਨ ’ਚੋਂ 7 ਬੋਰੀਆ (ਇੱਕ ਕੁਇੰਟਲ 15 ਕਿੱਲੋਗਰਾਮ) ਭੁੱਕੀ ਚੂਰਾ ਪੋਸਤ ਵੀ ਛੁਪਾ ਕੇ ਰੱਖੀ ਹੋਈ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਉਹ ਕਾਫ਼ੀ ਸਮੇਂ ਤੋਂ ਆਪਣਾ ਟਰੱਕ ਚਲਾਉਂਦੇ ਹਨ ਅਤੇ ਜ਼ਿਆਦਾਤਰ ਉਹ ਬਾਹਰਲੇ ਸੂਬਿਆਂ ਦਾ ਮਾਲ ਲੈ ਕੇ ਆਉਂਦੇ-ਜਾਂਦੇ ਹਨ। ਹੁਣ ਵੀ ਉਹ ਕਰੀਬ 10 ਕੁ ਦਿਨ ਪਹਿਲਾਂ ਪੰਚਕੂਲਾ ਤੋਂ ਸੇਬ ਲੋਡ ਕਰਕੇ ਅਨੰਦ ਸ਼ਹਿਰ ਗੁਜਰਾਤ ਵਿੱਚ ਗਏ ਸੀ। ਵਾਪਸੀ ’ਤੇ ਉਨ੍ਹਾਂ ਨੇ ਸੀਰਾ ਸੈਨੇਟਰੀ ਵੇਅਰ ਲਿਮਟਿਡ ਕੰਪਨੀ ਅਹਿਮਦਾਬਾਦ ਤੋਂ ਸੀਰਾ ਸੈਨੇਟਰੀ ਵੇਅਰ ਲਿਮਟਿਡ ਕੰਪਨੀ ਜੀਰਕਪੁਰ ਦਾ ਮਾਲ ਲੋਡ ਕੀਤਾ ਸੀ ਅਤੇ ਰਸਤੇ ’ਚੋਂ ਮੰਗਲਵਾੜਾ, ਰਾਜਸਥਾਨ ਤੋਂ ਭੁੱਕੀ ਦੀ ਖੇਪ ਸੈਨੇਟਰੀ ਦੇ ਸਮਾਨ ਵਿੱਚ ਛੁਪਾ ਕੇ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ 28 ਸਤੰਬਰ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…