Share on Facebook Share on Twitter Share on Google+ Share on Pinterest Share on Linkedin ਐਨਡੀਏ ਦੀ ਪ੍ਰੀਖਿਆ: ਪੇਂਡੂ ਇਲਾਕਿਆਂ ਦੇ 35 ਨੌਜਵਾਨਾਂ ਨੇ ਕੀਤਾ ਮਾਪਿਆਂ ਦਾ ਨਾਂ ਰੌਸ਼ਨ ਨਬਜ਼-ਏ-ਪੰਜਾਬ, ਮੁਹਾਲੀ, 30 ਸਤੰਬਰ: ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਸੈਕਟਰ-77 ਅਤੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਵੱਲੋਂ ਦੇਸ਼ ਦੀ ਸੇਵਾ ਲਈ ਵੱਡੇ ਪੱਧਰ ’ਤੇ ਫ਼ੌਜੀ ਅਫ਼ਸਰ ਤਿਆਰ ਕੀਤੇ ਜਾ ਰਹੇ ਹਨ। ਪਿਛਲੇ 12 ਸਾਲਾਂ ਵਿੱਚ ਇਨ੍ਹਾਂ ਦੋਵੇਂ ਅਦਾਰਿਆਂ ਦੇ ਸਾਂਝੇ ਉਪਰਾਲੇ ਨਾਲ ਦੇਸ਼ ਨੂੰ 141 ਅਫ਼ਸਰ ਮਿਲੇ ਹਨ। ਜਦੋਂਕਿ ਹੁਣ ਤੱਕ 217 ਵਿਦਿਆਰਥੀ ਐਨਡੀਏ ਪਾਸ ਕਰ ਚੁੱਕੇ ਹਨ। ਇਸ ਸਾਲ ਵੀ 35 ਵਿਦਿਆਰਥੀ ਐਨਡੀਏ ਦੀ ਪ੍ਰੀਖਿਆ ਵਿੱਚ ਸਫਲ ਰਹੇ ਹਨ, ਜੋ ਕਿ ਮੁਹਾਲੀ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਮੇਜਰ ਜਰਨਲ (ਸੇਵਾਮੁਕਤ) ਐੱਚ ਚੌਹਾਨ ਅਤੇ ਸ਼ੈਮਰਾਕ ਸਕੂਲ ਦੇ ਚੇਅਰਮੈਨ ਏਐੱਸ ਬਾਜਵਾ ਅਤੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕੀਤਾ। ਇਸ ਮੌਕੇ ਮੇਜਰ ਜਰਨਲ ਐੱਚ ਚੌਹਾਨ ਨੇ ਦੱਸਿਆ ਕਿ ਭਾਰਤ ’ਚੋਂ ਕਰੀਬ ਤਿੰਨ ਲੱਖ ਉਮੀਦਵਾਰਾਂ ਨੇ ਐਨਡੀਏ ਲਈ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਮੁਹਾਲੀ ਦੇ 45 ਵਿਦਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ ’ਚੋਂ ਸ਼ੈਮਰਾਕ ਸਕੂਲ ਦੇ 35 ਵਿਦਿਆਰਥੀ ਸਫਲ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 76.08 ਫੀਸਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੇ ਹਰ ਸੂਬੇ ਵਿੱਚ ਸੈਨਿਕ ਸਕੂਲ ਅਤੇ ਪ੍ਰਾਈਵੇਟ ਅਦਾਰੇ ਵੱਡੇ ਪੱਧਰ ’ਤੇ ਐਨਡੀਏ ਦੀ ਤਿਆਰੀ ਕਰਵਾਉਂਦੇ ਹਨ ਪਰ ਹੁਣ ਤੱਕ ਕਿਸੇ ਵੀ ਸੰਸਥਾ ਦੇ ਇਕੱਠੇ ਵਿਦਿਆਰਥੀ ਸਫਲ ਨਹੀਂ ਹੋਏ। ਜਿਵੇਂ ਕਿ ਸ਼ੈਮਰਾਕ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਹੁੰਦੇ ਆ ਰਹੇ ਹਨ। ਸ਼ੈਮਰਾਕ ਸਕੂਲ ਦੇ ਚੇਅਰਮੈਨ ਏਐੱਸ ਬਾਜਵਾ ਨੇ ਪਾਸਆਊਟ ਹੋਣ ਵਾਲੇ ਵਿਦਿਆਰਥੀਆਂ ਦੀ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ 35 ਵਿਦਿਆਰਥੀਆਂ ’ਚੋਂ ਜ਼ਿਆਦਾਤਰ ਨੌਜਵਾਨ ਛੋਟੇ ਕਸਬਿਆਂ ਜਾਂ ਪੇਂਡੂ ਇਲਾਕਿਆਂ ਨਾਲ ਸਬੰਧਤ ਹਨ। ਐਨਡੀਏ ਦੀ ਪ੍ਰੀਖਿਆ ਪਾਸ ਕਰਨ ਵਾਲੇ ਕਈ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਇਸ ਪ੍ਰੀਖਿਆ ਵਿੱਚ ਸਫਲ ਰਹੇ ਹਨ ਅਤੇ ਉਹ ਛੇਤੀ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਸ਼ੈਮਰਾਕ ਸਕੂਲ ਦੇ ਐਮਡੀ ਕਰਨ ਬਾਜਵਾ ਨੇ ਵੀ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ