Share on Facebook Share on Twitter Share on Google+ Share on Pinterest Share on Linkedin ਚੁਨੌਤੀਪੂਰਨ ਅਸਾਈਨਮੈਂਟ ਲਈ ਇੱਕ ਏਆਈ ਸਿਲੇਬਸ ਵਿਕਸਤ ਕਰਨ ਦੀ ਲੋੜ ਗਿਆਨ ਜੋਤੀ ਗਲੋਬਲ ਸਕੂਲ ਵਿੱਚ ਸੀਬੀਐੱਸਈ ਅਧਿਆਪਕਾਂ ਲਈ ਏਆਈ ਟੂਲਜ਼ ਵਰਕਸ਼ਾਪ ਨਬਜ਼-ਏ-ਪੰਜਾਬ, ਮੁਹਾਲੀ, 3 ਅਕਤੂਬਰ: ਇੱਥੋਂ ਦੇ ਗਿਆਨ ਜੋਤੀ ਗਲੋਬਲ ਸਕੂਲ ਫੇਜ਼-2 ਦੇ ਅਧਿਆਪਕਾਂ ਲਈ ਇਨੋਵੇਟਿਵ ਟੀਚਿੰਗ ਤਕਨੀਕਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਜ਼ ਵਿਸ਼ੇ ’ਤੇ ਵਿਲੱਖਣ ਤੇ ਦਿਲਚਸਪ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦਾ ਸੰਚਾਲਨ ਉੱਘੇ ਆਈਟੀ ਮਾਹਰ ਅਤੇ ਗਣਿਤ ਦੇ ਪ੍ਰਤਿਭਾਵਾਨ ਰਵਜੋਤ ਸਿੰਘ ਨੇ ਕੀਤਾ। ਜਿਸ ਦਾ ਉਦੇਸ਼ ਸਿਖਲਾਈ ਪ੍ਰਦਾਨ ਕਰਨ ਦੇ ਨਾਲ-ਨਾਲ ਹਾਈ ਸਕੂਲ ਦੇ ਅਧਿਆਪਕਾਂ ਨੂੰ ਏਆਈ ਦੀ ਦੁਨੀਆ ਨਾਲ ਜਾਣੂ ਕਰਵਾ ਕੇ ਪ੍ਰੇਰਿਤ ਕਰਨਾ ਸੀ ਅਤੇ ਉਨ੍ਹਾਂ ਨੂੰ ਇਸ ਨੂੰ ਕਲਾਸ-ਰੂਮ ਵਿੱਚ ਲਿਆਉਣ ਦੇ ਯੋਗ ਬਣਾਉਣਾ ਸੀ। ਇਸ ਚੁਨੌਤੀਪੂਰਨ ਅਸਾਈਨਮੈਂਟ ਲਈ ਇੱਕ ਏਆਈ ਸਿਲੇਬਸ ਵਿਕਸਤ ਕਰਨ ਦੀ ਵੀ ਲੋੜ ਸੀ ਜੋ ਬੱਚਿਆਂ ਲਈ ਦਿਲਚਸਪ ਅਤੇ ਆਸਾਨ ਹੋਵੇ। ਸੀਬੀਐੱਸਈ ਵੱਲੋਂ ਆਉਣ ਵਾਲੇ ਸਾਲਾਂ ਦੌਰਾਨ ਸਿਲੇਬਸ ਵਿੱਚ ਏਆਈ ਸਬੰਧੀ ਕੀਤੇ ਜਾ ਰਹੇ ਬਦਲਾਵਾਂ ਤੇ ਇਹ ਸਿੱਖਿਅਕਾਂ ਲਈ ਇੱਕ ਗਿਆਨ ਭਰਪੂਰ ਸੈਸ਼ਨ ਸੀ। ਜਿਸ ਵਿੱਚ ਉਨ੍ਹਾਂ ਸਿੱਖਿਆ ਦੇ ਇਸ ਤੇਜ਼ੀ ਨਾਲ ਬਦਲਦੇ ਸੰਸਾਰ ਵਿੱਚ ਆਪਣੇ ਅਧਿਆਪਨ ਦੇ ਹੁਨਰ ਨੂੰ ਹੋਰ ਤਰਾਸ਼ਣ ਅਤੇ ਨਵੀਆਂ ਸਿੱਖਿਆ ਦੀ ਤਕਨੀਕਾਂ ਨੂੰ ਖੋਜਣ ਅਤੇ ਆਪਣੇ ਆਪ ਨੂੰ ਸਮਰੱਥ ਬਣਾਉਣ ਲਈ ਏਆਈ ਟੂਲਜ਼ ਦੀ ਵਰਤੋਂ ਕਰਨ ਬਾਰੇ ਸੁਝਾਅ ਸਿੱਖੇ। ਇਸ ਦੇ ਨਾਲ ਹੀ ਅਧਿਆਪਕਾਂ ਨੇ ਪਾਵਰ ਪੁਆਇੰਟ ਪੇਸ਼ਕਾਰੀਆਂ, ਪ੍ਰਸ਼ਨ ਪੱਤਰ, ਨਮੂਨਾ ਵਰਕ ਸ਼ੀਟਾਂ, ਵੀਡੀਓ ਸੰਪਾਦਿਤ ਕਰਨ ਅਤੇ ਉਨ੍ਹਾਂ ਦੇ ਨਾਲ-ਨਾਲ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਹੋਣ ਵਾਲੀਆਂ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਬਣਾਉਣ ਦੀਆਂ ਤਕਨੀਕਾਂ ਸਿੱਖੀਆਂ। ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੀਬੀਐੱਸਈ ਆਉਣ ਵਾਲੇ ਸਾਲਾਂ ਵਿੱਚ ਇੱਕ ਪ੍ਰਗਤੀਸ਼ੀਲ ਅਧਿਆਪਕ ਭਾਈਚਾਰੇ ਦੀ ਕਲਪਨਾ ਕਰਦਾ ਹੈ। ਜਿਸ ਨੂੰ ਸਮਝਦੇ ਹੋਏ ਗਿਆਨ ਜੋਤੀ ਗਲੋਬਲ ਸਕੂਲ ਆਪਣੇ ਵਿਦਿਆਰਥੀਆਂ ਲਈ ਵਧੀਆ ਸਿੱਖਣ ਦੇ ਨਤੀਜੇ ਪ੍ਰਾਪਤ ਕਰਨ ਲਈ ਆਪਣੇ ਅਧਿਆਪਕਾਂ ਦੇ ਹੁਨਰ ਨੂੰ ਲਗਾਤਾਰ ਤਰਾਸ਼ਦੇ ਹੋਏ ਬਿਹਤਰੀਨ ਨਤੀਜੇ ਲਈ ਕੰਮ ਕਰ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ