ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦਾ ਵਫ਼ਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ

ਨਬਜ਼-ਏ-ਪੰਜਾਬ, ਮੁਹਾਲੀ, 9 ਅਕਤੂਬਰ:
ਇੱਥੋਂ ਦੇ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਸੈਕਟਰ-110 ਦਾ ਵਫ਼ਦ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਹੇਠ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ। ਵਫ਼ਦ ਨੇ ਕੁਲਵੰਤ ਸਿੰਘ ਨੂੰ ਦੱਸਿਆ ਕਿ ਟੀਡੀਆਈ ਬਨੂੜ ਸੜਕ ਨੂੰ ਪਾਰ ਕਰਦਿਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਹਾਮਣਾ ਕਰਨਾ ਪੈਂਦਾ ਹੈ ਕਿਉੱਕਿ ਇਨ੍ਹਾਂ ਸੈਕਟਰਾਂ ਦੇ ਵਸਨੀਕ ਨੂੰ ਆਉਣ ਜਾਣ ਲਈ ਮੁਹਾਲੀ ਤੇ ਚੰਡੀਗੜ੍ਹ ਨਾਲ ਕੋਈ ਵੀ ਸਿੱਧੀ ਸੰਪਰਕ ਸੜਕ ਨਹੀਂ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ 95-96 ਸੈਕਟਰ ਨੂੰ ਵੰਡਦੀ ਸੜਕ ਪਹਿਲ ਦੇ ਆਧਾਰ ਤੇ ਬਣਾਈ ਜਾਵੇ। ਇਸ ਦੇ ਨਾਲ ਨਾਲ 94-95 ਅਤੇ 96-97 ਦੀਆਂ ਸੜਕਾਂ ਬਣਾਉਣ ਅਤੇ ਟੀ ਡੀ ਆਈ ਦੇ ਮੇਨ ਗੇਟ ਕੋਲ ਸਰਵਿਸ ਰੋਡ ਬਣਾਉਣ ਦੀ ਮੰਗ ਵੀ ਕੀਤੀ ਗਈ।
ਸੁਸਾਇਟੀ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਵਿਧਾਇਕ ਨੇ ਮੌਕੇ ’ਤੇ ਹੀ ਸਬੰਧਤ ਅਫ਼ਸਰਾਂ ਨੂੰ ਫੋਨ ਕਰਕੇ ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਕਾਰਵਾਈ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਟੀਡੀਆਈ ਦੇ ਇਨ੍ਹਾਂ ਸੈਕਟਰਾਂ ਵਿੱਚ ਬਿਲਡਰ ਵੱਲੋੱ ਰੈਵੀਨਿਊ ਰਸਤਿਆਂ ਦਾ ਕੋਈ ਵੀ ਹੱਲ ਨਹੀੱ ਕੀਤਾ ਜਾ ਰਿਹਾ ਅਤੇ ਲਗਪਗ 800-900 ਫਲੈਟਾਂ ਨੂੰ ਆਰਜ਼ੀ ਰਸਤਾ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ ਜੋ ਕਿ ਕਿਸੇ ਦੀ ਨਿੱਜੀ ਪ੍ਰਾਪਰਟੀ ਦੇ ਬਣਿਆ ਹੋਇਆ ਹੈ ਅਤੇ ਕਿਸੇ ਵੀ ਸਮੇੱ ਬੰਦ ਹੋ ਸਕਦਾ ਹੈ। ਵਫਦ ਵੱਲੋੱ ਮੰਗ ਕੀਤੀ ਗਈ ਕਿ ਇਨ੍ਹਾਂ ਸੈਕਟਰਾਂ ਦੇ ਰੈਵੀਨਿਊ ਰਸਤਿਆਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਇਨ੍ਹਾਂ ਸੈਕਟਰਾਂ ਦੇ ਵਿਚਕਾਰ 10 ਕੁ ਫੀਸਦੀ ਜ਼ਮੀਨ ਬਿਲਡਰ ਵੱਲੋਂ ਨਹੀਂ ਖਰੀਦੀ ਗਈ, ਉਸ ਨੂੰ ਗਮਾਡਾ ਐਕਵਾਇਰ ਕਰਕੇ ਵਿਕਸਤ ਕਰੇ। ਟੀਡੀਆਈ ਵਿੱਚ ਮੁਹੱਲਾ ਕਲੀਨਿਕ ਖੋਲਣ ਦੀ ਮੰਗ ਵੀ ਕੀਤੀ।
ਇਸ ਮੌਕੇ ਗੁਲਜ਼ਾਰ ਸਿੰਘ ਲਾਂਡਰਾਂ, ਏਐਸ ਸੇਖੋਂ, ਸਾਧੂ ਸਿੰਘ, ਮਨੋਹਰ ਲਾਲ ਸ਼ਰਮਾ, ਅਰਵਿੰਦ, ਐਡਵੋਕੇਟ ਅਸ਼ੋਕ ਕੁਮਾਰ, ਗਗਨਦੀਪ ਸਿੰਘ, ਬੰਤ ਸਿੰਘ ਭੁੱਲਰ, ਪਰਮਿੰਦਰ ਸਿੰਘ, ਨੀਰੂ ਬਾਲਾ, ਤਨੂ ਅਗਰਵਾਲ, ਮਾਸਟਰ ਸੁਰਮੁੱਖ ਸਿੰਘ, ਹਰਮਿੰਦਰ ਸਿੰਘ ਸੋਹੀ, ਸੁਖਬੀਰ ਸਿੰਘ ਢਿੱਲੋਂ, ਸੰਦੀਪ ਸ਼ਰਮਾ, ਮੋਹਿਤ ਮਦਾਨ, ਅਰੁਣ ਕੁਮਾਰ, ਗੁਰਬਚਨ ਸਿੰਘ ਮੰਡੇਰ, ਗੁਰਦੇਵ ਸਿੰਘ, ਸਿਕੰਦਰ ਸਿੰਘ, ਹਰਪਾਲ ਸਿੰਘ, ਪਰਦੀਪ ਵਰਮਾ, ਜਸਬੀਰ ਸਿੰਘ, ਜਗਦੀਪ ਸਿੰਘਠ ਗੁਰਸੇਵਕ ਸਿੰਘ, ਬਾਲ ਕ੍ਰਿਸ਼ਨ ਸਿੰਘ, ਅਮਰਜੀਤ ਸਿੰਘ ਧਨੋਆ ਅਤੇ ਹੋਰ ਲੋਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…