nabaz-e-punjab.com

ਪ੍ਰਾਈਵੇਟ ਮੈਗਾ ਟਾਊਨਸ਼ਿਪ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ

ਨਬਜ਼-ਏ-ਪੰਜਾਬ, ਮੁਹਾਲੀ, 17 ਅਕਤੂਬਰ:
ਪ੍ਰਾਈਵੇਟ ਮੈਗਾ ਟਾਊਨਸ਼ਿਪ ਜਥੇਬੰਦੀਆਂ ਦੀ ਸਾਂਝੀ ਸੰਸਥਾ ਬਣਾਉਣ ਲਈ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ (ਜਿਸ ਵਿੱਚ ਪਾਲ ਸਿੰਘ ਰੱਤੂ, ਵੱਸਣ ਸਿੰਘ ਗੋਰਾਇਆ ਅਤੇ ਜਸਵੀਰ ਸਿੰਘ ਗੜਾਂਗ ਸ਼ਾਮਲ ਹਨ) ਦੀ ਮੀਟਿੰਗ ਵਿੱਚ ਸਾਂਝੀ ਜਥੇਬੰਦੀ ਦੀ ਚੋਣ ਕਰਨ ਲਈ 21 ਨੂੰ ਸ਼ਾਮ 4 ਵਜੇ ਫਤਿਹ ਸਵੀਟਸ (ਕਿੰਗਜ਼ ਸਟਰੀਟ ਮਾਰਕੀਟ ਸੈਕਟਰ-110) ਟੀਡੀਆਈ ਵਿਖੇ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ।
ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਚੋਣ ਸਰਬਸੰਮਤੀ ਨਾਲ ਨਹੀਂ ਹੁੰਦੀ ਤਾਂ ਮੌਕੇ ’ਤੇ ਹੀ ਚੋਣ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਹਰ ਰਜਿਸਟਰਡ ਸੁਸਾਇਟੀ ਜਾਂ ਐਸੋਸੀਏਸ਼ਨ ਨੂੰ ਦੋ ਵੋਟਾਂ ਪੋਲ ਕਰਨ ਦਾ ਅਧਿਕਾਰ ਹੋਵੇਗਾ। ਵੋਟ ਪੋਲ ਕਰਨ ਦਾ ਅਧਿਕਾਰ ਜਥੇਬੰਦੀਆਂ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ’ਚੋਂ ਕਿਸੇ ਦੋ ਅਹੁਦੇਦਾਰਾਂ ਨੂੰ ਹੋਵੇਗਾ। ਇਸ ਲਈ ਹਰ ਰਜਿਸਟਰਡ ਜਥੇਬੰਦੀਆਂ ਦੇ ਇਨ੍ਹਾਂ ਚਾਰਾਂ ਅਹੁਦੇਦਾਰਾਂ ’ਚੋਂ ਘੱਟੋ-ਘੱਟ ਦੋ ਅਹੁਦੇਦਾਰ ਮੀਟਿੰਗ ਵਿੱਚ ਜ਼ਰੂਰ ਹਾਜਰ ਹੋਣ। ਉਨ੍ਹਾਂ ਦੱਸਿਆ ਕਿ ਮੈਗਾ ਟਾਊਨਸ਼ਿਪ ਦੇ ਵਸਨੀਕ ਪ੍ਰਾਈਵੇਟ ਬਿਲਡਰਾਂ ਦੀ ਕਾਰਗੁਜ਼ਾਰੀ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਲਈ ਇਨ੍ਹਾਂ ਬਿਲਡਰਾਂ ਦੀ ਲੁੱਟ ਤੋਂ ਬਚਣ ਲਈ ਸਾਂਝਾ ਫਰੰਟ ਬਣਾਇਆ ਜਾ ਰਿਹਾ ਹੈ ਤਾਂ ਕਿ ਏਕੇ ਨਾਲ ਇਨ੍ਹਾਂ ਬਿਲਡਰਾਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…