ਪੰਜਾਬ ਪੁਲੀਸ ਵੱਲੋਂ ਪੰਜਾਬੀ ਗਾਇਕ ਸਿੱਪੀ ਗਿੱਲ ਤੇ ਸਾਥੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ

ਗਾਇਕ ਸਿੱਪੀ ਗਿੱਲ ’ਤੇ ਪਿਸਤੌਲ ਦਿਖਾ ਕੇ ਪ੍ਰਾਪਰਟੀ ਡੀਲਰ ਦੀ ਕੁੱਟਮਾਰ ਕਰਨ ਦਾ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 18 ਅਕਤੂਬਰ:
ਮੁਹਾਲੀ ਪੁਲੀਸ ਵੱਲੋਂ ਪੰਜਾਬੀ ਗਾਇਕ ਸੰਦੀਪ ਸਿੰਘ ਗਿੱਲ ਉਰਫ਼ ਸਿੱਪੀ ਗਿੱਲ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323, 341, 148 ਅਤੇ ਅਸਲਾ ਐਕਟ ਤਹਿਤ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਨੇ ਇੱਥੋਂ ਦੇ ਸੈਕਟਰ-85 ਦੇ ਵਸਨੀਕ ਅਤੇ ਪ੍ਰਾਪਰਟੀ ਡੀਲਰ ਕਮਲਜੀਤ ਸਿੰਘ ਸ਼ੇਰਗਿੱਲ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਗਾਇਕ ਸਿੱਪੀ ਗਿੱਲ ਅਤੇ ਉਸ ਦੇ ਸਾਥੀਆਂ ’ਤੇ ਪਿਸਤੌਲ ਦਿਖਾ ਕੇ ਸ਼ਿਕਾਇਤਕਰਤਾ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਸ਼ਿਕਾਇਤਕਰਤਾ ਅਨੁਸਾਰ ਗਾਇਕ ਤੇ ਉਸ ਦੇ ਸਾਥੀਆਂ ਨੇ ਉਸ ਨੂੰ ਰਾਹ ਵਿੱਚ ਰੋਕ ਕੇ ਪਿਸਤੌਲ ਦਿਖਾ ਕੇ ਡਰਾਇਆ ਧਮਕਾਇਆ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ।
ਪੀੜਤ ਕਮਲਜੀਤ ਸਿੰਘ ਸ਼ੇਰਗਿੱਲ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਸ਼ਿਕਾਇਤ ਕਰਤਾ ਅਨੁਸਾਰ ਬੀਤੇ ਦਿਨੀਂ ਉਹ ਆਪਣੇ ਇੱਕ ਹੋਰ ਦੋਸਤ ਦੇ ਨਾਲ ਸੀ ਅਤੇ ਹੋਮਲੈਂਡ ਕੌਫ਼ੀ ਸ਼ੌਪ ’ਚੋਂ ਮੀਟਿੰਗ ਕਰਕੇ ਬਾਹਰ ਨਿਕਲਿਆ ਹੀ ਸੀ। ਇਸ ਦੌਰਾਨ ਉਸ ਦਾ ਦੋਸਤ ਆਪਣੀ ਗੱਡੀ ਵਿੱਚ ਉੱਥੋਂ ਚਲਾ ਗਿਆ ਅਤੇ ਜਦੋਂ ਉਹ ਆਪਣੀ ਗੱਡੀ ਵਿੱਚ ਬੈਠਣ ਲੱਗਾ ਤਾਂ ਹਨੀ ਖਾਨ ਅਤੇ ਸਨੀ ਸੇਖੋਂ ਨੇ ਉਸ ਨੂੰ ਪਿੱਛੋਂ ਆਵਾਜ਼ ਦੇ ਕੇ ਰੋਕ ਲਿਆ। ਇਸ ਦੌਰਾਨ ਉੱਥੇ ਪੰਜਾਬੀ ਗਾਇਕ ਸਿੱਪੀ ਗਿੱਲ ਵੀ ਆ ਗਿਆ।
ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਦੀ ਛਾਤੀ ’ਤੇ ਪਿਸਤੌਲ ਰੱਖ ਕੇ ਉਸ ਡਰਾਇਆ ਧਮਕਾਇਆ ਗਿਆ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਵੀ ਉੱਥੇ ਸੱਦ ਲਿਆ ਅਤੇ ਇਨ੍ਹਾਂ ਸਾਰਿਆਂ ਵੱਲੋਂ ਉਸ ਦੀ ਕਾਫ਼ੀ ਕੁੱਟਮਾਰ ਕੀਤੀ ਗਈ। ਕਮਲਜੀਤ ਸ਼ੇਰਗਿੱਲ ਅਨੁਸਾਰ ਇਸ ਦੌਰਾਨ ਉਸ ਦਾ ਦੋਸਤ ਤਨਿਸ਼ਕ ਵੀ ਮੌਕੇ ’ਤੇ ਆ ਗਿਆ ਅਤੇ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਦੋਸਤ ਦੀ ਵੀ ਕੁੱਟਮਾਰ ਕੀਤੀ। ਪੀੜਤ ਪ੍ਰਾਪਰਟੀ ਡੀਲਰ ਅਨੁਸਾਰ ਸਿੱਪੀ ਗਿੱਲ ਨੇ ਸਨੀ ਸੇਖੋਂ ਨੂੰ ਉਸ ’ਤੇ ਫਾਇਰ ਕਰਨ ਲਈ ਵੀ ਕਿਹਾ ਪ੍ਰੰਤੂ ਪਿਸਤੌਲ ਲਾਕ ਹੋਣ ਕਾਰਨ ਫਾਇਰ ਨਹੀਂ ਹੋਇਆ। ਜਿਸ ਤੋਂ ਬਾਅਦ ਇਹ ਵਿਅਕਤੀ ਉਸ ਦੇ ਸਿਰ ਵਿੱਚ ਕੋਈ ਚੀਜ਼ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…