ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਚੋਣਾਂ ਲਈ ਮੁਲਾਜ਼ਮਾਂ ਦੇ ਦੋ ਗਰੁੱਪ ਆਹਮੋ-ਸਾਹਮਣੇ

ਪ੍ਰਧਾਨ ਦੇ ਅਹੁਦੇ ਲਈ ਮੌਜੂਦਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਤੇ ਰਮਨਦੀਪ ਕੌਰ ਮੈਦਾਨ ’ਚ ਡਟੇ

ਨਬਜ਼-ਏ-ਪੰਜਾਬ, ਮੁਹਾਲੀ, 19 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਲਈ ਮੁਲਾਜ਼ਮਾਂ ਦੇ ਦੋ ਗਰੁੱਪਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਨਾਲ ਸਰਗਰਮੀਆਂ ਤੇਜ਼ ਹੋ ਗਈਆਂ ਹਨ। 27 ਅਕਤੂਬਰ ਨੂੰ ਹੋਣ ਵਾਲੀ ਚੋਣਾਂ ਲਈ ਦੋ ਰਵਾਇਤੀ ਗਰੁੱਪਾਂ ਵੱਲੋਂ ਤਿੰਨ ਮੈਂਬਰ ਚੋਣ ਕਮਿਸ਼ਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਨ੍ਹਾਂ ਚੋਣਾਂ ਵਿੱਚ ਸਰਬ ਸਾਂਝਾ-ਰਾਣੂ ਗਰੁੱਪ ਅਤੇ ਖੰਗੂੜਾ ਗਰੁੱਪ ਆਹਮੋ-ਸਾਹਮਣੇ ਹਨ। ਸਰਬ ਸਾਂਝਾ-ਰਾਣੂ ਗਰੁੱਪ ਨੂੰ ਨੀਲਾ ਰੰਗ ਅਤੇ ਖੰਗੂੜਾ ਗਰੁੱਪ ਨੂੰ ਲਾਲ ਰੰਗ ਅਲਾਟ ਕੀਤਾ ਗਿਆ।
ਖੰਗੂੜਾ ਗਰੁੱਪ ਵੱਲੋਂ ਇਸ ਵਾਰ ਵੀ ਮੌਜੂਦਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੂੰ ਪ੍ਰਧਾਨ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦੋਂਕਿ ਵਿਰੋਧੀ ਧਿਰ ਨੀਲੇ ਰੰਗ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਰਮਨਦੀਪ ਕੌਰ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਲਈ ਨੀਲੇ ਰੰਗ ਤੋਂ ਬਲਜਿੰਦਰ ਸਿੰਘ ਬਰਾੜ, ਲਾਲ ਰੰਗ ਵੱਲੋਂ ਗੁਰਚਰਨ ਸਿੰਘ ਤਰਮਾਲਾ, ਮੀਤ ਪ੍ਰਧਾਨ-1 ਲਈ ਨੀਲੇ ਰੰਗ ਤੋਂ ਗੁਰਦੀਪ ਸਿੰਘ ਪਨੇਸਰ, ਅਤੇ ਲਾਲ ਰੰਗ ਵੱਲੋਂ ਸੀਮਾ ਸੂਦ, ਮੀਤ ਪ੍ਰਧਾਨ-2 ਲਈ ਨੀਲੇ ਰੰਗ ਤੋਂ ਪ੍ਰਭਦੀਪ ਸਿੰਘ ਬੋਪਾਰਾਏ ਅਤੇ ਲਾਲ ਰੰਗ ਤੋਂ ਅੰਮ੍ਰਿਤ ਕੌਰ ਮੈਦਾਨ ਵਿੱਚ ਹਨ।
ਇੰਜ ਹੀ ਜਨਰਲ ਸਕੱਤਰ ਲਈ ਨੀਲੇ ਰੰਗ ਤੋਂ ਸੁਚਚੈਨ ਸਿੰਘ ਸੈਣੀ ਜਦੋਂਕਿ ਲਾਲ ਰੰਗ ਤੋਂ ਪਰਮਜੀਤ ਸਿੰਘ ਬੈਨੀਪਾਲ, ਸਕੱਤਰ ਲਈ ਨੀਲੇ ਰੰਗ ਤੋਂ ਸੁਨੀਲ ਅਰੋੜਾ ਅਤੇ ਲਾਲ ਰੰਗ ਵੱਲੋਂ ਸਤਨਾਮ ਸਿੰਘ ਸੱਤਾ, ਸੰਯੁਕਤ ਸਕੱਤਰ ਲਈ ਨੀਲੇ ਰੰਗ ਤੋਂ ਗੁਰਇਕਬਾਲ ਸਿੰਘ ਸੋਢੀ ਅਤੇ ਲਾਲ ਰੰਗ ਵੱਲੋਂ
ਗੁਰਜੀਤ ਸਿੰਘ ਬੀਦੋਵਾਲ, ਵਿੱਤ ਸਕੱਤਰ ਲਈ ਨੀਲੇ ਰੰਗ ਤੋਂ ਰਾਜ ਕੁਮਾਰ ਭਗਤ ਅਤੇ ਲਾਲ ਰੰਗ ਵੱਲੋਂ ਰਮਨਦੀਪ ਸਿੰਘ ਬੋਪਾਰਾਏ, ਦਫ਼ਤਰ ਸਕੱਤਰ ਲਈ ਨੀਲੇ ਰੰਗ ਤੋਂ ਪਰਮਜੀਤ ਸਿੰਘ ਰੰਧਾਵਾ ਅਤੇ ਲਾਲ ਰੰਗ ਵੱਲੋਂ ਹਰਦੀਪ ਸਿੰਘ ਗਿੱਲ, ਸੰਗਠਨ ਸਕੱਤਰ ਲਈ ਨੀਲੇ ਰੰਗ ਤੋਂ ਜਸਵੀਰ ਸਿੰਘ ਚੋਟੀਆਂ ਅਤੇ ਲਾਲ ਰੰਗ ਤੋਂ ਸਵਰਨ ਸਿੰਘ ਤਿਊੜ ਅਤੇ ਪ੍ਰੈਸ ਸਕੱਤਰ ਲਈ ਨੀਲੇ ਰੰਗ ਤੋਂ ਸੰਜੀਵ ਕੁਮਾਰ ਪੰਡਿਤ ਅਤੇ ਲਾਲ ਰੰਗ ਤੋਂ ਜਸਪ੍ਰੀਤ ਸਿੰਘ ਗਿੱਲ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਦੋਵੇਂ ਗਰੁੱਪਾਂ ਵੱਲੋਂ 14-14 ਕਾਰਜਕਾਰਨੀ ਮੈਂਬਰ ਲਈ ਉਮੀਦਵਾਰ ਖੜ੍ਹੇ ਕੀਤੇ ਗਏ ਹਨ।
ਸਰਬ ਸਾਂਝਾ-ਰਾਣੂ ਗਰੁੱਪ ਦੇ ਆਗੂ ਅਮਰੀਕ ਸਿੰਘ ਭੜੀ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਵੱਡੀ ਗਿਣਤੀ ਵਿੱਚ ਗਰੁੱਪ ਦੇ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਚੋਣ ਲੜਨ ਵਾਲੇ ਮੈਂਬਰਾਂ ਦੀ ਸੂਚੀ ਪੜ੍ਹ ਕੇ ਸੁਣਾਈ ਗਈ ਅਤੇ ਗਰੁੱਪ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗਰੁੱਪ ਵਿੱਚ ਲਾਲ ਰੰਗ ਨੂੰ ਸਾਥੀਆਂ ਸਮੇਤ ਛੱਡ ਕੇ ਆਏ ਗੁਰਦੀਪ ਸਿੰਘ ਪਨੇਸਰ ਦਾ ਸਰਬ ਸਾਂਝਾ-ਰਾਣੂ ਗਰੁੱਪ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …