ਸੀਜੀਸੀ ਝੰਜੇੜੀ ਨੇ ਡੈੱਲ ਟੈਕਨਾਲੋਜੀਜ਼ ਤੇ ਇੰਟੇਲ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇਟੈਲੀਜ਼ੈਂਸ ਲੈਬ ਸ਼ੁਰੂ

ਤਕਨੀਕੀ ਕੰਪਨੀਆਂ ਨਾਲ ਏਆਈ ਤੇ ਕੰਮ ਕਰਨਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦਾ ਨੀਂਹ ਪੱਥਰ ਸਾਬਤ ਹੋਵੇਗਾ: ਧਾਲੀਵਾਲ

ਨਬਜ਼-ਏ-ਪੰਜਾਬ, ਮੁਹਾਲੀ, 21 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏ ਆਈ ਦੇ ਸ਼ਾਨਦਾਰ ਭਵਿੱਖ ਨੂੰ ਦੇਖਦੇ ਹੋਏ ਇਸ ਖ਼ਿੱਤੇ ਦਾ ਨਿਵੇਕਲਾ ਕਦਮ ਚੁੱਕਿਆ ਹੈ। ਝੰਜੇੜੀ ਕੈਂਪਸ ਵੱਲੋਂ ਕੰਪਿਊਟਰ ਜਗਤ ਦੀਆਂ ਦੋ ਦਿੱਗਜ਼ ਕੰਪਨੀਆਂ ਡੈਲ ਟੈਕਨੋਲੋਜੀਜ਼ ਅਤੇ ਇੰਟੈਲ ਦੇ ਸਹਿਯੋਗ ਨਾਲ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੂੰ ਲਾਂਚ ਕੀਤਾ ਗਿਆ। ਜਿਸ ਨੇ ਕੰਪਿਊਟਰ ਨਾਲ ਜੁੜੇ ਵਿਦਿਆਰਥੀਆਂ ਲਈ ਨਵੀਨਤਾ ਅਤੇ ਤਕਨੀਕੀ ਤਰੱਕੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿੱਤੀ। ਇਸ ਮੌਕੇ ਇਨ੍ਹਾਂ ਕੰਪਨੀਆਂ ਵੱਲੋਂ ਅਰਪਿਤਾ ਅਗਰਵਾਲ, ਡਾਇਰੈਕਟਰ, ਈਐੱਚਐੱਸ, ਰਾਹੁਲ ਓਹਰੀ, ਪਾਰਟਨਰ ਅਕਾਊਂਟ ਮੈਨੇਜਰ, ਉੱਤਰੀ, ਪ੍ਰੀਤਿਸ਼ ਗੁੰਬਰ, ਖਾਤਾ ਪ੍ਰਬੰਧਕ, ਉੱਤਰੀ ਅਤੇ ਕੇਂਦਰ ਸਮੇਤ ਹੋਰ ਕਈ ਅਧਿਕਾਰੀਆਂ ਨੇ ਕੈਂਪਸ ਵਿੱਚ ਆਯੋਜਿਤ ਕੀਤੇ ਗਏ ਉਦਘਾਟਨੀ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸੀਜੀਸੀ ਝੰਜੇੜੀ ਇਨ੍ਹਾਂ ਅਧਿਕਾਰੀਆਂ ਦਾ ਸਵਾਗਤ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਵੱਲੋਂ ਕੀਤਾ ਗਿਆ।
ਡਾ. ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਕਮਾਲ ਦਾ ਸਹਿਯੋਗ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਨਵੀਨਤਾ, ਖੋਜ ਅਤੇ ਹੱਥੀਂ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਸੀਜੀਸੀ ਝੰਜੇੜੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਂਝੇਦਾਰੀਆਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਨੌਤੀਆਂ ਅਤੇ ਮੌਕਿਆਂ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆਂ ਕਿ ਇਸ ਲੈਬ ਦੀ ਸਥਾਪਨਾ ਕਾਲਜ ਦੇ ਐਮਡੀ ਅਰਸ਼ ਧਾਲੀਵਾਲ ਦੇ ਸੁਪਨੇ ਨਾਲ ਵਿਦਿਆਰਥੀਆਂ ਦੀ ਬਿਹਤਰੀ ਲਈ ਕੀਤੀ ਗਈ ਹੈ।
ਉਨ੍ਹਾਂ ਦੱਸਿਆਂ ਕਿ ਝੰਜੇੜੀ ਕੈਂਪਸ ਦੀ ਮੈਨੇਜਮੈਂਟ ਦਾ ਮੰਨਣਾ ਹੈ ਕਿ ਹਾਰਡਵੇਅਰ ਅਤੇ ਸਾਫ਼ਟਵੇਅਰ ਦੀਆਂ ਦਿੱਗਜ਼ ਕੰਪਨੀਆਂ ਡੈਲ ਟੈਕਨੋਲੋਜੀਜ਼ ਅਤੇ ਇੰਟੈਲ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਤਿ-ਆਧੁਨਿਕ ਸਰੋਤ, ਸਿਖਲਾਈ ਅਤੇ ਹੋਰ ਬਿਹਤਰੀਨ ਐਕਸਪੋਜਰ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ। ਇਸ ਦੇ ਨਾਲ ਹੀ ਤਕਨੀਕੀ ਕੋਰਸਾਂ ਵਿਚ ਵਿਦਿਆਰਥੀਆਂ ਦੇ ਅਕਾਦਮਿਕ ਪ੍ਰੋਗਰਾਮਾਂ ਵਾਧਾ ਹੋਵੇਗਾ, ਬਲਕਿ ਇਹ ਖੋਜ, ਵਿਕਾਸ ਅਤੇ ਹੱਲਾਂ ਦੀ ਸਿਰਜਣਾ ਲਈ ਇੱਕ ਪਲੇਟਫ਼ਾਰਮ ਵੀ ਪ੍ਰਦਾਨ ਕਰਦਾ ਹੈ ਜੋ ਅਸਲ-ਸੰਸਾਰ ਦੀਆਂ ਚੁਨੌਤੀਆਂ ਨੂੰ ਹੱਲ ਕਰਦੇ ਹਨ।
ਡਾ. ਸ਼ਰਮਾ ਅਨੁਸਾਰ ਅਰਸ਼ ਧਾਲੀਵਾਲ ਦੀ ਸੁਚੱਜੀ ਅਗਵਾਈ ਹੇਠ, ਇਹ ਅਤਿ-ਆਧੁਨਿਕ ਲੈਬ ਸਾਡੀ ਸੰਸਥਾ ਵਿਚ ਤਰੱਕੀ ਅਤੇ ਨਵੀਨਤਾ ਦਾ ਪ੍ਰਤੀਕ ਬਣ ਗਈ ਹੈ। ਐਮ ਡੀ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਆਧੁਨਿਕ ਸਮੇਂ ਵਿੱਚ ਆ ਰਹੇ ਰੋਜ਼ਾਨਾ ਤਕਨੀਕੀ ਬਦਲਾਅ ਤਕਨੀਕੀ ਕੋਰਸਾਂ ਦੇ ਵਿਦਿਆਰਥੀਆਂ ਅਤੇ ਵਿੱਦਿਅਕ ਸੰਸਥਾਵਾਂ ਲਈ ਚੁਨੌਤੀ ਬਣ ਕੇ ਉੱਭਰੇ ਹਨ।
ਸਿਲੇਬਸ ਦੇ ਨਾਲ ਨਾਲ ਇਨ੍ਹਾਂ ਬਦਲਾਵਾਂ ਨਾਲ ਅਪ-ਟੂ-ਡੇਟ ਰੱਖਣ ਲਈ ਵਿਸ਼ਵ ਦੀਆਂ ਕੌਮਾਂਤਰੀ ਕੰਪਨੀਆਂ ਨਾਲ ਇਹ ਸਾਂਝ ਪਾਈ ਗਈ ਹੈ। ਜਿਸ ਨਾਲ ਇਹ ਉੱਦਮ ਨਵੀਨਤਾਕਾਰਾਂ ਅਤੇ ਸਮੱਸਿਆ ਹੱਲ ਕਰਨ ਕਰਦੇ ਹੋਏ ਅਗਲੀ ਪੀੜ੍ਹੀ ਦੇ ਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦਾ ਹੈ। ਇਹ ਉਪਰਾਲਾ ਨਾ ਸਿਰਫ਼ ਇਹ ਅਕਾਦਮਿਕ ਪ੍ਰੋਗਰਾਮਾਂ ਨੂੰ ਵਾਧਾ ਕਰੇਗਾ, ਬਲਕਿ ਇਹ ਖੋਜ, ਵਿਕਾਸ ਅਤੇ ਹੱਲਾਂ ਦੀ ਸਿਰਜਣਾ ਲਈ ਇੱਕ ਪਲੇਟਫ਼ਾਰਮ ਵੀ ਪ੍ਰਦਾਨ ਕਰਦਾ ਹੈ ਜੋ ਅਸਲ-ਸੰਸਾਰ ਦੀਆਂ ਚੁਨੌਤੀਆਂ ਨੂੰ ਹੱਲ ਕਰਦੇ ਹਨ।
ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਉਦਯੋਗਿਕ ਸਹਿਯੋਗੀ ਲੈਬ ਦੀ ਸ਼ੁਰੂਆਤ ਤੇ ਸਭ ਨੂੰ ਵਧਾਈ ਦਿੰਦੇ ਹੋਏ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਇਸ ਗੱਲ ’ਤੇ ਵੀ ਜੋਰ ਦਿੱਤਾ ਕਿ ਅਜਿਹੀਆਂ ਲੈਬਾਂ ਵਿੱਚ ਸਿਖਲਾਈ ਤਕਨੀਕੀ ਕੋਰਸਾਂ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਤੇ ਨੌਕਰੀਆਂ ਹਾਸਲ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਬਹੁਤ ਮਦਦਗਾਰ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…