ਜੱਜ ਬਣੀ ਪਰਮਿੰਦਰ ਕੌਰ ਨੂੰ ਵਧਾਈ ਦੇਣ ਘਰ ਪਹੁੰਚੇ ‘ਆਪ’ ਵਿਧਾਇਕ ਕੁਲਵੰਤ ਸਿੰਘ

‘ਆਰਥਿਕ ਹਾਲਾਤਾਂ ਨਾਲ ਨਜਿੱਠ ਕੇ ਜੱਜ ਬਣੀ ਧੀ ਤੋਂ ਨੌਜਵਾਨ ਲੈਣ ਸੇਧ: ਕੁਲਵੰਤ ਸਿੰਘ

ਮੁਹਾਲੀ, 22 ਅਕਤੂਬਰ:
ਪਿਛਲੇ ਦਿਨੀ ਆਮ ਘਰਾਂ ਦੇ ਧੀਆਂ-ਪੁੱਤਾਂ ਨੇ ਜੱਜ ਦੀ ਪ੍ਰੀਖਿਆ ਪਾਸ ਉਸੇ ਲੜੀ ਦੇ ਤਹਿਤ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੈਲੋਂ ਵਿੱਚੋਂ ਪਰਮਿੰਦਰ ਕੌਰ ਨੇ ਜੱਜ ਦੀ ਪ੍ਰੀਖਿਆ ਪਾਸ ਕੀਤੀ ਸੀ ਜਿਸ ਨੂੰ ਮੁਬਾਰਕਵਾਦ ਅਤੇ ਹੱਲਾਸ਼ੇਰੀ ਦੇਣ ਦੇ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਉਚੇਚੇ ਤੌਰ ‘ਤੇ ਉਹਨਾਂ ਦੇ ਘਰ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਰਮਿੰਦਰ ਕੌਰ ਇੱਕ ਲੋੜਵੰਦ ਅਤੇ ਗਰੀਬ ਪਰਿਵਾਰ ਦੀ ਧੀ ਹੈ, ਜਿਸ ਨੇ ਸਖ਼ਤ ਮਿਹਨਤ ਅਤੇ ਜਨੂਨ ਦੇ ਨਾਲ ਇਹ ਮੁਕਾਮ ਹਾਸਲ ਕੀਤਾ। ਜਿਸ ਨਾਲ ਇਲਾਕੇ ਭਰ ਦੇ ਲੋਕ ਉਸ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਪਰਮਿੰਦਰ ਦੇ ਪਿਤਾ ਸੁਰਮੁੱਖ ਸਿੰਘ ਇੱਕ ਨਿੱਜੀ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰਦੇ ਹਨ ਅਤੇ ਉਸਦੀ ਮਾਤਾ ਮਗਨਰੇਗਾ ਵਰਕਰ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਾਡੇ ਨੌਜਵਾਨ ਬੱਚੇ-ਬੱਚੀਆਂ ਲਈ ਪਰਮਿੰਦਰ ਕੌਰ ਪ੍ਰੇਰਨਾ ਸਰੋਤ ਹੈ ਜਿਸ ਦੀ ਮਿਹਨਤ ਅਤੇ ਆਰਥਿਕ ਹਾਲਾਤਾਂ ਨਾਲ ਜੂਝਣ ਵਾਲੇ ਜਜ਼ਬੇ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਤਰਲੋਚਨ ਸਿੰਘ ਤੋਚੀ,
ਅਵਤਾਰ ਸਿੰਘ ਮੌਲੀ ਬੈਦਵਾਨ, ਅਕਬਿੰਦਰ ਸਿੰਘ ਗੋਸਲ, ਡਾ. ਕੁਲਦੀਪ ਸਿੰਘ, ਆਰਪੀ ਸ਼ਰਮਾ, ਤਰਲੋਚਨ ਸਿੰਘ ਬਲਾਕ ਪ੍ਰਧਾਨ ਸੁਰਮੱਖ ਸਿੰਘ, ਰਜਿੰਦਰ ਸਿੰਘ ਮਾਵੀ, ਸੁੱਖੀ ਮਾਵੀ, ਗਗਨਦੀਪ ਸਿੰਘ , ਜਗਤਾਰ ਸਿੰਘ, ਹਰਜਿੰਦਰ ਸਿੰਘ, ਸੰਤੋਖ ਸਿੰਘ, ਸੇਠੀ, ਮਨਜੋਤ ਲਾਖਿਆਣ, ਰਣਜੀਤ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ।

ਕੈਪਸ਼ਨ: ਮੋਹਾਲੀ ਜ਼ਿਲ੍ਹੇ ਦੇ ਪਿੰਡ ਕੈਲੋਂ ਵਿਖੇ ਹਾਲ ਹੀ ਵਿੱਚ ਜੱਜ ਦੀ ਪ੍ਰੀਖਿਆ ਪਾਸ ਕਰਨ ਵਾਲੀ ਕੁੜੀ ਪਰਮਿੰਦਰ ਕੌਰ ਨੂੰ ਮੁਬਾਰਕਬਾਦ ਅਤੇ ਹੱਲਾਸ਼ੇਰੀ ਦਿੰਦੇ ਹੋਏ ਵਿਧਾਇਕ ਕੁਲਵੰਤ ਸਿੰਘ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…