Share on Facebook Share on Twitter Share on Google+ Share on Pinterest Share on Linkedin ਵਣ ਭਵਨ ਦੇ ਬਾਹਰ ਗਰਜੇ ਜੰਗਲਾਤ ਵਿਭਾਗ ਦੇ ਕਰਮਚਾਰੀ, ਜੋਸ਼ੀਲੇ ਨਾਅਰਿਆਂ ਨਾਲ ਗੂੰਜਿਆ ਦਫ਼ਤਰ ਮੀਟਿੰਗਾਂ ਦੌਰਾਨ ਹੋਏ ਫ਼ੈਸਲੇ ਲਾਗੂ ਨਾ ਕਰਨ ’ਤੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ: ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਅੱਜ ਜੰਗਲਾਤ ਵਿਭਾਗ ਦੇ ਮੁੱਖ ਵਣ ਪਾਲ ਦੇ ਖ਼ਿਲਾਫ਼ ਮੁਹਾਲੀ ਸਥਿਤ ਵਣ ਭਵਨ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਅੱਜ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਟਰੱਕਾਂ, ਬੱਸਾਂ ਅਤੇ ਟੈਂਪੂਆਂ ’ਤੇ ਸਵਾਰ ਹੋ ਕੇ ਆਪਣੇ ਝੰਡੇ ਮਾਟੋ ਅਤੇ ਬੈਨਰਾਂ ਨਾਲ ਲੈਸ ਹੋ ਕੇ ਨਾਅਰੇ ਮਾਰਦੇ ਹੋਏ ਧਰਨੇ ਵਿੱਚ ਪਹੁੰਚੇ। ਧਰਨੇ ਦੀ ਅਗਵਾਈ ਅਮਰੀਕ ਸਿੰਘ ਗੜ੍ਹਸ਼ੰਕਰ, ਜਸਵੀਰ ਸਿੰਘ ਸੀਰਾ, ਜਸਵਿੰਦਰ ਸੋਜਾ ਤੇ ਵਿਰਸਾ ਸਿੰਘ ਅੰਮ੍ਰਿਤਸਰ ਨੇ ਕੀਤੀ। ਮੁਲਾਜ਼ਮ ਆਗੂਆਂ ਬਲਵੀਰ ਤਰਨਤਾਰਨ,ਪਵਨ ਹੁਸ਼ਿਆਰਪੁਰ, ਅਮਨਦੀਪ ਸਿੰਘ ਛੱਤਬੀੜ, ਮਲਕੀਤ ਮੁਕਤਸਰ, ਸੁਲੱਖਣ ਸਿੰਘ ਮੁਹਾਲੀ ਅਤੇ ਰਵੀਕਾਂਤ ਰੂਪਨਗਰ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਕੰਮ ਕਰਦੇ ਤਿੰਨ ਸਾਲ ਦੀ ਸਰਵਿਸ ਵਾਲੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਜਿਹੜੇ ਕਾਮਿਆਂ ਨੇ ਸਾਲ 2006 ਵਿੱਚ ਦੱਸ ਸਾਲ ਦੀ ਸਰਵਿਸ ਪੁਰੀ ਕਰ ਲਈ ਸੀ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇ ਅਤੇ ਜੰਗਲੀ ਜੀਵ ਵਿਭਾਗ ਦੇ ਵਰਕਰਾਂ ਨੂੰ 25 ਫੀਸਦੀ ਵੱਧ ਰੇਟਾਂ ਨਾਲ ਤਨਖ਼ਾਹ ਦਿੱਤੀ ਜਾਵੇ। ਇਕੱਠ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸੰਗਰੂਰ, ਬੱਬੂ ਮਾਨਸਾ, ਨਿਸ਼ਾਨ ਫਿਰੋਜ਼ਪੁਰ, ਜਸਵਿੰਦਰ ਬਠਿੰਡਾ, ਕੇਵਲ ਗੜ੍ਹਸ਼ੰਕਰ, ਸ਼ੇਰ ਸਿੰਘ ਸਰਹਿੰਦ, ਛਿੰਦਰਪਾਲ ਸਿੰਘ ਅਤੇ ਮਨਿੰਦਰ ਸਿੰਘ ਮੁਹਾਲੀ ਨੇ ਮੰਗ ਕੀਤੀ ਕਿ ਸਮੂਹ ਵਰਕਰਾਂ ਨੂੰ ਘੱਟੋ-ਘੱਟ 26000 ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਵੇ, ਹਰੇਕ ਵਰਕਰ ਦਾ ਈਪੀਐਫ਼ ਤੇ ਈਆਈਐਸ ਕੱਟਿਆ ਜਾਵੇ ਅਤੇ ਵਣ ਵਿਭਾਗ ਵਿੱਚ ਕੰਮਾਂ ਦੇ ਰੇਟਾਂ ਵਿੱਚ ਵਾਧਾ ਕੀਤਾ ਜਾਵੇ। ਅੱਜ ਦੀ ਰੈਲੀ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਆਗੂਆਂ ਮੱਖਣ ਸਿੰਘ ਵਾਹਿਦਪੁਰੀ, ਨਿਰਭੈ ਸਿੰਘ ਲੁਧਿਆਣਾ, ਨਾਥ ਸਿੰਘ, ਗੀਤ ਸਿੰਘ ਪਟਿਆਲਾ, ਗੁਰਦੇਵ ਸਿੰਘ ਸਿੱਧੂ ਫਿਰੋਜ਼ਪੁਰ, ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦਰਜਾ ਚਾਰ ਦੀ ਸ਼ਰਤ ਅੱਠਵੀਂ ਪਾਸ ਤੁਰੰਤ ਹਟਾ ਕੇ ਪੱਕਾ ਕੀਤਾ ਜਾਵੇ ਅਤੇ ਕਰਮਚਾਰੀਆਂ ਦੀ ਛਾਂਟੀ ਬੰਦ ਕੀਤੀ ਜਾਵੇ। ਉਧਰ, ਕੱਚੇ ਕਾਮਿਆਂ ਦੇ ਰੋਹ ਨੂੰ ਦੇਖਦੇ ਹੋਏ ਪ੍ਰਧਾਨ ਮੱਖ ਵਣਪਾਲ ਪੰਜਾਬ ਵੱਲੋਂ 2 ਨਵੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ। ਭੁਪਿੰਦਰ ਸਾਧੋਰੇੜੀ ਪਟਿਆਲਾ, ਕੇਵਲ ਗੜ੍ਹਸ਼ੰਕਰ, ਸਤਨਾਮ ਸੰਗਰੂਰ, ਰਵੀ ਲੁਧਿਆਣਾ, ਕਰਮ ਸਿੰਘ ਹਰੀਕੇ ਪੱਤਣ, ਬਲਰਾਜ ਪਠਾਨਕੋਟ, ਰਵੀ ਕਾਂਤ ਰੂਪਨਗਰ, ਸੁਖਦੇਵ ਜਲੰਧਰ ਅਤੇ ਕੁਲਦੀਪ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਹੱਲ ਨਾ ਕੀਤੀਆਂ ਤਾਂ ਜੰਗਲਾਤ ਵਰਕਰ ਯੂਨੀਅਨ ਦੇ ਝੰਡੇ ਹੇਠ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭਿੰਦਰ ਘੱਗਾ, ਬੂਟਾ ਲੁਧਿਆਣਾ, ਜਸਵੰਤ ਗੁਰਦਾਸਪੁਰ ਜਗਤਾਰ ਸਿੰਘ ਸ਼ਾਹਪੁਰ, ਹਰਜਿੰਦਰ ਸਿੰਘ ਸਰਹਿੰਦ, ਮਨਜੀਤ ਕੌਰ, ਹਰਬੰਸ ਕੌਰ, ਨਾਜਰਾ ਬੇਗਮ, ਜਸਪ੍ਰੀਤ ਕੌਰ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ