ਸੇਵਾਮੁਕਤ ਪੁਲੀਸ ਅਧਿਕਾਰੀ ਵੀਕੇ ਵੈਦ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਬਣੇ

ਨਬਜ਼-ਏ-ਪੰਜਾਬ, ਮੁਹਾਲੀ, 30 ਅਕਤੂਬਰ:
ਪੰਜਾਬ ਪੁਲੀਸ ਦੇ ਸੇਵਾਮੁਕਤ ਅਧਿਕਾਰੀ ਵੀਕੇ ਵੈਦ ਨੂੰ ਸ੍ਰੀ ਬ੍ਰਾਹਮਣ ਸਭਾ (484/1982 ਰਜਿ.) ਦੀ ਸ੍ਰੀ ਪਰਸ਼ੂਰਾਮ ਮੰਦਰ ਉਦਯੋਗਿਕ ਖੇਤਰ ਫੇਜ਼-9 ਵਿੱਚ ਹੋਈ ਚੋਣ ਦੌਰਾਨ ਸਭਾ ਦਾ ਪ੍ਰਧਾਨ ਚੁਣਿਆ ਗਿਆ ਹੈ। ਜਦੋਂਕਿ ਜੇਪੀ ਰਿਸ਼ੀ ਨੂੰ ਜਨਰਲ ਸਕੱਤਰ, ਐਮਐਮ ਦਾਦਾ ਨੂੰ ਕੈਸ਼ੀਅਰ ਅਤੇ ਸ੍ਰੀਮਤੀ ਹੇਮਾ ਗੋਰੇਲਾ ਨੂੰ ਮਹਿਲਾ ਮੰਡਲ ਦੀ ਪ੍ਰਧਾਨ ਚੁਣਿਆ ਗਿਆ ਹੈ। ਚੋਣ ਨਤੀਜੇ ਦਾ ਐਲਾਨ ਰਿਟਰਨਿੰਗ ਅਫ਼ਸਰ ਐਡਵੋਕੇਟ ਰੀਟਾ ਅਤੇ ਵਿੰਗ ਕਮਾਂਡਰ ਸੰਜੀਵ ਸ਼ਰਮਾ ਨੇ ਕੀਤਾ। ਇਸ ਚੋਣ ਲਈ ਸੁਨੀਲ ਬਾਂਸਲ ਅਤੇ ਆਭਾ ਬਾਂਸਲ ਨੂੰ ਆਬਜ਼ਰਵਰ ਬਣਾਇਆ ਗਿਆ ਸੀ।
ਇਸ ਮੌਕੇ ਵੀਕੇ ਵੈਦ ਨੇ ਕਿਹਾ ਕਿ ਬ੍ਰਾਹਮਣ ਸਮਾਜ ਵੱਲੋਂ ਉਨ੍ਹਾਂ ’ਤੇ ਦੁਬਾਰਾ ਜੋ ਭਰੋਸਾ ਜਤਾਇਆ ਗਿਆ ਹੈ, ਉਸ ਨੂੰ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਨਾਲ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ 1982 ਤੋਂ ਹੁਣ ਤੱਕ ਚੋਣ ਕਾਨੂੰਨੀ ਪ੍ਰਕਿਰਿਆ ਨਾਲ ਨਹੀਂ ਕਰਵਾਈ ਗਈ ਅਤੇ ਨਾ ਹੀ ਕੋਈ ਰਿਕਾਰਡ ਰੱਖਿਆ ਗਿਆ। ਇਸ ਵਾਰ ਚੋਣ ਸੰਵਿਧਾਨ ਅਨੁਸਾਰ ਕਾਨੂੰਨੀ ਪ੍ਰਕਰਿਆ ਨਾਲ ਕਰਵਾਏ ਗਏ ਹਨ। ਇਸ ਤੋਂ ਪਹਿਲਾ ਸ੍ਰੀ ਪਰਸ਼ੂਰਾਮ ਮੰਦਰ ਦੇ ਕੈਸ਼ੀਅਰ ਨੇ ਮੰਦਰ ਦੇ ਵਿਕਾਸ ’ਤੇ ਖਰਚੇ ਬਾਰੇ ਦੱਸਦਿਆਂ ਕਿਹਾ ਕਿ ਪਿਛਲੇ 5 ਸਾਲ ਵਿੱਚ ਵੀਕੇ ਵੈਦ ਅਤੇ ਉਨ੍ਹਾਂ ਦੀ ਟੀਮ ਨੇ 1 ਕਰੋੜ ਤੋਂ ਵੱਧ ਰੁਪਏ ਦਾਨੀ ਸੱਜਣਾਂ ਤੋਂ ਇਕੱਠਾ ਕਰਕੇ ਮੰਦਰ ਦੇ ਵਿਕਾਸ ਲਈ ਖ਼ਰਚ ਕੀਤੇ ਹਨ।
ਇਸ ਮੌਕੇ ਰਮੇਸ਼ ਦੱਤ, ਜਸਵਿੰਦਰ ਸ਼ਰਮਾ, ਧਰਮਵੀਰ ਵਸ਼ਿਸ਼ਟ, ਬਲਦੇਵ ਵਸ਼ਿਸਟ, ਨਵਲ ਕਿਸ਼ੋਰ ਸ਼ਰਮਾ, ਵਿਨੋਦ ਵੈਦ, ਅਰੁਣ ਵੈਦ, ਅਜੈ ਵੈਦ, ਮੁਕੇਸ਼ ਸ਼ਰਮਾ, ਸ਼ਿਵ ਸ਼ਰਨ ਸ਼ਰਮਾ, ਗੋਪਾਲ ਸ਼ਰਮਾ, ਬਾਲ ਕ੍ਰਿਸ਼ਨ ਸ਼ਰਮਾ, ਵਰਿੰਦਰ ਸ਼ਰਮਾ, ਡੀਪੀ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਰਾਜ ਕੁਮਾਰ ਸ਼ਰਮਾ, ਰਾਜ ਕੁਮਾਰ ਤਿਵਾੜੀ, ਆਰਕੇ ਦੱਤਾ, ਜਤਿੰਦਰ ਸ਼ੁਕਲਾ, ਰਾਜਨੀਸ਼ ਸ਼ਰਮਾ, ਐਮਪੀ ਕੌਸ਼ਿਕ, ਜੀਕੇ ਵੈਦ, ਸੰਦੀਪ ਵੈਦ ਸਮੇਤ ਵੱਡੀ ਗਿਣਤੀ ਬ੍ਰਾਹਮਣ ਸਮਾਜ ਦੇ ਨੁਮਾਇੰਦੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…