ਸੀਜੀਸੀ ਲਾਂਡਰਾਂ ਵਿੱਚ ਸਾਲਾਨਾ ਤਕਨੀਕੀ ਸਭਿਆਚਾਰਕ ਫੈਸਟ ਪਰਿਵਰਤਨ-2023 ਧੂਮਧੜੱਕੇ ਨਾਲ ਸ਼ੁਰੂ

ਸਭਿਆਚਾਰਕ ਪ੍ਰਦਰਸ਼ਨ, ਕਰੀਅਰ ਕੌਂਸਲਿੰਗ, ਕਰੀਅਰ ਮੇਲਾ ਤੇ ਪ੍ਰਾਜੈਕਟ ਪ੍ਰਦਰਸ਼ਨੀ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ

ਨਬਜ਼-ਏ-ਪੰਜਾਬ, ਮੁਹਾਲੀ, 30 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਅੱਜ ਦੋ ਰੋਜ਼ਾ ਸਾਲਾਨਾ ਤਕਨੀਕੀ ਸਭਿਆਚਾਰਕ ਮੇਲਾ ਪਰਿਵਰਤਨ-2023 ਧੂਮਧੜੱਕੇ ਨਾਲ ਸ਼ੁਰੂ ਹੋਇਆ। ਗਾਇਕੀ, ਲੋਕ ਨਾਚ, ਸਕਿੱਟ, ਤਕਨੀਕੀ ਮੁਕਾਬਲੇ, ਪ੍ਰਾਜੈਕਟ ਪ੍ਰਦਰਸ਼ਨੀਆਂ ਅਤੇ ਕਰੀਅਰ ਨਾਲ ਸਬੰਧਤ ਕੌਂਸਲਿੰਗ ਸਣੇ ਸਭਿਆਚਾਰਕ ਪ੍ਰਦਰਸ਼ਨਾਂ ਨੇ ਫੈਸਟ ਦੀ ਰੌਣਕ ਵਧਾਈ। ਇਹ ਪ੍ਰੋਗਰਾਮ ਭਾਗੀਦਾਰਾਂ ਲਈ ਨਵੀਨਤਾ ਅਤੇ ਉਦਮਤਾ ਲਈ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਮਜ਼ਬੂਤ ਮੰਚ ਸਾਬਤ ਹੋਇਆ। ਨਾਲ ਹੀ 11ਵੀਂ ਅਤੇ 12ਵੀਂ ਜਮਾਤ ਦੇ 3000 ਤੋਂ ਵੱਧ ਵਿਦਿਆਰਥੀਆਂ ਅਤੇ ਸੀਜੀਸੀ ਦੇ ਫੈਕਲਟੀ ਮੈਂਬਰਾਂ ਨੇ ਕਰੀਅਰ ਕੌਂਸਲਿੰਗ ਸੈਸ਼ਨਾਂ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਸਕੂਲੀ ਪੜ੍ਹਾਈ ਪੂਰੀ ਹੋਣ ਉਪਰੰਤ ਕਰੀਅਰ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ।
ਪਰਿਵਰਤਨ-2023 ਦੇ ਪਹਿਲੇ ਦਿਨ ਸੀਜੀਸੀ ਦੇ ਵਿਦਿਆਰਥੀਆਂ ਵੱਲੋਂ ਪ੍ਰਾਜੈਕਟ ਪ੍ਰਦਰਸ਼ਨੀ ਲਗਾਈ ਗਈ। ਫੈਸਟ ਦੀ ਥੀਮ ‘ਪਰਿਵਰਤਨ ਅਪਣਾਓ ਸੰਭਾਵਨਾਵਾਂ ਨੂੰ ਜਗਾਓ’ ਨੇ ਵਿਦਿਆਰਥੀਆਂ ਨੂੰ ਸਕਾਰਾਤਮਿਕ ਬਦਲਾਅ ਦੇ ਹਾਮੀ ਬਣਨ ਲਈ ਆਪਣੇ ਕਾਲਪਨਿਕ ਅਤੇ ਰਚਨਾਤਮਿਕ ਹੁਨਰ ਵਿੱਚ ਵਾਧਾ ਕਰਨ ਲਈ ਉਤਸ਼ਾਹਿਤ ਕੀਤਾ। ਜਿਸ ਦੀ ਇੱਕ ਝਲਕ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਪੇਸ਼ ਕੀਤੀਆਂ ਕਾਢਾਂ ਤੋਂ ਮਿਲੀ। ਪ੍ਰਦਰਸ਼ਨੀ ਦੌਰਾਨ ਸੀਐਸਈ, ਈਸੀਈ ਆਈਟੀ ਸਟਰੀਮਾਂ ਸਣੇ ਇੰਜੀਨੀਅਰਿੰਗ ਵਿਦਿਆਰਥੀਆਂ ਵੱਲੋਂ ਕੀਤੀਆਂ ਇਨ੍ਹਾਂ ਸ਼ਾਨਦਾਰ ਕਾਢਾਂ ’ਚੋਂ ਸੀਈਸੀ ਦੇ ਵਿਦਿਆਰਥੀਆਂ ਵੱਲੋਂ ਸਮਾਰਟ ਅਤੇ ਕੁਸ਼ਲ ਬੋਰਵੈੱਲ ਬਚਾਅ ਅਪਰੇਸ਼ਨ ਯੰਤਰ ਸ਼ਾਮਲ ਹੈ, ਜੋ ਬੋਰਵੈੱਲ ਵਿੱਚ ਫਸੇ ਕਿਸੇ ਵੀ ਵਿਅਕਤੀ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਏ ਬਚਾਉਣ ਮਦਦ ਕਰੇਗਾ ਅਤੇ ਸੁਰੱਖਿਅਤ ਰਿਕਵਰੀ ਦੀਆਂ ਵੱਧ ਤੋਂ ਵੱਧ ਸੰਭਾਵਨਾਵਾਂ ਹੋਣਗੀਆਂ। ਬਚਾਏ ਜਾ ਰਹੇ ਵਿਅਕਤੀ ਦੇ ਮਹੱਤਵਪੂਰਨ ਮਾਪਦੰਡਾਂ ਦੀ ਨਿਰੰਤਰ ਨਿਗਰਾਨੀ ਕਰਨ ਲਈ ਡਿਵਾਈਸ ਵਿੱਚ ਸੈਂਸਰ ਵੀ ਫਿੱਟ ਹੋਣਗੇ।
ਇਸ ਤੋਂ ਇਲਾਵਾ ਸੀਐਸਈ ਦੇ ਵਿਦਿਆਰਥੀਆਂ ਵੱਲੋਂ ਵਿਕਸਤ ਕੀਤਾ ਗਿਆ ਇੱਕ ਹੋਰ ਪ੍ਰਾਜੈਕਟ ਬਲੱਡ ਬਡੀ ਨਾਮ ਦੀ ਇੱਕ ਵੈੱਬ ਐਪਲੀਕੇਸ਼ਨ ਸੀ ਜੋ ਲੋੜਵੰਦਾਂ ਨੂੰ ਖੂਨ ਦੀ ਸਪਲਾਈ ਪਹੁੰਚਾਉਣ ਵਿੱਚ ਲੱਗਣ ਵਾਲੇ ਸਮੇਂ ਨੂੰ ਕਾਫੀ ਹੱਦ ਨਾਲ ਘਟਾ ਦੇਵੇਗੀ। ਇਸ ਦੇ ਨਾਲ ਹੀ ਆਈਟੀ ਵਿਦਿਆਰਥੀਆਂ ਵੱਲੋਂ ਇੱਕ ਹੋਰ ਨਵੀਨਤਾ ਪੇਸ਼ ਕੀਤੀ ਗਈ, ਜਿਸ ਨੂੰ ਇੰਪੈਕਟ 360 ਕਿਹਾ ਜਾਂਦਾ ਹੈ ਜੋ ਕਿ ਐਨਜੀਓਜ਼ ਨੂੰ ਹਰ ਕਿਸਮ ਦੇ ਡਿਜੀਟਲ ਪਲੇਟਫ਼ਾਰਮਾਂ ਦੀ ਵਰਤੋਂ ਕਰਕੇ ਆਪਣੀ ਪਹੁੰਚ ਵਧਾਉਣ ਵਿੱਚ ਮਦਦ ਕਰੇਗਾ। ਇਸੇ ਤਰ੍ਹਾਂ ਫਾਰਮੇਸੀ, ਬਾਇਓ-ਟੈਕਨਾਲੋਜੀ ਅਤੇ ਅਪਲਾਈਡ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਵੱਲੋਂ ਵੀ ਕਈ ਨਵੇਂ ਵਿਚਾਰ ਪੇਸ਼ ਕੀਤੇ ਗਏ।
ਟੈਕਨੋ ਸਭਿਆਚਾਰਕ ਦਾ ਉਦਘਾਟਨ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਟ ਸੀਜੀਸੀ ਦੀ 22 ਸਾਲਾਂ ਦੀ ਮਜ਼ਬੂਤ ਵਿਰਾਸਤ ਦਾ ਕੇਂਦਰ ਹੈ ਅਤੇ ਹਰ ਸਾਲ ਸਕਾਰਾਤਮਿਕ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਾਡੇ ਹੁਨਰ ਅਤੇ ਅਕਾਦਮਿਕ ਉੱਤਮਤਾ ਲਈ ਯੋਗਦਾਨ ਦੇ ਰੂਪ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਵਿਕਾਸ ਦੇ ਰਾਹ ਖੋਲ੍ਹਦਾ ਹੈ।
ਅੰਤ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਦੇ ਆਯੋਜਨ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਲੱਗੇ ਹਰੇਕ ਵਿਅਕਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਪਹਿਲੇ ਦਿਨ ਕਾਲਜ ਦੇ 62 ਦਰਜਾ ਚਾਰ ਕਰਮਚਾਰੀਆਂ ਨੂੰ ਸੰਸਥਾ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਬਦਲੇ 2100 ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਪੰਜਾਬੀ ਅਦਾਕਾਰ, ਗਾਇਕ ਗੁਰਨਾਮ ਭੁੱਲਰ ਨੇ ਲਾਈਵ ਗਾਇਕੀ ਦੀ ਪੇਸ਼ਕਾਰੀ ਨਾਲ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…