ਸੀਜੀਸੀ ਲਾਂਡਰਾਂ ਦਾ ਤਕਨੀਕੀ ਫੈਸਟ ‘ਪਰਿਵਰਤਨ-2023’ ਬਦਲਾਅ ਦਾ ਸੁਨੇਹਾ ਦਿੰਦਾ ਹੋਇਆ ਸਮਾਪਤ

ਨਸ਼ਿਆਂ ਦੀ ਅਲਾਮਤ ਨਾਲ ਲੜਨ ਲਈ ਨੌਜਵਾਨ ਪੁਲੀਸ ਨੂੰ ਸਹਿਯੋਗ ਦੇਣ: ਐਸਐਸਪੀ ਗਰਗ

ਨਬਜ਼-ਏ-ਪੰਜਾਬ, ਮੁਹਾਲੀ, 31 ਅਕਤੂਬਰ:
ਸੀਜੀਸੀ ਕਾਲਜ ਲਾਂਡਰਾਂ ਦਾ ਸਾਲਾਨਾ ਤਕਨੀਕੀ ਸਭਿਆਚਾਰਕ ਫੈਸਟ ‘ਪਰਿਵਰਤਨ-2023’ ਸਮਾਜਿਕ ਅਤੇ ਆਰਥਿਕ ਤੌਰ ’ਤੇ ਸਕਾਰਾਤਮਿਕ, ਸਰਬਪੱਖੀ ਵਿਕਾਸ ਲਿਆਉਣ ਲਈ ਬਦਲਾਅ ਨੂੰ ਅਪਣਾਉਣ ਦੇ ਸੰਦੇਸ਼ ਨਾਲ ਸਮਾਪਤ ਹੋ ਗਿਆ। ਅੱਜ ਅਖੀਰਲੇ ਦਿਨ 31 ਕਾਲਜਾਂ ਤੋਂ 15 ਤਕਨੀਕੀ ਈਵੈਂਟ, 21 ਕਾਲਜਾਂ ਦੇ 14 ਗੈਰ ਤਕਨੀਕੀ ਈਵੈਂਟ ਅਤੇ 20 ਤੋਂ ਵੱਧ ਕਾਲਜਾਂ ਦੇ 10 ਤੋਂ ਵੱਧ ਸਭਿਆਚਾਰਕ ਈਵੈਂਟ ਦੇ ਜੇਤੂਆਂ ਨੂੰ 10 ਲੱਖ ਦੇ ਨਗਦ ਇਨਾਮ ਤਕਸੀਮ ਕੀਤੇ ਗਏ।
ਤਕਨੀਕੀ ਮੁਕਾਬਲਿਆਂ ਵਿੱਚ ਆਈਡੀਆਥੌਨ, ਰੋਬੋ ਸਾਕਰ, ਕੋਡਿੰਗ ਵਾਰਸ, ਪ੍ਰਾਜੈਕਟ ਪ੍ਰਦਰਸ਼ਨੀ, ਕੁਇਜ਼ਾਥੌਨ ਸ਼ਾਮਲ ਸਨ, ਜਿਨ੍ਹਾਂ ਵਿੱਚ ਗੈਰ ਤਕਨੀਕੀ ਵਰਗ ਵਿੱਚ ਬਿਜ਼ਨਸ ਪਿਚਥਾਨ, ਬੀ-ਪਲਾਨ, ਲੇਖਣ ਮੁਕਾਬਲੇ, ਅੱਗ ਤੋਂ ਬਿਨਾਂ ਕੁਕਿੰਗ, ਮਹਿੰਦੀ ਅਤੇ ਸੋਹਣੀ ਗੁੱਟ ਅਤੇ ਸਭਿਆਚਾਰਕ ਵਰਗ ਵਿੱਚ ਡਾਂਸ, ਗਾਇਨ, ਲੋਕ-ਨਾਚ ਪੇਸ਼ਕਾਰੀਆਂ, ਨੁੱਕੜ-ਨਾਟਕ, ਡੀਜੇ ਵਾਰਸ ਅਤੇ ਸਕਿੱਟ ਸ਼ਾਮਲ ਸਨ। ਸਰਗਮ ਮੁਕਾਬਲੇ ਅਤੇ ਭੰਗੜੇ ਵਿੱਚ ਐਸਡੀ ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਡਾਂਸ ਮੁਕਾਬਲੇ ਮੈਜਿਕ ਮੂਵੀਜ਼ ਵਿੱਚ ਐਸਵੀਆਈਈਟੀ ਨੂੰ ਜੇਤੂ ਐਲਾਨਿਆ। ਚਿਤਕਾਰਾ ਯੂਨੀਵਰਸਿਟੀ ਨੇ ਨਾਟਕ ਸੰਸਕ੍ਰਿਤੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਜਦੋਂਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਅਲਾਪ ਸ਼੍ਰੇਣੀ ਵਿੱਚ ਪ੍ਰਸ਼ੰਸਾ ਦਾ ਪੁਰਸਕਾਰ ਜਿੱਤਿਆ।
ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਵਿਦਿਆਰਥੀਆਂ ਨੂੰ ਕਾਲਜ ਸਮੇਂ ਦਾ ਭਰਪੂਰ ਆਨੰਦ ਲੈਣ ਅਤੇ ਚੰਗੀਆਂ ਯਾਦਾਂ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਆਪਣੇ ਵਿਦਿਆਰਥੀ ਦਿਨਾਂ ਦੀਆਂ ਯਾਦ ਤਾਜ਼ਾ ਹੋ ਗਈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਇਸ ਅਲਾਮਤ ਨਾਲ ਲੜਨ ਲਈ ਪੁਲੀਸ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ, ਹਰਜੀਤ ਸਿੰਘ ਰਾਣਾ, ਵੀਪੀ, ਐਚਆਰ, ਵਿਨਸਮ ਟੈਕਸਟਾਈਲ ਲਿਮਟਿਡ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਅਤੇ ਹੋਰ ਪਤਵੰਤੇ ਮੌਜੂਦ ਸਨ। ਅੰਤ ਵਿੱਚ ਪ੍ਰਸਿੱਧ ਅਦਾਕਾਰਾਂ ਅਤੇ ਗਾਇਕ ਜੱਸੀ ਗਿੱਲ ਅਤੇ ਬੱਬਲ ਰਾਏ ਨੇ ਆਪਣੀ ਲਾਈਵ ਗਾਇਕੀ ਦੀ ਪੇਸ਼ਕਾਰੀ ਨਾਲ ਖੂਬ ਰੰਗ ਬੰਨ੍ਹਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…