Share on Facebook Share on Twitter Share on Google+ Share on Pinterest Share on Linkedin ਬਾਲ ਦਿਵਸ: ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਛੋਟੀ ਉਮਰ ਵਿੱਚ ਬੱਚਿਆਂ ਨੂੰ ਸੌਣ ਤੋਂ ਪਹਿਲਾਂ ਦੰਦਾਂ ’ਤੇ ਬੁਰਸ਼ ਕਰਨ ਦੀ ਆਦਤ ਜ਼ਰੂਰੀ ਨਬਜ਼-ਏ-ਪੰਜਾਬ, ਮੁਹਾਲੀ, 14 ਨਵੰਬਰ: ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਬਾਲ ਦਿਵਸ ਮੌਕੇ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਦਿਆਂ ਰੋਜ਼ਾਨਾ ਸੌਣ ਤੋਂ ਪਹਿਲਾਂ ਦੰਦਾਂ ’ਤੇ ਬੁਰਸ਼ ਕਰਨ ਦੀ ਆਦਤ ਪਾਉਣ ’ਤੇ ਜ਼ੋਰ ਦਿੱਤਾ। ਇਸ ਕੈਂਪ ਵਿੱਚ ਮੁਹਾਲੀ ਮੈਡੀਕਲ ਸੈਂਟਰ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਅਤੇ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਦੰਦਾਂ ਦੇ ਸੜਨ ਅਤੇ ਮਸੂੜ੍ਹਿਆਂ ਦੇ ਆਮ ਤੂਰ ’ਤੇ ਹੋਣ ਵਾਲੇ ਰੋਗਾਂ ਅਤੇ ਉਪਰਾਲਿਆਂ ਸਬੰਧੀ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਮੈਡੀਕਲ ਟੀਮ ਨੇ ਵਿਦਿਆਰਥੀਆਂ ਨੂੰ ਜ਼ੋਰ ਕੇ ਕੇ ਆਖਿਆ ਕਿ ਉਹ ਆਪਣੇ ਦੰਦਾਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨਾ ਯਕੀਨੀ ਬਣਾਉਣ ਅਤੇ ਦਿਨ ਵਿੱਚ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਅਕਸਰ ਚਾਕਲੇਟ, ਸਾਫ਼ਟ ਡ੍ਰਿੰਕ, ਪੇਸਟਰੀ, ਕੂਕਿਜ਼ ਅਤੇ ਟਾਫ਼ੀਆਂ ਵੱਧ ਖਾਂਦੇ ਹਨ, ਉਨ੍ਹਾਂ ਦੇ ਦੰਦਾਂ ਦੇ ਸੜਨ ਦੇ ਚਾਂਸ ਵੱਧ ਜਾਂਦੇ ਹਨ ਕਿਉਂਕਿ ਮਿੱਠੇ ਨਾਲ ਦੰਦ ਛੇਤੀ ਸੜਦੇ ਹਨ। ਇਸ ਮੌਕੇ ਵਿਦਿਆਰਥੀਆਂ ਲਈ ਸਵਾਲ ਜਵਾਬ ਦਾ ਸੈਸ਼ਨ ਵੀ ਰੱਖਿਆਂ ਗਿਆ ਅਤੇ ਬੱਚਿਆਂ ਨੇ ਆਪਣੀ ਸੂਝਬੂਝ ਅਨੁਸਾਰ ਡਾਕਟਰਾਂ ਨੂੰ ਦੰਦਾਂ ਦੀਆਂ ਬੀਮਾਰੀਆਂ ਅਤੇ ਸਾਂਭ-ਸੰਭਾਲ਼ ਬਾਰੇ ਕਈ ਸਵਾਲ ਵੀ ਪੁੱਛੇ ਗਏ। ਜਿਨ੍ਹਾਂ ਦਾ ਡਾਕਟਰਾਂ ਨੇ ਬਿਹਤਰੀਨ ਤਰੀਕੇ ਨਾਲ ਜਵਾਬ ਦਿੱਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗਿਆਨਜੋਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਦੰਦਾਂ ਦੀ ਸੰਭਾਲ ਲਈ ਪੇ੍ਰਰਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ