ਸੀਜੀਸੀ ਕਾਲਜ ਦੇ ਵਿਦਿਆਰਥੀਆਂ ਨੇ ਬੋਰਵੈੱਲਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਬਣਾਇਆ ‘ਸਮਾਰਟ ਯੰਤਰ’

ਨਬਜ਼-ਏ-ਪੰਜਾਬ, ਮੁਹਾਲੀ, 16 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਬੋਰਵੈੱਲ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਲਾਲ ਬਾਹਰ ਕੱਢਣ ਲਈ ਇੱਕ ਸਮਾਰਟ ਬੋਰਵੈੱਲ ਬਚਾਓ ਸੰਚਾਲਨ ਯੰਤਰ ਬਣਾਇਆ ਹੈ। ਇਹ ਖੋਜ ਵਿਦਿਆਰਥੀ ਪ੍ਰਿਯਾਂਸ਼, ਰਾਹੁਲ, ਮਹਿਕ, ਮੋਹਿਤ ਅਤੇ ਵੈਭਵ ਵੱਲੋਂ ਪ੍ਰੋ. ਪ੍ਰਦੀਪ ਗੌੜ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਉਮੀਦ ਜਤਾਈ ਕਿ ਇਹ ਪੋਰਟੇਬਲ ਤੰਤਰ ਐਨਡੀਆਰਐਫ ਅਤੇ ਹੋਰ ਬਚਾਅ ਟੀਮਾਂ ਨੂੰ ਬੋਰਵੈੱਲ ਵਿੱਚ ਫਸੇ ਪੀੜਤਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਸਵੈਚਾਲਿਤ ਕਰਨ ਵਿੱਚ ਮਦਦ ਕਰੇਗਾ। ਇਸ ਪ੍ਰਾਜੈਕਟ ਲਈ ਸੀਜੀਸੀ ਕਾਲਜ ਲਾਂਡਰਾਂ ਵੱਲੋਂ ਇੱਕ ਪੇਟੈਂਟ ਵੀ ਦਾਇਰ ਕੀਤਾ ਗਿਆ ਹੈ।
ਇਹ ਯੰਤਰ ਇਨਸਾਨ ਜਾਂ ਕੋਈ ਵਸਤੂ ਦੀ ਖੋਜ ਕਰਨ ਵਾਲੇ ਸੈਂਸਰਾਂ ਅਤੇ ਕੈਮਰਿਆਂ ਦੀ ਲੜੀ ਨਾਲ ਲੈਸ ਹੈ, ਜੋ ਬੋਰਵੈੱਲ ਵਿੱਚ ਫਸੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਸਹਾਇਕ ਹੈ। ਸੈਂਸਰ ਆਧਾਰਿਤ ਕੈਮਰਾ ਪਹਿਲਾਂ ਬੋਰਵੈੱਲ ਵਿੱਚ ਫਸੇ ਵਿਅਕਤੀ ਦੀ ਸਹੀ ਸਥਿਤੀ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ। ਉਪਰੰਤ ਸੈਂਸਰਾਂ ਦਾ ਦੂਜਾ ਸੈੱਟ ਤੁਰੰਤ ਆਕਸੀਜਨ ਦੇ ਪੱਧਰਾਂ (ਐਸਪੀਓ-2), ਬਲੱਡ ਪ੍ਰੈਸ਼ਰ ਅਤੇ ਚਿੰਤਾ ਦੇ ਪੱਧਰਾਂ ਸਣੇ ਵਿਅਕਤੀ ਦੇ ਸਾਰੇ ਮਹੱਤਵਪੂਰਨ ਮਾਪਦੰਡਾਂ ਬਾਰੇ ਅਸਲ ਸਮੇਂ ਦੀ ਜਾਣਕਾਰੀ ਨੂੰ ਰੀਲੇਅ ਕਰਨਾ ਸ਼ੁਰੂ ਕਰ ਦੇਵੇਗਾ ਜੋ ਬਚਾਅ ਕਰਨ ਵਾਲਿਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਅਤੇ ਸਥਿਰ ਆਕਸੀਜਨ ਸਪਲਾਈ ਕਰਨ ਵਿੱਚ ਸਹਾਇਤਾ ਕਰੇਗਾ। ਇਸ ਤੋਂ ਬਾਅਦ ਸਮਾਰਟ ਬੋਰਵੈੱਲ ਬਚਾਓ ਸੰਚਾਲਨ ਯੰਤਰ ਇੱਕ ਗੋਲਾਕਾਰ ਗੁੰਬਦ ਵਰਗਾ ਢਾਂਚਾ ਵਿਕਸਿਤ ਕਰੇਗਾ, ਜਿਸ ਦੇ ਗੱਦੀ ਵਾਲੇ ਅੰਦਰੂਨੀ ਹਿੱਸੇ ਵਿੱਚ ਪੀੜਤ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਘੇਰਿਆ ਜਾਵੇਗਾ ਅਤੇ ਹਾਈਡ੍ਰੋਲਿਕ ਪ੍ਰੈਸ਼ਰ ਵਿਧੀ ਦੀ ਵਰਤੋਂ ਕਰਕੇ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਵਿਦਿਆਰਥੀਆਂ ਨੇ ਕਿਹਾ ਕਿ ਲਾਪਰਵਾਹੀ ਦੇ ਚੱਲਦਿਆਂ ਬੋਰਵੈੱਲ ਵਿੱਚ ਡਿੱਗਣ ਦੀਆਂ ਹੁਣ ਤੱਕ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਮੀਡੀਆ ਦੀ ਸੁਰਖ਼ੀਆ ਬਣੀਆਂ ਅਜਿਹੀਆਂ ਖ਼ਬਰਾਂ ਨੂੰ ਪੜ੍ਹ ਸੁਣ ਕੇ ਅਕਸਰ ਲੋਕ ਕਾਫ਼ੀ ਸਹਿਮ ਜਾਂਦੇ ਹਨ। ਜਿਸ ਕਾਰਨ ਕਾਲਜ ਮੈਨੇਜਮੈਂਟ ਵੱਲੋਂ ਇਹ ਯੰਤਰ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…