ਮੰਦਰ ਕਮੇਟੀ ਵੱਲੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਤੇ ਹੋਰਨਾਂ ਦਾ ਸਨਮਾਨ

ਵਿਧਾਇਕ ਕੁਲਵੰਤ ਸਿੰਘ ਤੇ ਆਪ ਵਲੰਟੀਅਰ ਸੋਹਾਣਾ ਮੰਦਰ ’ਚ ਨਤਮਸਤਕ ਹੋਏ

ਨਬਜ਼-ਏ-ਪੰਜਾਬ, ਮੁਹਾਲੀ, 21 ਜਨਵਰੀ:
ਸ੍ਰੀ ਬਦਰੀ ਨਾਰਾਇਣ ਵੈੱਲਫੇਅਰ ਕਮੇਟੀ ਮੁਹਾਲੀ ਅਤੇ ਸ੍ਰੀ ਬਦਰੀ ਨਾਰਾਇਣ ਮਹਿਲਾ ਮੰਡਲ ਸੋਹਾਣਾ (ਸੈਕਟਰ-78) ਵੱਲੋਂ ਕਰਵਾਏ ਜਾ ਰਹੇ ਰਾਮ ਦਰਬਾਰ ਮੂਰਤੀ ਸਥਾਪਨਾ ਸਮਾਗਮ ਵਿੱਚ ਵਿਧਾਇਕ ਕੁਲਵੰਤ ਸਿੰਘ ਸਮੇਤ ਹੋਰਨਾਂ ‘ਆਪ’ ਵਲੰਟੀਅਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਬੋਲਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਰ ਆਪਣੇ ਸਾਹਮਣੇ ਬਣਦਾ ਦੇਖਿਆ। ਜਿੱਥੇ ਭਲਕੇ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਉਹ ਬਦਰੀਨਾਥ ਵੈੱਲਫੇਅਰ ਕਮੇਟੀ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦਿੱਤਾ ਹੈ ਅਤੇ ਅੱਜ ਵੀ ਮੰਦਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸੰਗਤ ਨਾਲ ਬੈਠਣ ਦਾ ਮੌਕਾ ਦਿੱਤਾ ਕਿਉਂਕਿ ਸੰਗਤ ਵਿੱਚ ਹੀ ਪ੍ਰਮਾਤਮਾ ਵੱਸਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਰੋਜ਼ ਤੋਂ ਇਲਾਕੇ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੰਦਰ ਵਿੱਚ ਸ੍ਰੀ ਰਾਮ ਕਥਾ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੇ ਵੱਲੋਂ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਮੁਸ਼ਕਲਾਂ ਅਤੇ ਲੰਬਿਤ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੋਂ ਪੰਜਾਬ ਦੇ ਲੋਕ ਬਹੁਤ ਖ਼ੁਸ਼ ਹਨ।

ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਨਰੇਸ਼ ਸ਼ਰਮਾ, ਸੁਰੇਸ਼ ਗਰਗ, ਰਾਕੇਸ਼ ਗਰਗ, ਸਤਿਆ ਨਾਰਾਇਣ ਸ਼ਰਮਾ, ਸ਼ਿਵਚਰਨ ਸ਼ਰਮਾ, ਵਿਪਨ ਕੌਸ਼ਿਕ, ਆਰਪੀ ਸ਼ਰਮਾ, ਡਾ. ਕੁਲਦੀਪ ਸਿੰਘ ਸੈਣੀ, ਨੰਬਰਦਾਰ ਹਰਸੰਗਤ ਸਿੰਘ, ਜਸਪਾਲ ਸਿੰਘ ਮਟੌਰ, ਸੁਸ਼ੀਲ ਅੱਤਰੀ, ਸੌਰਵ ਸ਼ਰਮਾ, ਅਵਤਾਰ ਸਿੰਘ ਝਾਂਮਪੁਰ, ਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਾਮ ਭਗਤ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …