ਰੋਟਰੀ ਕਲੱਬ ਸਿਲਵਰ ਸਿਟੀ ਨੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ, ਮੁਹਾਲੀ, 21 ਜਨਵਰੀ:
ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵੱਲੋਂ ਟੀਡੀਆਈ ਸਿਟੀ ਕਲੱਬ ਵਿਖੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਕਲੱਬ ਦੀ ਪ੍ਰਧਾਨ ਸਰਬ ਮਰਵਾਹ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ ਕਰੀਬ 35 ਵਿਦਿਆਰਥੀਆਂ ਨੇ ਭਾਗ ਲਿਆ। ਜਿਨ੍ਹਾਂ ’ਚੋਂ ਕਈ ਕਲੋਨੀਆਂ ਦੇ ਬੱਚੇ ਵੀ ਸ਼ਾਮਲ ਸਨ। ਵਾਤਾਵਰਨ ਬਚਾਓ ਅਤੇ ਰੁੱਖ ਲਗਾਓ ਵਿਸ਼ੇ ’ਤੇ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਵੱਖ-ਵੱਖ ਉਮਰ ਵਰਗਾਂ ਵਿੱਚ ਵੰਡਿਆ ਗਿਆ। ਪੇਂਟਿੰਗ ਮੁਕਾਬਲਿਆਂ ਦੀ ਜੱਜਮੈਂਟ ਕਲਾਕਾਰ ਅਦਿੱਤਿਆ ਅਤੇ ਨੀਲਮ ਸ਼ਰਮਾ ਨੇ ਕੀਤੀ।
ਕਲੱਬ ਦੀ ਪ੍ਰਧਾਨ ਸਰਬ ਮਰਵਾਹ ਨੇ ਦੱਸਿਆ ਕਿ 5 ਤੋਂ 8 ਸਾਲ ਉਮਰ ਵਰਗ ਵਿੱਚ ਸਾਹਿਬਾ ਸਿੰਘ, 9 ਤੋਂ 11 ਸਾਲ ਉਮਰ ਵਰਗ ਵਿੱਚ ਤੁਸ਼ਾਰ ਸ਼ਰਮਾ ਅਤੇ 12 ਤੋਂ 15 ਸਾਲ ਉਮਰ ਵਰਗ ਵਿੱਚ ਜਪਸਿਮਰ ਕੌਰ ਜੇਤੂ ਰਹੇ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੌਦੇ ਵੀ ਦਿੱਤੇ ਗਏ। ਇਸ ਮੌਕੇ ਆਸਮਾ ਖਾਨ ਨੂੰ ਮਾਸਟਰ ਆਫ਼ ਦਾ ਈਵੈਂਟ ਦਾ ਖ਼ਿਤਾਬ ਦਿੱਤਾ ਗਿਆ। ਇਸ ਦੌਰਾਨ ਨਾਰਾਇਣ ਸਕੂਲ ਦੀ ਅਧਿਆਪਕਾ ਪੱਲਵੀ ਅਤੇ ਅਨੁਜ ਨੇ ਵੀ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …