13 ਮੈਂਬਰੀ ਜਥਾ ਬੰਗਲਾਦੇਸ਼ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਪਰਤਿਆ

ਪਾਕਿ ਗੁਰਧਾਮਾਂ ਦੇ ਦਰਸ਼ਨਾਂ ਦੀ ਤਰਜ਼ ’ਤੇ ਬੰਗਲਾਦੇਸ਼ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਥੇ ਭੇਜੇ ਜਾਣ: ਅਮੀਰ ਚੰਦ

ਨਬਜ਼-ਏ-ਪੰਜਾਬ, ਮੁਹਾਲੀ, 24 ਜਨਵਰੀ:
ਮੁਹਾਲੀ ਤੋਂ ਜਥੇਦਾਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਬੰਗਲਾਦੇਸ਼ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 13 ਮੈਂਬਰੀ ਜਥਾ ਮੁਹਾਲੀ ਵਾਪਸ ਪਰਤ ਆਇਆ ਹੈ। ਨਾਨਕਸ਼ਾਹੀ ਗੁਰਦੁਆਰਾ ਢਾਕਾ ਸਾਹਿਬ ਕਮੇਟੀ ਦੇ ਪ੍ਰਧਾਨ ਅਮੀਰ ਚੰਦ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪਾਕਿਸਤਾਨ ਗੁਰਧਾਮਾਂ ਦੀ ਤਰਜ਼ ’ਤੇ ਬੰਗਲਾਦੇਸ਼ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਜਥੇ ਭੇਜਣ ਦੀ ਮੰਗ ਕੀਤੀ।
ਜਥੇ ਦੇ ਆਗੂ ਨਿਸ਼ਾਨ ਸਿੰਘ ਨੇ ਦੱਸਿਆ ਕਿ 19 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਜਥੇ ਵੱਲੋਂ ਢਾਕੇ ਵਿੱਚ ਸਥਿਤ ਗੁਰਦੁਆਰਾ ਸੰਗਤ ਟੋਲਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਤਿੰਨ ਮਹੀਨੇ ਠਹਿਰੇ ਸਨ ਦੇ ਦਰਸ਼ਨ ਕੀਤੇ। ਗੁਰਦੁਆਰਾ ਸੰਗਤ ਟੋਲਾ ਸਾਹਿਬ ਦਾ ਅੱਧਾ ਹਿੱਸਾ ਡਿੱਗ ਗਿਆ ਹੈ, ਜਿਸ ਨੂੰ ਦੁਬਾਰਾ ਬਣਾਉਣ ਦੀ ਲੋੜ ਹੈ।
ਇਸ ਜਥੇ ਨੇ ਮੈਮਨ ਸਿੰਘ ਵਾਲਾ ਗੁਰਦੁਆਰਾ ਨਾਨਕ ਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ। ਇੱਥੇ ਸਿੱਖ ਪਰਿਵਾਰ ਨਾ ਹੋਣ ਕਰਕੇ ਗੁਰਦੁਆਰਾ ਨਾਨਕ ਮੰਦਰ ਸਾਹਿਬ ਦੇ ਵੱਡੇ ਹਿੱਸੇ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਗੁਰਦੁਆਰਾ ਸਾਹਿਬ ਨੂੰ ਵੀ ਬਣਾਉਣ ਦੀ ਲੋੜ ਹੈ, ਜਿੱਥੇ ਇੱਕ ਹਿੰਦੂ ਪਰਿਵਾਰ ਸਾਂਭ-ਸੰਭਾਲ ਕਰ ਰਿਹਾ ਹੈ। ਆਖ਼ਰੀ ਪੜਾਅ ਵਿੱਚ ਜਥੇ ਨੇ 250 ਕਿੱਲੋਮੀਟਰ ਦੂਰ ਗੁਰਦੁਆਰਾ ਚਿਟਗੌਂਗ ਸਾਹਿਬ ਦੇ ਦਰਸ਼ਨ ਕੀਤੇ। ਜਿੱਥੇ ਇਕ ਬਿਹਾਰੀ ਸਿੱਖ ਵੀਜ਼ਾ ਲੈ ਕੇ ਪਰਿਵਾਰ ਸਮੇਤ ਰਹਿ ਕੇ ਸੇਵਾ-ਸੰਭਾਲ ਕਰ ਰਿਹਾ ਹੈ। ਇੱਥੇ ਸਿੱਖਾਂ ਦੀ ਆਬਾਦੀ ਨਹੀਂ ਹੈ, ਕੇਵਲ ਵੱਡੇ ਹਸਪਤਾਲ ਵਿੱਚ ਨੌਕਰੀ ਕਰ ਰਹੇ ਡਾ. ਗੁਰਵਿੰਦਰ ਸਿੰਘ ਕਮੇਟੀ ਦੇ ਪ੍ਰਧਾਨ ਵਜੋਂ ਦੇਖਰੇਖ ਕਰ ਰਹੇ ਹਨ। ਸਾਰੇ ਸ਼ਹਿਰ ਵਿੱਚ ਤਿੰਨ ਸਿੱਖ ਪਰਿਵਾਰ ਹੀ ਹਨ। ਅਦਾਲਤ ਵੱਲੋਂ ਸਾਰੇ ਧਰਮਾਂ ’ਤੇ ਆਧਾਰਿਤ ਸਾਂਝੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ।
ਜਥੇ ਵਿੱਚ ਨਿਸ਼ਾਨ ਸਿੰਘ ਕਾਹਲੋਂ ਤੋਂ ਇਲਾਵਾ ਜਸਪਾਲ ਸਿੰਘ, ਗੁਰਜਿੰਦਰ ਸਿੰਘ ਅੰਮ੍ਰਿਤਸਰ, ਪਾਲ ਸਿੰਘ, ਹਰਬੰਸ ਸਿੰਘ ਬਾਗੜੀ, ਜੋਗਿੰਦਰ ਸਿੰਘ ਸੰਧੂ, ਬਾਬਾ ਬਲਜਿੰਦਰ ਸਿੰਘ, ਜਗਦੇਵ ਸਿੰਘ, ਪਰਮਜੀਤ ਕੌਰ ਕਾਹਲੋਂ, ਪਰਮਜੀਤ ਕੌਰ ਸੰਧੂ, ਜਸਵਿੰਦਰ ਕੌਰ, ਅਮਰਜੀਤ ਕੌਰ ਸਾਹਨੀ, ਜਸਵਿੰਦਰ ਕੌਰ, ਨਰਿੰਦਰ ਕੌਰ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…