ਖੇਡਾਂ ਵਤਨ ਪੰਜਾਬ ਦੀਆਂ ਤੋਂ ਬਾਅਦ ਸੂਬੇ ਵਿੱਚ ਖੇਡਾਂ ਪ੍ਰਤੀ ਸਾਜਗਾਰ ਮਾਹੌਲ ਬਣਿਆ: ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਵੱਲੋਂ ‘ਯਾਰਾਂ ਦਾ ਕਬੱਡੀ ਕੱਪ’ ਬੱਲੋਮਾਜਰਾ ਦਾ ਪੋਸਟਰ ਰਿਲੀਜ਼

ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ:
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਨ ਦੇ ਨਾਲ ਸੂਬੇ ਭਰ ਵਿੱਚ ਖੇਡਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਾਜਗਾਰ ਮਾਹੌਲ ਤਿਆਰ ਹੋ ਚੁੱਕਾ ਹੈ ਅਤੇ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ ’ਚੋਂ ਨਿਕਲ ਕੇ ਖੇਡ ਮੈਦਾਨ ਵਿੱਚ ਆਪਣਾ ਸਮਾਂ ਵਧੇਰੇ ਬਿਤਾਉਣਾ ਪਸੰਦ ਕਰ ਰਿਹਾ ਹੈ। ਅੱਜ ਇੱਥੇ ਪਿੰਡ ਬੱਲੋਮਾਜਰਾ ਵਿਖੇ 12 ਅਤੇ 13 ਫਰਵਰੀ ਨੂੰ ਕਰਵਾਏ ਜਾ ਰਹੇ ‘ਯਾਰਾਂ ਦਾ ਕਬੱਡੀ ਕੱਪ’ ਦਾ ਪੋਸਟਰ ਰਿਲੀਜ਼ ਕਰਨ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋੱ ਖੇਡਾਂ ਦੇ ਖੇਤਰ ਵਿੱਚ ਸੁਧਾਰ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਪਿੰਡ ਬੱਲੋ ਮਾਜਰਾ ਵਿਖੇ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਵਾਂਗ ਮੁਹਾਲੀ ਹਲਕੇ ਸਮੇਤ ਪੂਰੇ ਪੰਜਾਬ ਵਿੱਚ ਖੇਡ ਪ੍ਰਬੰਧਕਾਂ ਵਲੋੱ ਵੱਡੇ ਖੇਡ ਮੇਲੇ ਅਤੇ ਵਿਸ਼ਾਲ ਕਬੱਡੀ ਕੱਪ ਆਯੋਜਿਤ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਅੱਜ ਸੂਬੇ ਦੇ ਨੌਜਵਾਨ ਪੂਰੇ ਉਤਸਾਹ ਦੇ ਨਾਲ ਆਪਣੀ ਸਰੀਰਕ ਤੰਦਰੁਸਤੀ ਅਤੇ ਆਪਣੇ ਭਵਿੱਖ ਨੂੰ ਸਵਾਰਨ ਦੇ ਲਈ ਖੇਡ ਮੈਦਾਨ ਵਿੱਚ ਨਿਤਰ ਰਹੇ ਹਨ ਅਤੇ ਇਸ ਨਾਲ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਵਿੱਚ ਵੀ ਮਦਦ ਮਿਲ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਿਛਲੇ ਦਿਨਾਂ ਵਿੱਚ ਕਈ ਪਿੰਡਾਂ ਵਿੱਚ ਖੇਡ ਕਲੱਬਾਂ ਵਲੋੱ ਕਰਵਾਏ ਗਏ ਟੂਰਨਾਮੈਂਟਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ, ਇੰਨੀ ਜ਼ਿਆਦਾ ਸਰਦੀ ਹੋਣ ਦੇ ਬਾਵਜੂਦ ਵੀ ਖੇਡ ਪ੍ਰਬੰਧਕਾਂ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਖੇਡਾਂ ਨੂੰ ਸਮਰਪਿਤ ਭਾਵਨਾ ਖੇਡ ਰਹੇ ਹਨ ਅਤੇ ਪ੍ਰਬੰਧਕ ਟੂਰਨਾਮੈਂਟਾਂ ਦਾ ਆਯੋਜਨ ਕਰਵਾ ਰਹੇ ਹਨ।
ਇਸ ਮੌਕੇ ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਧੰਨ ਧੰਨ ਬਾਬਾ ਜਾਨਕੀ ਦਾਸ ਜੀ ਯਾਦਗਾਰੀ ਯਾਰਾਂ ਦਾ ਕਬੱਡੀ ਕੱਪ ਗਰੁੱਪ ਡਰੀਮ ਹੋਮਸ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਹੜਾ ਸਵਰਗੀ ਰੁਪਿੰਦਰ ਗਾਂਧੀ ਅਤੇ ਸਵਰਗੀ ਸਰਪੰਚ ਮਿੰਦੀ ਗਾਧੀ ਦੀ ਯਾਦ ਨੂੰ ਸਮਰਪਿਤ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 13 ਫਰਵਰੀ ਨੂੰ ਅਕੈਡਮੀਆਂ ਦੇ ਸੈਮੀਫਾਈਨਲ ਮੈਚ ਕਰਵਾਏ ਜਾਣਗੇ, ਜਦਕਿ ਰੇਡ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਇਨਾਮ ਵਜੋੱ ਦਿੱਤੇ ਜਾਣਗੇ। ਕਬੱਡੀ ਕੱਪ ਦੌਰਾਨ ਲੋਕ ਗਾਇਕ ਲਾਭ ਹੀਰਾ ਅਤੇ ਬੱਬੂ ਮਾਨ ਦਾ ਖੁੱਲਾ ਅਖਾੜਾ ਵੀ ਲਗਾਇਆ ਜਾਵੇਗਾ।
ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਮਾਹੀ ਗਿੱਲ, ਜੀਤੂ ਬੜਮਾਜਰਾ, ਮਨਜੀਤ ਸਿੰਘ ਬੱਲੋਮਾਜਰਾ, ਨੀਸ਼ੂ ਖੰਨਾ, ਕਾਲਾ ਬੱਲੋਮਾਜਰਾ, ਮਨਪ੍ਰੀਤ ਸਿੰਘ ਰਾਏਪੁਰ, ਸਤਨਾਮ ਸਿੰਘ ਗੀਗੇਮਾਜਰਾ ਸਮੇਤ ਮਨਪ੍ਰੀਤ ਸਿੰਘ ਰਾਏਪੁਰ ਅਤੇ ਜਤਿੰਦਰ ਸਿੰਘ ਬੜਮਾਜਰਾ ਉਚੇਚੇ ਤੌਰ ’ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…