ਰਿਜਰਵੇਸ਼ਨ ਚੋਰ ਫੜੋ ਮੋਰਚਾ ਮੁਹਾਲੀ ਨੂੰ ਮਿਲਿਆਂ ਡਾ. ਭੀਮ ਰਾਓ ਅੰਬੇਦਕਰ ਦੇ ਪਰਿਵਾਰ ਦਾ ਸਾਥ

ਪੰਜਾਬ ਸਰਕਾਰ ਰਿਜਰਵੇਸ਼ਨ ਚੋਰਾਂ ਦੀ ਮਦਦ ਕਰਨੀ ਬੰਦ ਕਰੇ ਨਹੀ ਗੰਭੀਰ ਨਤੀਜੇ ਨਿਕਲਣਗੇ: ਜਸਵੰਤ ਰਾਓ

ਨਬਜ਼-ਏ-ਪੰਜਾਬ, ਮੁਹਾਲੀ, 3 ਫਰਵਰੀ:
ਐਸਸੀ\ਬੀਸੀ ਮਹਾਂ-ਪੰਚਾਇਤ ਦੇ ਝੰਡੇ ਥੱਲੇ ਪਿਛਲੇ 45 ਦਿਨਾਂ ਤੋਂ ਮੁਹਾਲੀ ਫੇਜ਼-7 ਟਰੈਫ਼ਿਕ ਲਾਈਟ ਪੁਆਇੰਟ ਨੇੜੇ ਲਗਾਏ ਗਏ ਰਿਜਰਵੇਸ਼ਨ ਚੋਰ ਫੜੋ ਦੇ ਪੱਕੇ ਮੋਰਚੇ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤ ਰਤਨ ਡਾ. ਬੀਆਰ ਅੰਬੇਦਕਰ ਦੇ ਪਰਿਵਾਰ ਦਾ ਸਾਥ ਮਿਲ ਗਿਆ। ਜਸਵੰਤ ਰਾਓ ਅੰਬੇਦਕਰ (ਪੋਤਾ ਡਾ. ਭੀਮ ਰਾਓ ਅੰਬੇਦਕਰ) ਨੇ ਪੱਕੇ ਮੋਰਚੇ ਵਿੱਚ ਪਹੁੰਚ ਕੇ ਸੰਘਰਸ਼ਸ਼ੀਲ ਦਲਿਤ ਸੰਗਠਨਾਂ ਦਾ ਹੌਸਲਾ ਵਧਾਇਆ ਅਤੇ ਸਮਾਜ ਦੀ ਤਰੱਕੀ ਅਤੇ ਇਨਸਾਫ਼ ਲਈ ਏਕਤਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੇਸ਼ ਅੰਦਰ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਚਾਲਾਂ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ, ਉੱਥੇ ਮਨੂਵਾਦੀ ਤਾਕਤਾਂ ਨਾਲ ਨਜਿੱਠਣ ਲਈ ਵੀ ਦੇਸ਼ ਦੇ ਮੂਲ ਨਿਵਾਸੀ ਲੋਕ ਇਕੱਠੇ ਹੋ ਰਹੇ ਹਨ। ਉਨ੍ਹਾਂ ਮੋਰਚੇ ਨੂੰ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਐਸਸੀ, ਬੀਸੀ ਅਤੇ ਓਬੀਸੀ ਵਰਗ ਦੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨ ਲਈ ਬਿਲਕੁਲ ਫੇਲ ਹੋ ਚੁੱਕੀ ਹੈ ਅਤੇ ਖੁੱਲ੍ਹ ਕੇ ਰਿਜਰਵੇਸ਼ਨ ਚੋਰਾਂ ਦੀ ਪਿੱਠ ਥਾਪੜੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਸਰਕਾਰ ਨੇ ਰਿਜਰਵੇਸ਼ਨ ਦੇ ਚੋਰਾਂ ਦੀ ਪਿੱਠ ਥਾਪੜਨੀ ਬੰਦ ਨਾ ਕੀਤੀ ਤਾਂ ਹੁਕਮਰਾਨਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਐਡਵੋਕੇਟ ਓਪੀ ਇੰਦਲ ਨੇ ਕਿਹਾ ਕਿ ਪੰਜਾਬ ਸਰਕਾਰ ਸੰਵਿਧਾਨ, ਕਾਨੂੰਨ ਅਤੇ ਐਕਟ ਦੇ ਉਲਟ ਜਾ ਕੇ ਰਿਜਰਵੇਸ਼ਨ ਚੋਰਾਂ ਦੀ ਗਲਤ ਤਰੀਕੇ ਨਾਲ ਮਦਦ ਕਰ ਰਹੀ ਹੈ। ਇਕੱਠ ਨੂੰ ਪੱਕੇ ਮੋਰਚੇ ਦੇ ਪ੍ਰਮੁੱਖ ਆਗੂ ਜਸਵੀਰ ਸਿੰਘ ਪਮਾਲੀ, ਰੇਸ਼ਮ ਸਿੰਘ ਕਾਹਲੋਂ, ਅਵਤਾਰ ਸਿੰਘ ਸਹੋਤਾ, ਬਲਵਿੰਦਰ ਸਿੰਘ ਕੁੰਭੜਾ, ਪ੍ਰਵੀਨ ਟਾਂਕ, ਲਖਵੀਰ ਸਿੰਘ ਬਡਾਲਾ, ਬਲਵਿੰਦਰ ਸਿੰਘ ਮਲੋਆ, ਪ੍ਰਧਾਨ ਓਪੀ ਚੋਪੜਾ, ਸਿਮਰਨਜੀਤ ਸਿੰਘ ਸ਼ੈਕੀ, ਅਜੈਬ ਸਿੰਘ ਬਠੋਈ, ਗੁਰਮੁੱਖ ਸਿੰਘ ਢੋਲਣਮਾਜਰਾ, ਰਜਿੰਦਰ ਸਿੰਘ ਰਾਜੂ ਜੋਧਾਂ, ਜਰਨੈਲ ਸਿੰਘ ਖੱਟੜਾ, ਸਿਮਰਜੀਤ ਸਿੰਘ ਦੋਬੁਰਜੀ, ਪਵਨ ਕੁਮਾਰ ਸ੍ਰੀ ਮੁਕਤਸਰ ਸਾਹਿਬ, ਰਾਜੂ ਢਾਬੀ ਪਾਤੜਾਂ, ਸਤਨਾਮ ਸਿੰਘ ਦਾਊਂ, ਸਤਿਆਵਾਨ ਸਰੋਆ, ਲਖਵੀਰ ਸਿੰਘ ਬੌਬੀ ਅਤੇ ਸ਼ਮਸੇਰ ਕਾਰੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਸੈਂਪਲਾ, ਅਵਤਾਰ ਸਿੰਘ ਸਹੋਤਾ, ਸੁਰਿੰਦਰਜੀਤ ਸਿੰਘ ਘੇਰਾ, ਕਿਰਪਾਲ ਸਿੰਘ ਮੁੰਡੀ ਖਰੜ, ਦੀਦਾਰ ਸਿੰਘ ਘੁਡਾਣੀ, ਭਾਗ ਸਿੰਘ ਬਕਰਾਹਾ, ਰਛਪਾਲ ਸਿੰਘ ਜੀਰਖ, ਦਲਜੀਤ ਸਿੰਘ ਜੀਰਖ, ਹਰਚੰਦ ਸਿੰਘ ਜਖਵਾਲੀ, ਗੁਰਮੀਤ ਸਿੰਘ ਪਾਲ, ਪ੍ਰੇਮ ਸਿੰਘ ਜੋਧਾਂ, ਸਿੰਗਾਰਾ ਸਿੰਘ ਖੰਰਜਵਾਲ, ਰਣਜੀਤ ਸਿੰਘ ਮੁੱਲਾਂਪੁਰ, ਤਰਲੋਕ ਸਿੰਘ, ਗੁਰਬਚਨ ਮਾਧੋਪੁਰੀ, ਗੋਗੀ ਫਿਰੋਜਪੁਰ, ਡਾ ਅਸ਼ੋਕ ਚੰਡੀਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…