ਪ੍ਰਮੋਸ਼ਨ ਆਫ਼ ਮੈਡੀਸ਼ਨ ਪਲਾਂਟ ਸੈਕਟਰ ਇਨ ਨਾਰਥ ਰੀਜ਼ਨ ਵਿਸ਼ੇ ’ਤੇ ਸੈਮੀਨਾਰ

ਨਬਜ਼-ਏ-ਪੰਜਾਬ, ਚੰਡੀਗੜ੍ਹ 4 ਫਰਵਰੀ:
ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਸੈਕਟਰ 26 ਚੰਡੀਗੜ੍ਹ ਵੱਲੋਂ ਸਥਾਨਕ ਸੈਮੀਨਾਰ ਰੂਮ ਵਿੱਚ ਨੈਸ਼ਨਲ ਮੈਡੀਸ਼ਨਲ ਪਲਾਂਟਸ ਬੋਰਡ ਉੱਤਰ ਖੇਤਰ ਜੋਗਿੰਦਰ ਨਗਰ ਵੱਲੋਂ ਦੋ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣਵੇਂ 40 ਕਿਸਾਨਾਂ ਨੇ ਭਾਗ ਲਿਆ।
ਨੀਟਰ ਡਾਇਰੈਕਟਰ ਬੀਆਰ ਗੁੱਜਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਹਰਬਲ ਪਲਾਂਟਸ ਦੀ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਪ੍ਰੰਪਰਾਗਤ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਸਕੀਏ।
ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਆਏ ਰਿਸੋਰਸ ਪਰਸਨ ਡਾ. ਰਿਆਜ ਮੁਹੰਮਦ ਨੇ ਦੱਸਿਆ ਕਿ ਹਰਬਲ ਪਲਾਂਟਸ ਤੋਂ ਅਸੀਂ ਸਿਹਤ ਵਰਧਨ ਪ੍ਰਣਾਲੀ ਲਈ ਛੋਟੇ ਪੱਧਰ ‘ਤੇ ਸਾਮਾਨ ਤਿਆਰ ਕਰਕੇ ਸਥਾਨਿਕ ਬਾਜ਼ਾਰ ਰਾਹੀਂ ਆਮਦਨ ਦਾ ਸਾਧਨ ਤਿਆਰ ਕਰ ਸਕਦੇ ਹਾਂ।
ਸ਼ਿਮਲਾ ਦੇ ਪ੍ਰਸਿੱਧ ਚੰਦਨ ਉਤਪਾਦਕ ਕਿਸਾਨ ਭੂਪ ਰਾਮ ਨੇ ਚੰਦਨ ਦੀ ਉਪਜ ਅਤੇ ਇਸ ਤੋਂ ਹੋਣ ਵਾਲੇ ਲਾਭਾਂ ਦਾ ਵਰਣਨ ਵਿਸਥਾਰ ਵਿੱਚ ਹਾਜ਼ਰੀਨ ਨਾਲ ਸਾਂਝਾ ਕੀਤਾ।
ਵਿਦਿਆ ਭਾਰਤੀ ਉੱਤਰ ਖੇਤਰ ਦੇ ਵਾਤਾਵਰਨ ਕੋਆਰਡੀਨੇਟਰ ਅਤੇ ਚੰਡੀਗੜ੍ਹ ਵਾਤਾਵਰਨ ਵਿਭਾਗ ਵਿੱਚ ਸਕੂਲਾਂ-ਕਾਲਜਾਂ ਦੇ ਪ੍ਰਿੰਸੀਪਲ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਵਿਦਿਅਕ ਸੰਸਥਾਵਾਂ ਵਿੱਚ ਹਰਬਲ ਗਾਰਡਨਾਂ ਦੀ ਸਥਾਪਨਾ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਹਰਬਲ ਪਲਾਂਟਸ ਸੀਡਜ਼ ਦੇ ਇਕੱਤਰੀ ਕਰਣਨ ਅਤੇ ਸੀਡਜ਼ ਹਰਬੇਰੀਅਮ ਬਣਾਉਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।
ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੁਝ ਇੱਕ ਕਿਸਾਨਾਂ ਨੇ ਹਰਬਲ ਪਲਾਂਟਸ ਦੇ ਖੇਤਰ ਵਿੱਚ ਕੰਮ ਕੀਤਾ ਪਰ ਇਸ ਉਪਜ ਨਾਲ ਸਬੰਧਿਤ ਉਦਯੋਗਾਂ ਦੀ ਅਣਹੋਂਦ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ।
ਪੰਚਕੂਲਾ ਤੋਂ ਮਾਹਰ ਵਿਅਕਤੀ ਕਮਲਜੀਤ ਨੇ ਦੱਸਿਆ ਕਿ ਪਹਿਲਾਂ ਪਹਿਲ ਹਰਬਲ ਪਲਾਂਟਸ ਦੇ ਖੇਤਰ ਵਿੱਚ ਛੋਟੇ ਪੱਧਰ ਤੇ ਕੰਮ ਕਰਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ।
ਹੁਸ਼ਿਆਰਪੁਰ ਤੋਂ ਆਏ ਮਾਹਿਰ ਵਿਅਕਤੀ ਸ੍ਰੀ ਰਾਮ ਮੂਰਤੀ ਨੇ ਆਪਣੇ ਸੰਬੋਧਨ ਵਿੱਚ ਆਂਮਲੇ , ਲੈਵੇਂਡਰ ਅਤੇ ਚੰਦਨ ਦੀ ਖੇਤੀ ਬਾਰੇ ਆਪਣੇ ਅਨੁਭਵਾਂ ਨੂੰ ਕਿਸਾਨਾਂ ਨਾਲ ਸਾਂਝਾ ਕੀਤਾ।
ਬਰਨਾਲ ਤੋਂ ਵੈਦ ਸ਼ਿਵ ਕੁਮਾਰ ਨੇ ਫਾਰਮ ਤੋਂ ਫਾਰਮੇਸੀ ਵੱਲ ਵੱਧਣ ਦੀ ਗੱਲ ਕੀਤੀ। ਪਟਿਆਲਾ ਤੋਂ ਅੰਮਿਤ ਗੋਇਲ ਨੇ ਦੱਸਿਆ ਕਿ ਕਿਸਾਨਾਂ ਨੂੰ ਹਰਬਲ ਪਲਾਂਟਸ ਸਬੰਧੀ ਗਿਆਨ, ਸਕਿੱਲ, ਪਲਾਨਿੰਗ ਅਤੇ ਇਸ ਸਬੰਧੀ ਉਦਯੋਗ ਵੱਲ ਧਿਆਨ ਦੇਣ ਦੀ ਲੋੜ ਹੈ।
ਸੈਮੀਨਾਰ ਦੇ ਅੰਤਲੇ ਸ਼ੈਸਨ ਵਿੱਚ ਭਾਗੀਦਾਰਾਂ ਨੇ ਸਥਾਨਿਕ ਪੱਧਰ ਤੇ ਹਰਬਲ ਪਲਾਂਟਸ ਦੇ ਪ੍ਰਯੋਗ ਸੰਬਧੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਅੰਤ ਵਿੱਚ ਨੀਟਰ ਤੋਂ ਰੂਰਲ ਡਿਵੈਲਮੈਂਟ ਦੇ ਮੁੱਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ ਯੂ. ਐਨ. ਰਾਓ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣਵੇਂ ਕਿਸਾਨਾਂ ਨੂੰ ਹਰਬਲ ਪਲਾਂਟਸ ਦੀ ਖੇਤੀ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਦੀ ਮਾਰਕੀਟਿੰਗ ਸੰਬਧੀ ਜਾਣਕਾਰੀ ਦੇਣਾ ਸੀ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਦਿਨ ਕਿਸਾਨਾਂ ਨੂੰ ਮੁੱਖ ਮਹਿਮਾਨ ਡਾ. ਏ. ਕੇ. ਭੱਟ ਡੀਨ ਅਕਾਦਮਿਕ, ਪਲਾਨਿੰਗ ਅਤੇ ਹੈੱਡ ਡਿਪਾਰਟਮੈਂਟ ਆਫ਼ ਬਾਇਓ-ਟੈਕਨਾਲੋਜੀ, ਐਚ. ਪੀ. ਯੂਨੀਵਰਸਿਟੀ ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਅੰਬ ਨੇੜੇ ਊਨਾ ਤੋਂ ਡਰੈਗਨ ਫਰੂਟ ਅਤੇ ਸਰਪਗੰਧਾ ਮਾਹਿਰ ਸ੍ਰੀਮਤੀ ਰੀਵਾ ਸੂੂਦ, ਨੰਗਲ ਤੋਂ ਵੈਦ ਈਸ਼ਵਰ ਚੰਦ ਸਰਦਾਨਾ , ਮੁਹਾਲੀ ਤੋਂ ਡਾ ਹਰਜੀਤ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਝੰਜੇੜੀ ਤੋਂ ਡਾ ਪ੍ਰੀਤ ਅਨਮੋਲ ਆਦਿ ਮਾਹਰ ਵਿਅਕਤੀਆਂ ਦਾ ਮਾਰਗ ਦਰਸ਼ਨ ਕਿਸਾਨਾਂ ਨੂੰ ਪ੍ਰਾਪਤ ਹੋਇਆ ।
ਉਨ੍ਹਾਂ ਦੱਸਿਆ ਕਿ ਛੇਤੀ ਹੀ ਨੀਟਰ ਨੈਸ਼ਨਲ ਮੈਡੀਸ਼ਨਲ ਪਲਾਂਟਸ ਬੋਰਡ ਉੱਤਰ ਖੇਤਰ ਵਲੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਸਥਾਨਿਕ ਵੈਦ ਪੱਧਤੀ ਨੂੰ ਉਤਸ਼ਾਹਿਤ ਕਰਨ ਲਈ ਪਾਠ ਕ੍ਰ੍ਮ ਤਿਆਰ ਕਰਕੇ ਸਰਟੀਫ਼ਕੇਟ ਕੋਰਸ ਸ਼ੁਰੂ ਕਰੇਗਾ ਤਾਂ ਕਿ ਸਿਹਤ ਵਰਧਕ ਪ੍ਰਣਾਲੀ ਵਿੱਚ ਜੜ੍ਹੀ-ਬੂਟੀਆਂ ਦੇ ਮਾਧਿਅਮ ਰਾਹੀਂ ਰੁਜ਼ਗਾਰ ਮੁਖੀ ਅਵਸਰ ਪੈਦਾ ਕੀਤੇ ਜਾ ਸਕਣ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…