nabaz-e-punjab.com

ਪੰਜਾਬ ਦੇ ਸਾਰੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਐਮਐਸਯੂ ਵਿਦਿਆਰਥੀ ਜਥੇਬੰਦੀਆਂ ਦਾ ਗਠਨ ਛੇਤੀ

ਪੰਜਾਬ ਵਿੱਚ ਮਿਥਿਲਾ ਸਮਾਜ ਦੀ ਆਬਾਦੀ ਜਾਣਨ ਲਈ ਸਰਵੇ ਸ਼ੁਰੂ: ਕਮਲੇਸ਼ ਮਿਸ਼ਰਾ

ਮਿਥਿਲਾ ਭਾਈਚਾਰੇ ਨਾਲ ਪੰਜਾਬੀਆਂ ਦਾ ਅਟੁੱਟ ਰਿਸ਼ਤਾ: ਮਿਸ਼ਰਾ

ਨਬਜ਼-ਏ-ਪੰਜਾਬ, ਮੁਹਾਲੀ, 5 ਫਰਵਰੀ:
ਪੰਜਾਬ ਵਿੱਚ ਬਿਹਾਰ-ਯੂਪੀ ਖਾਸ ਕਰਕੇ ਮਿਥਿਲਾ ਭਾਈਚਾਰੇ ਦੇ ਜਨਾਧਾਰ ਦੇ ਅੰਕੜੇ ਉਪਲਬਧ ਹੋਣ ਤੋਂ ਬਾਅਦ ਸਮਾਜ ਦੀ ਭਲਾਈ ਲਈ ਢੁਕਵੀਆਂ ਮੰਗਾਂ ਪੰਜਾਬ ਸਰਕਾਰ ਅੱਗੇ ਰੱਖੀਆਂ ਜਾਣਗੀਆਂ ਤਾਂ ਜੋ ਸੂਬੇ ਵਿੱਚ ਰਹਿੰਦੇ ਮਿਥਿਲਾ ਭਾਈਚਾਰੇ ਨੂੰ ਯੋਗ ਲਾਭ ਮਿਲ ਸਕਣ। ਇਹ ਪ੍ਰਗਟਾਵਾ ਮਿਥਿਲਾ ਸਟੂਡੈਂਟ ਯੂਨੀਅਨ ਦੇ ਸੰਸਥਾਪਕ ਮੈਂਬਰ ਕਮਲੇਸ਼ ਮਿਸ਼ਰਾ ਨੇ ਅੱਜ ਸਥਾਨਕ ਪ੍ਰਾਈਵੇਟ ਕਾਲਜ ਦੇ ਆਡੀਟੋਰੀਅਮ ਵਿੱਚ ਮਿਥਿਲਾ ਸਟੂਡੈਂਟ ਯੂਨੀਅਨ (ਐਮਐਸਯੂ) ਵੱਲੋਂ ਕਰਵਾਏ ਗਏ ਸੈਮੀਨਾਰ ‘ਮਿਥਿਲਾ ਮੰਥਨ’ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਦੇ ਸਾਰੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਐਮਐਸਯੂ ਵਿਦਿਆਰਥੀ ਜਥੇਬੰਦੀਆਂ ਦਾ ਗਠਨ ਕੀਤਾ ਜਾਵੇਗਾ।
ਸ੍ਰੀ ਮਿਸ਼ਰਾ ਨੇ ਕਿਹਾ ਕਿ ਐਸਐਸਯੂ ਬਿਹਾਰ-ਝਾਰਖੰਡ ਦੀ ਸਭ ਤੋਂ ਵੱਡੀ ਵਿਦਿਆਰਥੀ ਯੂਨੀਅਨ ਹੈ, ਜਿਸ ਦਾ ਸਾਰੇ ਰਾਜਾਂ ਵਿੱਚ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਹਾਰ-ਝਾਰਖੰਡ ਦੇ ਕਈ ਮਿਥਿਲਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਸੇ ਹੋਏ ਹਨ, ਜਿਨ੍ਹਾਂ ਦਾ ਆਸਰਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਵੱਡੇ ਸ਼ਹਿਰਾਂ ਵਿੱਚ ਮਿਥਿਲਾ ਭਾਈਚਾਰੇ ਦੀ ਵੱਡੀ ਆਬਾਦੀ ਹੈ। ਉਨ੍ਹਾਂ ਕਿਹਾ ਕਿ ਐਮਐਸਯੂ ਸੋਸ਼ਲ ਮੀਡੀਆ ’ਤੇ ਕਿਊਆਰ ਕੋਡ ਜਾਰੀ ਕਰਕੇ ਪੰਜਾਬ ਵਿੱਚ ਰਹਿੰਦੇ ਮਿਥਿਲਾ ਭਾਈਚਾਰੇ ਦੇ ਲੋਕਾਂ ਨੂੰ ਜੋੜੇਗਾ ਤਾਂ ਜੋ ਪੰਜਾਬ ਵਿੱਚ ਉਨ੍ਹਾਂ ਦੇ ਅਸਲ ਅੰਕੜਿਆਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਖੁਸ਼ਹਾਲ ਸੂਬਾ ਹੈ ਅਤੇ ਇੱਥੋਂ ਦੇ ਲੋਕ ਮਿਲਣਸਾਰ, ਹਨ ਜੋ ਸਾਰਿਆਂ ਨੂੰ ਬਰਾਬਰ ਸਮਝਦੇ ਹਨ।
ਐਮਐਸਯੂ ਦੇ ਸੋਸ਼ਲ ਮੀਡੀਆ ਇੰਚਾਰਜ ਪੰਕਜ ਝਾਅ ਨੇ ਦੱਸਿਆ ਕਿ ਐਮਐਸਯੂ ਦੀ ਪੰਜਾਬ ਇਕਾਈ ਵੱਲੋਂ ਮਿਥਿਲਾ ਮੰਥਨ ਮੌਕੇ ਰੰਗਾਰੰਗ/ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਮਿਥਿਲਾ ਗਾਇਕਾਂ ਦੇ ਗੀਤਾਂ ਦਾ ਸਾਰਿਆਂ ਨੇ ਆਨੰਦ ਮਾਣਿਆ। ਇਸ ਮੌਕੇ ਕੌਮੀ ਪ੍ਰਮੁੱਖ ਸਕੱਤਰ ਉਦੈ ਨਾਰਾਇਣ ਝਾਅ, ਐਮਐਸਯੂ ਦਿੱਲੀ ਦੇ ਸਾਬਕਾ ਇੰਚਾਰਜ ਧੀਰੂ ਮਿਸ਼ਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਮਿਥਿਲਾ ਦੇ ਮਸ਼ਹੂਰ ਗਾਇਕ ਸ਼ਿਵਾਨੀ ਝਾਅ, ਆਯੂਸ਼ਮਾਨ ਸ਼ੇਖਰ, ਨਿਖਿਲ ਮਹਾਦੇਵ ਝਾਅ, ਸੋਨੀ ਚੌਧਰੀ ਅਤੇ ਸੰਜੀਵ ਝਾਅ ਨੇ ਖੂਬ ਰੰਗ ਬੰਨ੍ਹਿਆ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…