ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਲੱਗੀ ਅਣ-ਐਲਾਨੀ ਰੋਕ?

ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਪੰਜਾਬ ਦੇ ਖਜ਼ਾਨਾ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਫਿਰ ਤੋਂ ਰੋਕ ਲਗਾ ਦਿੱਤੀ ਹੈ।? ਬੀਤੀ 15 ਅਪਰੈਲ 2024 ਨੂੰ ਖ਼ਜ਼ਾਨੇ ਮਾਰਚ ਮਹੀਨੇ ਦੇ ਤਨਖ਼ਾਹ ਬਿੱਲਾਂ ਨੂੰ ਲੱਗੇ ਟੋਕਨ ਅਨੁਸਾਰ ਤਨਖ਼ਾਹ ਖ਼ਜ਼ਾਨੇ ਵੱਲੋਂ 16 ਅਪਰੈਲ ਨੂੰ ਬਿੱਲ ਕਲੀਅਰ ਕਰਕੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਤਨਖ਼ਾਹ ਪਾਉਣੀ ਸੀ, ਪਰ ਪੰਜਾਬ ਦੇ ਖ਼ਜ਼ਾਨਾ ਵਿਭਾਗ ਨੇ ਜ਼ੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀ ਤਨਖਾਹ ਉਪਰ ਅਣ-ਐਲਾਨੀ ਰੋਕ ਲਗਾ ਦਿੱਤੀ ਹੈ। ਨਵੇਂ ਵਿੱਤੀ ਵਰੇ ਦੀ ਅਜੇ ਸ਼ੁਰੂਆਤ ਹੀ ਹੋਈ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਹੈ ਕਿ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋੰ ਵੀ ਅਸਮਰੱਥ ਹੋ ਗਈ ਹੈ। ਭਗਵੰਤ ਮਾਨ ਦੀ ਪੰਜਾਬ ਸਰਕਾਰ ਝੂਠੇ ਅਖ਼ਬਾਰੀ, ਟੀਵੀ ਇਸ਼ਤਿਹਾਰਾਂ, ਫਲੈਕਸ ਬੋਰਡਾਂ ਰਾਹੀਂ ਫੋਕੀ ਵਾਹ-ਵਾਹ ਲਈ ਪੰਜਾਬ ਦਾ ਖ਼ਜ਼ਾਨਾ ਲੁਟਾ ਰਹੀ ਹੈ।
ਪਰ ਅਪਰੈਲ ਮਹੀਨਾ ਅੱਧ ਤੋਂ ਜ਼ਿਆਦਾ ਬੀਤਣ ਤੇ ਮੁਲਾਜ਼ਮਾਂ ਦੀ ਮਾਰਚ ਮਹੀਨੇ ਦੀ ਤਨਖਾਹ ਦੇਣ ਤੋਂ ਵੀ ਹੱਥ ਖੜੇ ਕਰ ਰਹੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁਲੱਰ ਬਠਿੰਡਾ, ਜਨਰਲ ਸਕੱਤਰ ਐਨਡੀ ਤਿਵਾੜੀ, ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਬੱਲੀ, ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਪੰਜਾਬ ਸਰਕਾਰ ਦੀ ਵਾਰ-ਵਾਰ ਤਨਖ਼ਾਹ ਰੋਕਣ ਕਰਕੇ ਅਲੋਚਨਾ ਕੀਤੀ ਹੈ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਦੀ ਤਨਖ਼ਾਹ ਦੇਣ ਦਾ ਸਰਕਾਰ ਪ੍ਰਬੰਧ ਕਰੇ।
ਇਸ ਮੌਕੇ ਗੁਲਜ਼ਾਰ ਖਾਨ, ਸੁਰਿੰਦਰ ਕੰਬੋਜ, ਸੋਮ ਸਿੰਘ, ਅਮਨਦੀਪ ਬਾਗਪੁਰੀ, ਰਸ਼ਮਿੰਦਰ ਪਾਲ ਸੋਨੂੰ, ਗੁਰਜੀਤ ਸਿੰਘ ਮੁਹਾਲੀ, ਸੁਖਵਿੰਦਰ ਦੋਦਾ, ਮਨਜੀਤ ਸਿੰਘ ਸੰਗਤਪੁਰਾ, ਬਿੱਕਰ ਸਿੰਘ ਮਾਖਾ, ਪ੍ਰਗਟ ਸਿੰਘ ਜੰਬਰ, ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਕਾਲੜਾ, ਰਮਨ ਗੁਪਤਾ, ਗੁਰਮੀਤ ਸਿੰਘ ਖਾਲਸਾ, ਜਤਿੰਦਰ ਸਿੰਘ ਸੋਨੀ, ਲਾਲ ਚੰਦ, ਸੁੱਚਾ ਸਿੰਘ ਰੂਪਨਗਰ, ਜਗਤਾਰ ਖਮਾਣੋਂ, ਲਖਵਿੰਦਰ ਸਿੰਘ ਲਾਡੀ, ਪਰਮਲ ਸਿੰਘ, ਸਿਕੰਦਰ ਸਿੰਘ ਢੇਰ, ਧਰਮਿੰਦਰ ਠਾਕਰੇ ਅਤੇ ਕਮਲ ਕੁਮਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…