ਗਿਆਨ ਜਯੋਤੀ ਇੰਸਟੀਚਿਊਟ ਵਿੱਚ 20ਵੀਂ ਕੌਮੀ ਕਾਨਫ਼ਰੰਸ

ਉੱਦਮੀ ਲੀਡਰਸ਼ਿਪ: ਨਵੀਨਤਾ ਅਤੇ ਵਿਕਾਸ ਵਿੱਚ ਆਏ ਬਦਲਾਅ ’ਤੇ ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 17 ਜੂਨ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵੱਲੋਂ ਉੱਦਮੀ ਲੀਡਰਸ਼ਿਪ ਨਵੀਨਤਾ ਅਤੇ ਵਿਕਾਸ ਵਿੱਚ ਆਏ ਬਦਲਾਅ ਉੱਤੇ ਚਰਚਾ ਕਰਨ ਲਈ 20ਵੀਂ ਕੌਮੀ ਕਾਨਫ਼ਰੰਸ ਕਰਵਾਈ ਗਈ। ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਪਗ 200 ਪ੍ਰਤੀਭਾਗੀਆਂ ਅਤੇ ਡੈਲੀਗੇਟਾਂ ਨੇ ਹਿੱਸਾ ਲੈਂਦੇ ਹੋਏ ਸਬੰਧਤ ਵਿਸ਼ੇ ’ਤੇ ਚਰਚਾ ਕਰਦਿਆਂ ਅਹਿਮ ਜਾਣਕਾਰੀ ਸਾਂਝੀ ਕੀਤੀ। ਕੌਮੀ ਕਾਨਫ਼ਰੰਸ ਦਾ ਉਦਘਾਟਨ ਐਨੀਮਲ ਕਿੰਗਡਮ ਪ੍ਰਾਈਵੇਟ ਲਿਮਟਿਡ ਦੇ ਸਹਿ-ਸੰਸਥਾਪਕ ਡਾ. ਮੇਜਰ ਦੀਪਕ ਭਾਟੀਆ ਨੇ ਕੀਤਾ, ਜਦੋਂਕਿ ਪ੍ਰਧਾਨਗੀ ਗਿਆਨ ਜਯੋਤੀ ਗਰੁੱਪ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕੀਤੀ। ਦੋ ਸੈਸ਼ਨਾਂ ਵਿੱਚ ਹੋਏ ਇਸ ਕੌਮੀ ਸੰਮੇਲਨ ਵਿੱਚ 30 ਪੇਪਰ ਪੇਸ਼ ਕੀਤੇ ਗਏ। ਇਹ ਪੇਪਰ ਮੈਰਿਟ ਦੇ ਆਧਾਰ ’ਤੇ ਯੂਜੀਸੀ ਦੇ ਜਰਨਲ ਵਿੱਚ ਛਾਪੇ ਜਾਣਗੇ।
ਗਿਆਨ ਜਯੋਤੀ ਗਰੁੱਪ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੌਮੀ ਕਾਨਫ਼ਰੰਸ ਦਾ ਮੁੱਖ ਮੰਤਵ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਬਾਰੇ ਨਿਵੇਕਲੀ ਜਾਣਕਾਰੀ ਸਾਂਝੀ ਕਰਨਾ ਸੀ ਜੋ ਪੂਰੀ ਤਰਾਂ ਸਫਲ ਰਹੀ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਨਾਲ ਖੋਜਕਰਤਾਵਾਂ ਨੂੰ ਅਹਿਮ ਜਾਣਕਾਰੀ ਹਾਸਲ ਹੋਵੇਗੀ।
ਡਾ. ਦੀਪਕ ਭਾਟੀਆ ਨੇ ਇੱਕ ਉੱਦਮੀ ਸਫਲਤਾ ਲਈ ਮਹੱਤਵਪੂਰਨ ਤੱਤਾਂ ਵਜੋਂ ਰਣਨੀਤਕ ਸੋਚ, ਅਨੁਸ਼ਾਸਨ ਅਤੇ ਅਨੁਕੂਲਤਾ, ਫੌਜ ਦੀ ਅਗਵਾਈ ਵਿੱਚ ਮੌਜੂਦ ਗੁਣਾਂ ਦੇ ਮਹੱਤਵ ਨੂੰ ਉਜਾਗਰ ਕੀਤਾ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐਸ ਬੇਦੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਿੱਥੇ ਰੋਜ਼ਾਨਾ ਮੈਨੇਜਮੈਂਟ, ਆਈਟੀ ਅਤੇ ਇੰਜੀਨੀਅਰਿੰਗ ਵਿੱਚ ਵੱਡੇ ਪੱਧਰ ’ਤੇ ਬਦਲਾਅ ਆ ਰਹੇ ਹਨ। ਉਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਪ ਟੂ ਡੇਟ ਹੋਣਾ ਬਹੁਤ ਜ਼ਰੂਰੀ ਹੈ। ਅਖੀਰ ਵਿੱਚ ਡਾ. ਅਨੀਤ ਬੇਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…