ਬਲਬੀਰ ਸਿੱਧੂ ਵੱਲੋਂ ਦੋ ਵੱਡੇ ਪਾਰਕਾਂ ਵਿੱਚ ਓਪਨ ਏਅਰ ਜਿੰਮਾਂ ਦਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 19 ਜੂਨ:
ਮੁਹਾਲੀ ਦੇ ਵਾਰਡ ਨੰਬਰ-12 ਅਧੀਨ ਪੈਂਦੇ ਫੇਜ਼-7 ਦੇ ਕੋਠੀ ਨੰਬਰ 800 ਵਾਲੇ ਬਲਾਕ ਦੇ ਪਾਰਕ ਅਤੇ ਫੇਜ਼-3ਬੀ1 ਕੋਠੀ ਨੰਬਰ 600 ਵਾਲੇ ਬਲਾਕ ਦੇ ਪਾਰਕਾਂ ਵਿਖੇ ਕੌਂਸਲਰ ਪਰਮਜੀਤ ਸਿੰਘ ਹੈਪੀ ਦੇ ਯਤਨਾਂ ਸਦਕਾ ਤਿਆਰ ਕੀਤੇ ਗਏ ਦੋ ਵੱਡੇ ਓਪਨ ਏਅਰ ਜਿੰਮਾਂ ਦਾ ਉਦਘਾਟਨ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨੇ ਇਲਾਕੇ ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵੇਂ ਪਾਰਕਾਂ ਵਿੱਚ ਜਿੰਮ ਸਥਾਪਿਤ ਹੋਣ ਨਾਲ ਲੋਕਾਂ ਦੀ ਲੰਮੇ ਸਮੇਂ ਤੋਂ ਚਿਰਕੌਣੀ ਮੰਗ ਨਗਰ ਨਿਗਮ ਨੇ ਪੂਰੀ ਕਰ ਦਿੱਤੀ ਹੈ। ਇਨ੍ਹਾਂ ਜਿੰਮਾਂ ਦਾ ਸ਼ਹਿਰ ਵਾਸੀ ਫਾਇਦਾ ਲੈਣਗੇ।
ਉਪਰੰਤ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪਾਰਕ ਵਿਖੇ ਬੂਟੇ ਲਗਾਕੇ ‘‘ਰੁੱਖ ਲਗਾਓ ਵਾਤਾਵਰਨ ਬਚਾਓ’’ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨੇ ਬੂਟੇ ਲਗਾਉਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਧਰਤੀ ਦਾ ਵੱਧ ਰਿਹਾ ਤਾਪਮਾਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਵੱਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵੱਧ ਰਹੇ ਤਾਪਮਾਨ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲ ਸਕੇ।
ਇਸ ਮੌਕੇ ਇਲਾਕੇ ਦੇ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਹੈਪੀ, ਜਨਕ ਰਾਜ ਕੁੱਕੂ, ਰਮਨ ਕੁਮਾਰ, ਪ੍ਰੇਮ ਗਰਗ, ਕੁਲਦੀਪ ਚੰਦ ਸ਼ਰਮਾ, ਦਲਜੀਤ ਸਿੰਘ, ਦੀਪਕ ਮਲਹੋਤਰਾ, ਬਹਾਦਰ ਚੰਦ, ਦਰਸ਼ਨ ਸਿੰਘ, ਪੀਆਰ ਮਾਨ, ਜਸਬੀਰ ਸਿੰਘ, ਡਾ. ਚੰਢੋਕ, ਚਰਨਜੀਤ ਸਿੰਘ, ਏਐੱਸ ਚੀਮਾ, ਸਤੀਸ਼ ਵੋਹਰਾ, ਸੰਜੀਵ ਨੰਗਲ, ਐਡਵੋਕੇਟ ਅਰਸ਼ੀ, ਵੀਐਨ ਵਧਵਾ, ਮੋਹਿੰਦਰ ਸਿੰਘ, ਸੋਜਨਿਆ ਸਿੰਘ, ਕਰਨਲ ਵਿਰਕ, ਬ੍ਰਿਗੇਡੀਅਰ ਮਲਹੋਤਰਾ, ਜਤਿੰਦਰ ਅਨੰਦ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…