Share on Facebook Share on Twitter Share on Google+ Share on Pinterest Share on Linkedin ਐਰੋਸਿਟੀ ਦੇ ਐਂਟਰੀ ਪੁਆਇੰਟ ’ਤੇ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਰੋਸ ਪ੍ਰਦਰਸ਼ਨ ਨਬਜ਼-ਏ-ਪੰਜਾਬ, ਮੁਹਾਲੀ, 27 ਜੂਨ: ਐਰੋਸਿਟੀ ਜੀ ਬਲਾਕ ਦੇ ਐਂਟਰੀ ਪੁਆਇੰਟ ’ਤੇ ਐਚਪੀ ਪੈਟਰੋਲ ਪੰਪ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਅੱਜ ਸਥਾਨਕ ਵਸਨੀਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਠੇਕੇ ਨੂੰ ਇੱਥੋਂ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਮੰਗ ਕੀਤੀ। ਐਰੋਸਿਟੀ ਜੀ ਬਲਾਕ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰਐਲ ਗਰੋਵਰ, ਮੀਤ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਕੁਲਬੀਰ ਸਿੰਘ ਅਤੇ ਲਖਵਿੰਦਰ ਸਿੰਘ, ਕਰਨਲ (ਸੇਵਾਮੁਕਤ) ਜੀਐਸ ਰੰਧਾਵਾ, ਨਵਜੋਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਇਹ ਥਾਂ ਜੀ ਬਲਾਕ ਦੇ ਮੁੱਖ ਐਂਟਰੀ ਪੁਆਇੰਟਾਂ ’ਚੋਂ ਇੱਕ ਹੈ। ਇੱਥੋਂ ਅੌਰਤਾਂ ਆਪਣੇ ਬੱਚਿਆਂ ਨੂੰ ਬੱਸਾਂ/ਸਕੂਲ ਵੈਨਾਂ ਰਾਹੀਂ ਸਕੂਲ ਭੇਜਦੀਆਂ ਹਨ ਅਤੇ ਛੁੱਟੀ ਹੋਣ ’ਤੇ ਘਰ ਲਿਜਾਉਣ ਲਈ ਆਉਂਦੀਆਂ ਹਨ। ਇੱਥੇ ਨੇੜੇ ਹੀ ਮੁਹਾਲੀ ਸਿਟੀ ਸੈਂਟਰ ਅਤੇ ਜੁਬਲੀ ਸਕੁਏਅਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਪਹਿਲਾਂ ਹੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਠੇਕਾ ਬਿਲਕੁਲ ਕੋਨੇ ’ਤੇ ਖੋਲ੍ਹਣ ਨਾਲ ਐਰੋਸਿਟੀ ਜੀ ਬਲਾਕ ਵੱਲ ਸੜਕ ’ਤੇ ਸੜਕ ਹਾਦਸੇ ਵਾਪਰਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਲਈ ਠੇਕੇ ਨੂੰ ਹੋਰ ਪਾਸੇ ਸ਼ਿਫ਼ਟ ਕੀਤਾ ਜਾਵੇ। ਇਸ ਦੌਰਾਨ ਐਸੋਸੀਏਸ਼ਨ ਦੇ ਵਫ਼ਦ ਨੇ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ। ਵਿਧਾਇਕ ਨੇ ਭਰੋਸਾ ਦਿੱਤਾ ਕਿ ਇਸ ਥਾਂ ’ਤੇ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਣ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ