ਅਧਿਆਪਕ ਮੰਗਾਂ ਬਾਰੇ ਡੀਈਓ ਰਾਹੀਂ ਸੀਐਮ ਅਤੇ ਸਿੱਖਿਆ ਮੰਤਰੀ ਨੂੰ ਭੇਜੇ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੇ ਦਿੱਤੇ ਸੱਦੇ ’ਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਦੇ ਨਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ/ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਅਤੇ ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ ਰਾਹੀਂ ਮੰਗ ਪੱਤਰ ਭੇਜਿਆ ਗਿਆ।
ਜਨਰਲ ਸਕੱਤਰ ਐਨਡੀ ਤਿਵਾੜੀ, ਪ੍ਰੈਸ ਸਕੱਤਰ ਕਮਲ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਵਿੱਚ ਅਧਿਆਪਕ ਅਤੇ ਸਕੂਲ ਦੀਆਂ ਮੰਗਾਂ ਜਿਨ੍ਹਾਂ ਵਿੱਚ ਪਿਛਲੇ ਸ਼ੈਸ਼ਨ ਦੀ ਵਾਪਸ ਗਈਆਂ ਗਰਾਂਟਾ ਜਿਨ੍ਹਾਂ ਦੀ ਅਦਾਇਗੀ ਅਧਿਆਪਕਾਂ ਵੱਲੋਂ ਪੱਲਿਓ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ 23 ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਲੁਕ ਦੇਣ ਲਈ ਇਕ ਲੱਖ ਪ੍ਰੀ ਕਮਰਾ ਦੇ ਰੂਪ ਵਿੱਚ ਵਿਸ਼ੇਸ਼ ਗਰਾਂਟ ਦਿੱਤੀ ਗਈ ਸੀ। ਉਸਦਾ 15 ਫੀਸਦੀ ਬਕਾਇਆ ਜੋ ਰਹਿੰਦਾ ਸੀ, ਜਿਸ ਦੇ ਬਿੱਲ ਵੀ 30 ਮਾਰਚ ਤੱਕ ਲੈ ਲਏ ਗਏ ਹਨ। ਉਹ ਜਾਰੀ ਕੀਤੀ ਜਾਵੇ।ਹਰੇਕ ਕਾਡਰ ਦੀਆਂ 75-25 ਅਨੁਪਾਤ ਨਾਲ ਤਰੱਕੀਆ ਤੁਰੰਤ ਕੀਤੀਆਂ ਜਾਣ।
ਮਾਸਟਰ ਕਾਡਰ ਤੋ ਲੈਕਚਰਾਰ ਦੀਆਂ ਪਦ-ਉੱਨਤੀਆ ਸਹੀ ਸੀਨੀਆਰਤਾ ਸੂਚੀ ਬਣਾ ਕੇ ਕੀਤੀ ਜਾਵੇ। ਪ੍ਰਾਇਮਰੀ ਦੇ ਹਰੇਕ ਕਾਡਰ ਦੀਆ ਤਰੱਕੀਆਂ ਅਤੇ ਸੈਂਟਰ ਹੈੱਡ ਟੀਚਰ ਦੀ ਸੀਨੀਆਰਤਾ ਜ਼ਿਲ੍ਹਾ ਕਾਰਡਰ ਕੀਤੀ ਜਾਵੇ। ਆਮ ਬਦਲੀਆਂ ਪਾਰਦਰਸ਼ੀ ਢੰਗ ਨਾਲ ਪਹਿਲ ਦੇ ਆਧਾਰ ’ਤੇ ਕੀਤੀਆਂ ਜਾਣ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ। ਪ੍ਰੀ ਪ੍ਰਾਇਮਰੀ ਲਈ ਹਰ ਸਕੂਲ ਵਿੱਚ ਦੋ ਅਧਿਆਪਕ, ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਧਿਆਪਕ ਅਤੇ ਹੈੱਡ ਟੀਚਰ ਦੀ ਪੋਸਟ ਦਿੱਤੀ ਜਾਵੇ। ਮਿਡਲ ਸਕੂਲਾਂ ਵਿੱਚ ਅਧਿਆਪਕਾਂ ਦੀਆਂ 07 ਪੋਸਟਾਂ ਦੀ ਪੁਰਾਣੀ ਸਥਿਤੀ ਬਹਾਲ ਕੀਤੀ ਜਾਵੇ। ਹਾਈ ਅਤੇ ਸੈਕੰਡਰੀ ਸਕੂਲ ਵਿੱਚ ਖਾਲੀ ਪਈ ਪੋਸਟਾਂ ਤੁਰੰਤ ਭਰੀਆਂ ਜਾਣ।
ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਾਈਸ ਪ੍ਰਿੰਸੀਪਲ ਦੀ ਪੋਸਟ ਦਿੱਤੀ ਜਾਵੇ। ਸਕੂਲ ਮੁਖੀ/ਬੀਪੀਈਓ ਨੂੰ ਕੇਵਲ ਇਕ ਸਕੂਲ/ਬਲਾਕ ਦਾ ਚਾਰਜ ਹੀ ਦਿੱਤਾ ਜਾਵੇ। ਪਿਛਲੇ ਸੰਘਰਸ਼ਾਂ ਦੌਰਾਨ ਅਧਿਆਪਕਾਂ ਉੱਤੇ ਬੇਵੱਜਾ ਕੀਤੀਆ ਵਿਕਟੇਮਾਈਜੇਸਨਾਂ ਅਤੇ ਪੁਲਿਸ ਕੇਸ ਰੱਦ ਕੀਤੇ ਜਾਣ। ਪੰਜਾਬ ਦੇ ਸਕੂਲਾਂ ਵਿੱਚ ਕੰਮ ਕਰਦੇ ਸਮੂਹ ਅਧਿਆਪਕ ਰੈਗੂਲਰ ਕੀਤੇ ਜਾਣ। ਸੰਗੀਤ ਅਧਿਆਪਕ ਅਤੇ ਤਬਲਾ ਪਲੇਅਰ ਅਧਿਆਪਕਾਂ ਦਾ ਕਾਡਰ ਸੀ.ਐਡ ਵੀ ਦੇ ਬਰਾਬਰ ਗਰੇਡ ਦਿੱਤਾ ਜਾਵੇ ਤੇ ਤਬਲਾ ਪਲੇਅਰ ਪੋਸਟ ਦਾ ਨਾਂ ਤਬਲਾ ਅਧਿਆਪਕ ਕੀਤਾ ਜਾਵੇ। ਪੇਂਡੂ ਭੱਤਾ ਇਕ ਜੁਲਾਈ 2021 ਤੋ ਲਾਗੂ ਕੀਤਾ ਜਾਵੇ ਤੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ।
ਮਿਤੀ 17-10-2020 ਤੋ ਬਾਅਦ ਹੋਈਆਂ ਭਰਤੀਆਂ ਤੇ ਪੰਜਾਬ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ।ਏਸੀਪੀ ਤਹਿਤ ਅਗਲੇ ਗਰੇਡ ਤੁਰੰਤ ਜਾਰੀ ਕੀਤੇ ਜਾਣ। ਇਕ ਹੀ ਇਸ਼ਤਿਹਾਰ ਤਹਿਤ ਭਰਤੀ ਹੋਏ ਅਧਿਆਪਕ/ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਉੱਪਰ ਦੋ ਵੱਖਰੇ ਵੱਖਰੇ ਪੇਅ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ। ਨਾਨ ਟੀਚਿੰਗ ਦੇ ਵੱਖਰੇ ਵੱਖਰੇ ਕਾਡਰ ਤੇ ਟੈਟ ਪਾਸ ਦੀ ਕੰਡੀਸ਼ਨ ਰੱਦ ਕੀਤੀ ਜਾਵੇ। ਅਧਿਆਪਕਾਂ ਤੋ ਗ਼ੈਰ ਵਿੱਦਿਅਕ ਕਾਰਜ ਅਤੇ ਬੀਐਲਓ ਵਰਗੇ ਕਾਰਜ਼ ਲੈਣੇ ਬੰਦ ਕੀਤੇ ਜਾਣ। ਕੈਂਪਸ ਮੈਨੇਜਰਾਂ ਦੀ ਭਰਤੀ ਨੌਜਵਾਨਾਂ ਵਿੱਚੋਂ ਰੈਗੂਲਰ ਤੌਰ ’ਤੇ ਪੂਰੇ ਗਰੇਡਾਂ ਵਿੱਚ ਕੀਤੀ ਜਾਵੇ ਨਾ ਕਿ ਸੇਵਾ ਮੁਕਤ ਕਰਮਚਾਰੀਆਂ ਦੀ ਆਊਟ ਸੋਰਸਿੰਗ/ਠੇਕੇਦਾਰੀ ਰਾਹੀਂ, 228 ਪੀਟੀਆਈ ਅਧਿਆਪਕਾਂ ਨੂੰ ਬੀਪੀਈਓ ਦਫ਼ਤਰਾਂ ਤੋ ਫ਼ਾਰਗ ਕਰਕੇ ਉਨ੍ਹਾਂ ਦੇ ਜੱਦੀ ਸਕੂਲਾਂ ਵਿੱਚ ਸ਼ਿਫ਼ਟ ਕੀਤਾ ਜਾਵੇ। ਇਸ ਮੌਕੇ ਰਣਜੀਤ ਸਿੰਘ ਰਬਾਬੀ, ਗੁਰੇਕ ਸਿੰਘ, ਧਰਮਿੰਦਰ ਠਾਕਰੇ, ਗੁਰਨਾਮ ਸਿੰਘ, ਅਵਨੀਸ ਕਲਿਆਣ, ਗੁਰਸ਼ਰਨ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…