ਮੁੱਖ ਸਕੱਤਰ ਵੱਲੋਂ ਸੰਗਮ ਨੇਤਰਾਲਿਆ ਦੇ ਐਕਸਟੈਨਸ਼ਨ ਵਿੰਗ ਦਾ ਉਦਘਾਟਨ

ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦਾ ਵੱਡਾ ਯੋਗਦਾਨ: ਮੁੱਖ ਸਕੱਤਰ

ਨਬਜ਼-ਏ-ਪੰਜਾਬ, ਮੁਹਾਲੀ, 21 ਜੁਲਾਈ:
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਇੱਥੋਂ ਦੇ ਸੈਕਟਰ-70 ਸਥਿਤ ਸੰਗਮ ਨੇਤਰਾਲਿਆ ਦੇ ਨਵੇਂ ਐਕਸਟੈਂਸ਼ਨ ਵਿੰਗ ਦਾ ਉਦਘਾਟਨ ਕੀਤਾ। ਉਪਰੰਤ ਉਨ੍ਹਾਂ ਨੇ ਸੰਗਮ ਨੇਤਰਾਲਿਆ ਵਿੱਚ ਨਵੀਂ ਤਕਨੀਕ ਦੀ ਵਰਤੋਂ ਲਈ ਲਗਾਈਆਂ ਗਈਆਂ ਆਧੁਨਿਕ ਮਸ਼ੀਨਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਅਤੇ ਸਿੱਖਿਆ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਅੱਖਾਂ ਦੇ ਇਲਾਜ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਤੰਦਰੁਸਤ ਅੱਖਾਂ ਨਾਲ ਹੀ ਅਸੀਂ ਕੁਦਰਤ ਅਤੇ ਦੁਨੀਆ ਦਾ ਨਜ਼ਾਰਾ ਦੇਖ ਸਕਦੇ ਹਾਂ।’’
ਇਸ ਤੋਂ ਪਹਿਲਾਂ ਸੰਗਮ ਨੇਤਰਾਲਿਆ ਦੇ ਪ੍ਰਬੰਧਕ ਡਾ. ਰਾਜੀਵ ਗੁਪਤਾ, ਡਾ. ਗਗਨਦੀਪ ਸਿੰਘ ਬਰਾੜ, ਡਾ. ਅਸ਼ੀਸ਼ ਅਹੂਜਾ ਅਤੇ ਡਾ. ਗੌਰਵ ਸਾਂਘੀ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਦਾ ਉਦਘਾਟਨ ਸਮਾਗਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅੱਖਾਂ ਦੇ ਸਫਲ ਇਲਾਜ ਅਤੇ ਨੇਤਰਾਲਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰਨੀਆ ਅਤੇ ਰਿਫਰੈਕਟਿਵ ਸਰਜਰੀ, ਰੈਟੀਨਾ ਕੇਅਰ, ਪੀਡੀਆਟ੍ਰਿਕ ਓਫਥਲਮੋਲੋਜੀ, ਗਲਾਕੋਮਾ ਲਈ ਲੇਜ਼ਰ, ਮੋਤੀਆਬਿੰਦ ਦੀ ਸਰਜਰੀ ਸਮੇਤ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਐਨਾ ਹੀ ਨਹੀਂ ਸੰਗਮ ਨੇਤਰਾਲਿਆ ਵਿੱਚ ਉਪਲਬਧ ਕੋਨਟੌਰਾ ਵਿਜ਼ਨ ਦ੍ਰਿਸ਼ ਸੁਧਾਰ ਲਈ ਇੱਕ ਅਤਿ-ਆਧੁਨਿਕ ਟੈਕਨਾਲੋਜੀ ਹੈ ਜੋ ਨਾ ਸਿਰਫ਼ ਅਸਾਧਾਰਨ ਦ੍ਰਿਸ਼ਟੀਗਤ ਨਤੀਜੇ ਪ੍ਰਦਾਨ ਕਰਦੀ ਹੈ ਸਗੋਂ ਇਹ ਲਾਸਿਕ ਅਤੇ ਸਮਾਇਲ ਪ੍ਰਕਿਰਿਆਵਾਂ ਨਾਲ ਜੁੜੇ ਆਮ ਲੱਛਣਾਂ ਨੂੰ ਵੀ ਘਟਾਉਂਦਾ ਹੈ।
ਪ੍ਰਬੰਧਕਾਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸੰਗਮ ਨੇਤਰਾਲਿਆ, ਪੀਜੀਆਈਐਮਈਆਰ ਚੰਡੀਗੜ੍ਹ ਅਤੇ ਚੇਨਈ ਤੋਂ ਮਿਆਰੀ ਸਿਖਲਾਈ ਪ੍ਰਾਪਤ ਤਜਰਬੇਕਾਰ ਫੈਕਲਟੀ ਵੱਲੋਂ ਅੱਖਾਂ ਦਾ ਇਲਾਜ ਕੀਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…