ਮੁਹਾਲੀ ਵਿੱਚ ਬਣੇਗੀ ਭਗਵਾਨ ਸ੍ਰੀ ਰਾਮ ਦੀ 225 ਫੁੱਟ ਉੱਚੀ ਮੂਰਤੀ

ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਕੀਤਾ 31 ਲੱਖ ਰੁਪਏ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਮੁਹਾਲੀ ਵਿੱਚ ਭਗਵਾਨ ਸ੍ਰੀ ਰਾਮ ਦੀ 225 ਫੁੱਟ ਉੱਚੀ ਮੂਰਤੀ ਬਣਾਈ ਜਾਵੇਗੀ। ਜਿਸ ਨੂੰ ਕਿਸੇ ਢੁਕਵੀਂ ਥਾਂ ’ਤੇ ਲਗਾਇਆ ਜਾਵੇਗਾ। ਇਹ ਫ਼ੈਸਲਾ ਮਾਂ ਦੁਰਗਾ ਮੰਦਰ ਸੈਕਟਰ-68 ਵਿੱਚ ਲੰਘੀ ਰਾਤ ਮਾਂ ਦੁਰਗਾ ਮੰਦਰ ਸਭਾ ਦੇ ਪ੍ਰਧਾਨ ਮਨੋਜ ਅਗਰਵਾਲ ਦੀ ਅਗਵਾਈ ਹੇਠ ਹੋਏ ਸ੍ਰੀ ਸਾਲਾਸਰ ਹਨੂੰਮਾਨ ਜੀ ਦੇ ਕੀਰਤਨ ਸਮਾਗਮ ਮੌਕੇ ਕੀਤਾ ਗਿਆ। ਭਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਐਲਾਨ ਕੀਤਾ ਕਿ ਮੂਰਤੀ ਸਥਾਪਨਾ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ।
ਮਨੋਜ ਅਗਰਵਾਲ ਨੇ ਦੱਸਿਆ ਕਿ ਉਕਤ ਮੰਦਰ ਵਿੱਚ ਬਾਲਾ ਜੀ ਸੰਘ ਨੇ ਕੀਰਤਨ ਦਾ ਪ੍ਰੋਗਰਾਮ ਕੀਤਾ ਅਤੇ ਧਾਰਮਿਕ ਗਾਇਕ ਘਨੱਈਆ ਮਿੱਤਲ ਨੇ ਧਾਰਮਿਕ ਗੀਤ ਅਤੇ ਭਜਨ ਗਾਇਨ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਘਨੱਈਆ ਮਿੱਤਲ ਨੂੰ ਮੁਹਾਲੀ ਵਿੱਚ ਹਿੰਦੂ ਸਮਾਜ ਵੱਲੋਂ ਸ੍ਰੀ ਹਨੂੰਮਾਨ ਜੀ ਦੀਆਂ 28 ਫੁੱਟ ਉੱਚੀਆਂ ਤਿੰਨ ਮੂਰਤੀਆਂ ਬਣਾਏ ਜਾਣ ਦੀ ਜਾਣਕਾਰੀ ਦਿੱਤੀ ਤਾਂ ਘਨੱਈਆ ਨੇ ਕਿਹਾ ਕਿ ਹੁਣ ਸ਼ਹਿਰ ਵਿੱਚ ਸ੍ਰੀ ਰਾਮ ਦੀ 225 ਫੁੱਟ ਉੱਚੀ ਮੂਰਤੀ ਬਣਾਈ ਜਾਣੀ ਚਾਹੀਦੀ ਹੈ। ਸਮਾਗਮ ਵਿੱਚ ਹਾਜ਼ਰ ਭਗਤਾਂ ਨੇ ਸ੍ਰੀ ਘਨੱਈਆ ਦੀ ਇਸ ਤਜਵੀਜ਼ ਦਾ ਸਵਾਗਤ ਕਰਦਿਆਂ ਇਸ ਕਾਰਜ ਨੂੰ ਜਲਦੀ ਨੇਪਰੇ ਚਾੜ੍ਹਨ ਦੀ ਗੱਲ ਆਖੀ। ਨਾਲ ਹੀ ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਵਸ਼ਿਸ਼ਟ ਨੇ ਸ੍ਰੀ ਰਾਮ ਦੀ 225 ਫੁੱਟ ਮੂਰਤੀ ਬਣਾਉਣ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਹੋਰ ਵੀ ਜੋ ਸੇਵਾ ਲਗਾਈ ਜਾਵੇਗੀ, ਉਹ ਜ਼ਰੂਰ ਨਿਭਾਉਣਗੇ।
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਵੇਦ ਪ੍ਰਕਾਸ਼, ਕੈਸ਼ੀਅਰ ਸੁਮੇਸ਼ ਬਧਵਾਰ, ਸੰਯੁਕਤ ਸਕੱਤਰ ਲਾਭ ਸਿੰਘ, ਐਡੀਟਰ ਸੁਰਿੰਦਰ ਸੂਦ, ਸਟੋਰ ਇੰਚਾਰਜ ਸਤਪਾਲ ਗੁਪਤਾ, ਧਰਮਸ਼ਾਲਾ ਇੰਚਾਰਜ ਓਮ ਪ੍ਰਕਾਸ਼, ਪੈਟਰਨ ਐਮਐਲ ਮਹਿਤਾ, ਪੀਸੀ ਸ਼ੁਕਲਾ ਅਤੇ ਕੇ.ਕੇ. ਆਰਿਆ, ਬ੍ਰਾਹਮਣ ਸਭਾ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਚੇਅਰਮੈਨ ਮਨੋਜ ਜੋਸ਼ੀ ਸਮੇਤ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…