ਲੜਕੀਆਂ ਦੇ ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲਿਆਂ ਦੀ ਖ਼ੂਬਸੂਰਤ ਸ਼ੁਰੂਆਤ

ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕੀਤਾ ਉਦਘਾਟਨ

ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਬੈਂਡ ਮੁਕਾਬਲਿਆਂ ਵਰਗੀਆਂ ਗਤੀਵਿਧੀਆਂ ਦੀ ਭੂਮਿਕਾ ਅਹਿਮ

ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਥੋਂ ਦੇ ਇਨਫੈਂਟ ਜੀਸਸ ਕਾਨਵੈਂਟ ਸਕੂਲ ਸੈਕਟਰ-65 ਵਿਖੇ ਕਰਵਾਏ ਜਾ ਰਹੇ ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲਿਆਂ ਦੌਰਾਨ ਅੱਜ ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਰਾਜਾਂ ਦੀਆਂ ਲੜਕੀਆਂ ਦੀਆਂ ਪਾਈਪ ਤੇ ਬਰਾਸ ਬੈਂਡ ਟੀਮਾਂ ਨੇ ਭਾਗ ਲਿਆ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸ਼ੁਰੂ ਹੋਏ ਲੜਕੀਆਂ ਦੇ ਬੈਂਡ ਮੁਕਾਬਲਿਆਂ ਦਾ ਉਦਘਾਟਨ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕੀਤਾ ਜਦੋਂਕਿ ਪ੍ਰਧਾਨਗੀ ਐੱਸਸੀਈਆਰਟੀ ਦੇ ਡਾਇਰੈਕਟਰ ਅਭਿਕੇਸ਼ ਗੁਪਤਾ ਨੇ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਵੀ ਮੌਜੂਦ ਰਹੇ। ਬੈਂਡ ਮੁਕਾਬਲਿਆਂ ਦੇ ਆਗਾਜ਼ ਦਾ ਸੁਨੇਹਾ ਦੇਣ ਲਈ ਸਿੱਖਿਆ ਸਕੱਤਰ ਨੇ ਅਸਮਾਨ ਵਿੱਚ ਗੁਬਾਰੇ ਵੀ ਛੱਡੇ। ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਕੇਵਲ ਕਿਤਾਬੀ ਗਿਆਨ ਦੇਣਾ ਹੀ ਸਿੱਖਿਆ ਦਾ ਮਨੋਰਥ ਨਹੀਂ ਸਗੋਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਇਸ ਦਾ ਅਸਲ ਮਨੋਰਥ ਹੈ। ਉਨ੍ਹਾਂ ਬੈਂਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਗਤੀਵਿਧੀਆਂ ਵਿੱਚ ਭਾਗ ਲੈਣਾ ਸਮੇਂ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਤੋਂ ਹੀ ਬੱਚਿਆਂ ਅੰਦਰ ਕਲਾ ਦੇ ਨਾਲ-ਨਾਲ ਉਨ੍ਹਾਂ ਅੰਦਰ ਮਿਹਨਤ ਅਤੇ ਜਨੂਨ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਖ-ਵੱਖ ਰਾਜਾਂ ਤੋਂ ਆਈਆਂ ਲੜਕੀਆਂ ਦੀਆਂ ਬੈਂਡ ਟੀਮਾਂ ਨੂੰ ਵਧਾਈ ਦਿੰਦਿਆਂ ਹੋਰਨਾਂ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਨ ਦੀ ਅਪੀਲ ਕੀਤੀ।

ਐੱਸਸੀਈਆਰਟੀ ਦੇ ਸਹਾਇਕ ਡਾਇਰੈਕਟਰ ਸ਼ਰੂਤੀ ਸ਼ੁਕਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਅੱਜ ਸ਼ੁਰੂ ਹੋਏ ਲੜਕੀਆਂ ਦੇ ਬਰਾਸ ਤੇ ਪਾਈਪ ਬੈਂਡ ਮੁਕਾਬਲਿਆਂ ਵਿੱਚ ਉੱਤਰੀ ਭਾਰਤ ਦੇ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਲਦਾਖ਼, ਦਿੱਲੀ ਰਾਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਗੁਰਵੀਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਗਰੇਜ਼ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਇੰਦੂ ਬਾਲਾ, ਬੰਦਨਾ ਪੁਰੀ ਮੁੰਧੋਂ ਸੰਗਤੀਆਂ, ਚਰਨਜੀਤ ਕੌਰ ਕੁਰਾਲੀ, ਸੁਹਿੰਦਰ ਕੌਰ ਹੁਸ਼ਿਆਰਪੁਰ, ਸੰਧਿਆ ਸ਼ਰਮਾ, ਹਿਮਾਂਸ਼ੂ ਲਟਾਵਾ, ਡਾ. ਅਮਰਬੀਰ ਸਿੰਘ, ਸ਼ਲਿੰਦਰ ਸਿੰਘ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ, ਟੀਮਾਂ ਨਾਲ ਆਏ ਇੰਚਾਰਜ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Vigilance Bureau arrests ASI for taking Rs 15,000 bribe

Vigilance Bureau arrests ASI for taking Rs 15,000 bribe Chandigarh 29 January 2025 : The P…