nabaz-e-punjab.com

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਵਫਦ ਖੇਤੀਬਾੜੀ ਡਾਇਰੈਕਟਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਵਫਦ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਦੀ ਅਗਵਾਈ ਵਿੱਚ ਡਾਇਰੈਕਟਰ ਖੇਤੀਬਾੜੀ ਪੰਜਾਬ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਸਾਂਭਣ ਲਈ ਸੰਦ ਲੈਣ ਵਾਸਤੇ ਦਿੱਤੀ ਜਾਣ ਵਾਲੀ ਸਬਸਿਡੀ ਦੇ ਤਰੀਕੇ ਵਿਚਲੀਆਂ ਖਾਮੀਆਂ ਦੂਰ ਕੀਤੀਆਂ ਜਾਣ।
ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਥੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਖੇਤੀਬਾੜੀ ਮਹਿਕਮੇ ਵਲੋੱ ਕਿਸਾਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨੂੰ ਸਾਂਭਣ ਲਈ ਸੰਦ ਲੈਣ ਵਾਸਤੇ ਸਬਸਿਡੀ ਦਿੱਤੀ ਜਾ ਰਹੀ ਹੈ, ਪਰ ਸਬਸਿਡੀ ਦੇਣ ਦੇ ਤਰੀਕੇ ਵਿੱਚ ਕਾਫੀ ਖਾਮੀਆਂ ਹਨ। ਜਿਹੜੇ ਸੰਦਾਂ ਉਪਰ ਸਬਸਿਡੀ ਦਿੱਤੀ ਜਾ ਰਹੀ ਹੈ, ਉਹ ਸੰਦ ਚਲਾਉਣ ਲਈ 50 ਹਾਰਸ ਪਾਵਰ ਦੇ ਟ੍ਰੈਕਟਰ ਹੋਣੇ ਜਰੂਰੀ ਹਨ, ਇਸ ਤੋੱ ਘੱਟ ਹਾਰਸ ਪਾਵਰ ਵਾਲਾ ਟ੍ਰੈਕਟਰ ਇਹਨਾਂ ਸੰਦਾਂ ਨੂੰ ਖਿੱਚਦਾ ਹੀ ਨਹੀੱ ਹੈ। ਉਹਨਾਂ ਕਿਹਾ ਕਿ ਛੋਟੇ ਕਿਸਾਨਾਂ ਕੋਲ 50 ਹਾਰਸ ਪਾਵਰ ਦੇ ਟ੍ਰੈਕਟਰ ਨਹੀੱ ਹਨ, ਇਸ ਲਈ ਉਹਨਾਂ ਨੂੰ ਕਿਰਾਏ ਉਪਰ ਹੀ ਇਹ ਸਾਰਾ ਕੰਮ ਕਰਵਾਉਣਾ ਪਵੇਗਾ, ਜਿਸ ਨਾਲ ਕਿਸਾਨਾਂ ਦਾ ਖਰਚਾ ਬਹੁਤ ਵੱਧ ਜਾਵੇਗਾ।
ਉਹਨਾਂ ਕਿਹਾ ਕਿ ਖੇਤੀਬਾੜੀ ਮਹਿਕਮੇ ਵਲੋੱ ਕੰਬਾਇਨਾਂ ਨੂੰ ਐਸ ਐਮ ਐਸ ਲਗਾਉਣ ਲਈ ਜੋ ਫਰਮਾਂ ਮਨਜੂਰ ਕੀਤੀਆਂ ਗਈਆਂ ਹਨ, ਉਹ ਬਹੁਤ ਮਹਿੰਗੇ ਭਾਅ ਇਹ ਐਸ ਐਮ ਐਸ ਲਗਾ ਰਹੀਆਂ ਹਨ। ਜਦੋੱਕਿ ਇਹਨਾਂ ਨਿਸ਼ਚਿਤ ਕੀਤੀਆਂ ਫਰਮਾਂ ਤੋੱ ਬਿਨਾਂ ਹੋਰ ਮਿਸਤਰੀ ਕੰਬਾਇਨਾਂ ਉਪਰ ਇਹਨਾਂ ਫਰਮਾਂ ਤੋੱ ਅੱਧੇ ਮੁੱਲ ਉਪਰ ਐਸ ਐਮ ਐਸ ਲਗਾ ਰਹੇ ਹਨ। ਜਿਹੜੇ ਕੰਬਾਇਨ ਮਾਲਕਾਂ ਨੇ ਕੰਬਾਇਨਾਂ ਉਪਰ ਐਸ ਐਮ ਐਸ ਲਗਾਇਆ ਹੋਇਆ ਹੈ ਉਹਨਾਂ ਨੇ ਪ੍ਰਤੀ ਏਕੜ ਫਸਲ ਦੀ ਕਟਾਈ ਦਾ ਰੇਟ ਵੀ ਵਧਾ ਦਿੱਤਾ ਹੈ। ਜਿਹੜੇ ਕਿਸਾਨਾਂ ਨੇ ਐਸ ਐਮ ਐਸ ਵਾਲੀਆਂ ਕੰਬਾਇਨਾਂ ਤੋੱ ਫਸਲ ਦੀ ਕਟਾਈ ਕਰਵਾਉਣੀ ਹੈ ਉਹਨਾਂ ਦਾ ਖਰਚਾ ਵੀ ਕਾਫੀ ਵੱਧ ਜਾਵੇਗਾ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਬਸਿਡੀ ਉਪਰ ਸੰਦ ਦੇਣ ਦੀ ਥਾਂ ਫਸਲ ਉਪਰ ਪ੍ਰਤੀ ਕੁਇੰਟਲ 200 ਰੁਪਏ ਜਾਂ ਪ੍ਰਤੀ ਏਕੜ ਪੰਜ ਹਜਾਰ ਰੁਪਏ ਸਬਸਿਡੀ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਹੀ ਨਾ ਪਵੇ।
ਇਸ ਮੌਕੇ ਯੂਨੀਅਨ ਦੇ ਸਕੱਤਰ ਪੰਜਾਬ ਜਸਵੀਰ ਸਿੰਘ ਸਿੱਧੂਪੁਰ, ਵਿੱਤ ਸਕੱਤਰ ਪੰਜਾਬ ਮਾਨ ਸਿੰਘ ਰਾਜਪੁਰਾ, ਜਨਰਲ ਸਕੱਤਰ ਜਿਲਾ ਫਤਹਿਗੜ੍ਹ ਸਾਹਿਬ ਸੁਰਿੰਦਰ ਸਿੰਘ ਲੁਹਾੜੀ, ਜਿਲਾ ਰੋਪੜ ਪ੍ਰਧਾਨ ਕੁਲਵਿੰਦਰ ਸਿੰਘ ਊਧਮ ਪੁਰ, ਮੁਹਾਲੀ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਰੋਪੜ ਦੇ ਸਰਪ੍ਰਸਤ ਪ੍ਰਗਟ ਸਿੰਘ ਰੋਲੂ ਮਾਜਰਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…