ਆਂਸਲ ਵਸਨੀਕਾਂ ਦਾ ਵਫ਼ਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ, ਮੰਗ ਪੱਤਰ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 24 ਜੁਲਾਈ:
ਇੱਥੋਂ ਦੇ ਸੈਕਟਰ-114 ਆਂਸਲ ਦੀ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਅਤੇ ਆਂਸਲ ਗੋਲਫ ਲਿੰਕਜ਼ ਨੇ ਸੈਕਟਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਅੱਜ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ। ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਅਤੇ ਮੀਤ ਪ੍ਰਧਾਨ ਪਾਲ ਸਿੰਘ ਰੱਤੂ ਨੇ ‘ਆਪ’ ਵਿਧਾਇਕ ਨੂੰ ਦੱਸਿਆ ਕਿ ਲਾਂਡਰਾਂ-ਖਰੜ ਸੜਕ ਨੇੜੇ ਵਸੇ ਸੈਕਟਰ-114 ਆਂਸਲ ਦੇ ਡਿਵੈਲਪਰਾਂ ਵੱਲੋਂ ਵਾਅਦੇ ਮੁਤਾਬਕ ਸੈਕਟਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਜਾ ਰਹੀਆਂ ਹਨ। ਇਹੀ ਨਹੀਂ ਆਂਸਲ ਰਿਹਾਇਸ਼ੀ ਖੇਤਰ ਦੀ ਮੈਟੀਨੈੱਸ ਵੀ ਨਹੀਂ ਕਰਵਾਈ ਜਾ ਰਹੀ ਹੈ। ਸੜਕਾਂ ਦੀ ਬਹੁਤ ਮਾੜੀ ਹਾਲਤ ਹੈ ਅਤੇ ਬਿਜਲੀ-ਪਾਣੀ ਦੀ ਸਪਲਾਈ ਵੀ ਅਕਸਰ ਪ੍ਰਭਾਵਿਤ ਰਹਿੰਦੀ ਹੈ। ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਲ ਸਿੰਘ ਰੱਤੂ ਨੇ ਦੱਸਿਆ ਕਿ ਬਿਜਲੀ ਦੀ ਕੇਬਲ ਅੰਡਰਗਰਾਊਂਡ ਪਾਉਣ ਦੀ ਥਾਂ ਸਿੱਧੀ ਹੀ ਮਿੱਟੀ ਵਿੱਚ ਦਬਾ ਦਿੱਤੀ ਗਈ ਹੈ। ਜਿਸ ਕਾਰਨ ਬਿਜਲੀ ਸਪਲਾਈ ਲਾਈਨ ਵਿੱਚ ਨੁਕਸ ਪੈ ਜਾਣ ’ਤੇ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਕਰੰਟ ਲੱਗਣ ਦਾ ਖ਼ਦਸ਼ਾ ਰਹਿੰਦਾ ਹੈ। ਬਿਜਲੀ ਸਿਸਟਮ ਚਲਾਉਣ ਲਈ 49 ਟਰਾਂਸਫ਼ਾਰਮਰ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ ਪ੍ਰੰਤੂ ਸੈਕਟਰ ਵਿੱਚ 70 ਫੀਸਦੀ ਆਬਾਦੀ ਲਈ ਮਹਿਜ਼ 7 ਟਰਾਂਸਫ਼ਾਰਮਰ ਹੀ ਲਗਾਏ ਗਏ ਹਨ। ਜਿਸ ਕਾਰਨ ਜ਼ਿਆਦਾ ਲੋਡ ਪੈਣ ’ਤੇ ਕਦੋਂ ਬੱਤੀ ਗੁੱਲ ਹੋ ਜਾਵੇਗੀ ਅਤੇ ਕਦੋਂ ਬਿਜਲੀ ਆਏਗੀ ਕੁੱਝ ਪਤਾ ਨਹੀਂ ਲਗਦਾ। ਪਾਣੀ ਦੀ ਸਪਲਾਈ ਦਾ ਵੀ ਇਹੀ ਹਾਲ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ ਵਾਸੀਆਂ ਦੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਬਣਦੀ ਕਾਰਵਾਈ ਕਰਵਾਉਣ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਨਰਲ ਸਕੱਤਰ ਅਚਿਨ ਗਾਬਾ, ਕੈਸੀਅਰ ਨਿਹਾਲ ਸਿੰਘ, ਸੰਯੁਕਤ ਸਕੱਤਰ ਗੁਰਮੀਤ ਸਿੰਘ ਅਤੇ ਜਥੇਬੰਦਕ ਹਰਦੀਪ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…