nabaz-e-punjab.com

ਪੈਨਸ਼ਨਰ ਜੁਆਇੰਟ ਫਰੰਟ ਦਾ ਵਫ਼ਦ ਬਲਬੀਰ ਸਿੱਧੂ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਕਰਮ ਸਿੰਘ ਧਨੋਆ, ਠਾਕਰ ਸਿੰਘ ਅਤੇ ਬਖ਼ਸ਼ੀਸ਼ ਸਿੰਘ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੰਤਰੀ ਨਾਲ ਬੜੇ ਹੀ ਸਦਭਾਵਨਾ ਮਾਹੌਲ ਵਿੱਚ ਮੀਟਿੰਗ ਹੋਈ। ਜਿਸ ਵਿੱਚ ਤਨਖ਼ਾਹ-ਕਮਿਸ਼ਨ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।
ਕਰਮ ਸਿੰਘ ਧਨੋਆ ਨੇ ਦੱਸਿਆ ਕਿ ਵਿਚਾਰਨਯੋਗ ਮੁੱਦਿਆਂ ਵਿੱਚ ਤਨਖ਼ਾਹ-ਕਮਿਸ਼ਨ ਦਾ ਪੈਨਸ਼ਨਰਾਂ ਨਾਲ ਸਬੰਧਤ ਨੋਟੀਫ਼ਿਕੇਸ਼ਨ ਜੋ ਅਜੇ ਤੱਕ ਜਾਰੀ ਨਹੀਂ ਹੋਇਆ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਹੋਰ ਮੰਗਾਂ ਵਿੱਚ ਪੈਨਸ਼ਨ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਏਰੀਅਰ ਯਕ ਮੁਸ਼ਤ ਦਿੱਤਾ ਜਾਵੇ। ਪੂਰਵ 1-1-2016 ਦੇ ਪੈਨਸ਼ਨਰਾਂ ਲਈ ਮਿਤੀ 1-1-2016 ਤੋਂ ਪੈਨਸ਼ਨ ਸੋਧ ਗੁਣਾਂਕ 3.01 ਜਾ 2.72 ਨਾਲ ਸੋਧ ਕੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਛੇਵੇਂ ਤਨਖ਼ਾਹ-ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ ਪੂਰਵ 2016 ਦੇ ਪੈਨਸ਼ਨਰਾਂ ਲਈ ਸੋਧ ਵਿਧੀ ਨੋਸ਼ਨਲ ਤਨਖ਼ਾਹ ਦੇ ਅਧਾਰ ’ਤੇ ਕੁੱਲ ਬਣਦੀ ਤਨਖ਼ਾਹ ਦਾ 50 ਫੀਸਦੀ ਪੈਨਸ਼ਨ ਜਾਰੀ ਕੀਤੀ ਜਾਵੇ। ਯਾਤਰੀ ਭੱਤਾ ਪਤੀ-ਪਤਨੀ ਪੈਨਸ਼ਨਰ ਨੂੰ ਬੇਸਿਕ ਤਨਖ਼ਾਹ ਨਾਲ ਜੋੜ ਕੇ ਦਿੱਤਾ ਜਾਵੇ।
1-12-11 ਦੇ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਦੀ ਤਰਜ ’ਤੇ 20 ਸਾਲ ਅਤੇ ਪੰਜਾਬ ਸਰਕਾਰ ਵੱਲੋਂ 1-12-11 ਨੂੰ 25 ਸਾਲ ਦੀ ਸੇਵਾ ਦੇ ਅਧਾਰ ’ਤੇ ਅੰਤਿਮ ਤਨਖ਼ਾਹ ਦਾ 50 ਫੀਸਦੀ ਪੈਨਸ਼ਨ ਦੇ ਕੇ ਮਿਤੀ 1-1-16 ਤੋਂ ਬਣਦੀ ਅਣ-ਸੋਧੀ ਪੈਨਸ਼ਨ ਨੂੰ ਉਪਰੋਕਤ ਗੁਣਕ ਫੈਕਟਰ ਨਾਲ ਸੋਧ ਜਾਰੀ ਕੀਤਾ ਜਾਵੇ। ਢੰਅ ਰੁ: 500 ਤੋਂ ਵਧਾ ਕੇ 2000/- ਕੀਤਾ ਜਾਵੇ। ਫਰੀ ਕੈਸ਼ਲੈਸ ਸਕੀਮ ਆਪਸ਼ਨਲ ਅਧਾਰ ਉਤੇ ਲਾਗੂ ਕੀਤੀ ਜਾਵੇ। ਕੰਸਟੈਂਟ ਅਟੈਂਡੈਂਟ ਅਨਾਉਂਸ 80 ਸਾਲ ਤੋਂ ਉਪਰ ਸੁਪਰ ਸੀਨੀਅਰ ਪੈਨਸ਼ਨਰਾਂ ਨੂੰ ਦੇਣ ਦਾ ਉਪਬੰਧ ਕੀਤਾ ਜਾਵੇ। ਐਨਕਾਂ, ਹੇਅਰਰਿੰਗ ਏਡ, ਲੈਨਸ ਅਤੇ ਦੰਦ ਲਗਵਾਉਣ ਆਦਿ ਵਿੱਚ ਭਾਰੀ ਵਾਧੇ ਨੂੰ ਮੱੁਖ ਰਖਦੇ ਹੋਏ ਮਾਰਕੀਟ ਦਰਾਂ ਅਨੁਸਾਰ ਸੋਧਿਆ ਜਾਵੇ। ਜਿਹੜਾ ਮੁਲਾਜ਼ਮ/ਪੈਨਸ਼ਨਰ ਜਨਮ ਤੋਂ ਹੀ ਇੱਕ ਕਿਡਨੀ ਨਾਲ ਜੀਅ ਰਿਹਾ ਹੈ ਨੂੰ ਅਪੰਗਤਾ ਵਰਗ ਮੰਨਦੇ ਹੋਏ ਅਪੰਗਤਾ ਦੇ ਲਾਭ ਦਿੱਤੇ ਜਾਣ।
ਮੀਟਿੰਗ ਵਿੱਚ ਜਗਦੀਸ਼ ਸਿੰਘ ਸਰਾਓ, ਕੁਲਵਰਨ ਸਿੰਘ, ਸਾਬਕਾ ਡੀਐਸਪੀ ਮਹਿੰਦਰ ਕੌਰ, ਸਵਰਨ ਸਿੰਘ, ਪ੍ਰੀਤਮ ਸਿੰਘ ਨਾਗਰਾ, ਦਰਸ਼ਨ ਕੁਮਾਰ ਬੱਗਾ ਸਾਬਕਾ ਇੰਸਪੈਕਟਰ, ਹਰਭਜਨ ਸਿੰਘ, ਰਣਬੀਰ ਸਿੰਘ ਢਿੱਲੋਂ, ਜਰਨੈਲ ਸਿੰਘ, ਨੰਦ ਕਿਸ਼ੋਰ ਕਲਸੀ ਅਤੇ ਮੋਹਨ ਸਿੰਘ ਹਾਜ਼ਰ ਸਨ। ਸਿਹਤ ਮੰਤਰੀ ਨੇ ਉਪਰੋਕਤ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਰੱਖਿਆ ਜਾਵੇਗਾ ਅਤੇ ਮੰਗਾਂ ਪੂਰੀਆਂ ਕਰਵਾਉਣ ਦਾ ਯਤਨ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …