ਸਕੂਲ ਮੁਖੀ ਤੇ ਬਲਾਕ ਸਿੱਖਿਆ ਅਫ਼ਸਰ ਪ੍ਰਾਇਮਰੀ ਦਾ ਵਫ਼ਦ ਪੇਅ ਕਮਿਸ਼ਨ ਬਾਰੇ ਕਮੇਟੀ ਨੂੰ ਮਿਲਿਆ

ਕਾਫ਼ੀ ਮਸਲਿਆਂ ’ਤੇ ਸਹਿਮਤੀ ਦੇ ਅਸਾਰ: ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਛੇਵੇਂ ਪੇਅ ਕਮਿਸ਼ਨ ਸਬੰਧੀ ਜਥੇਬੰਦੀ ਪੰਜਾਬ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਪੇਅ ਕਮਿਸ਼ਨ ਸਬੰਧੀ ਬਣਾਈ ਕਮੇਟੀ ਪ੍ਰਮੁੱਖ ਸਕੱਤਰ ਵਿੱਤ ਵਿਭਾਗ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪ੍ਰਮੁੱਖ ਸਕੱਤਰ ਪ੍ਰਸੋਨਲ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਿਲਿਆ ਜਥੇਬੰਦੀ ਵੱਲੋਂ ਸਮੁੱਚੇ ਪ੍ਰਾਇਮਰੀ ਕਾਡਰ ਦੀ ਗੱਲ ਕਰਦਿਆਂ ਕਿਹਾ ਕਿ 1-1-2006 ਤੋਂ ਪ੍ਰਾਇਮਰੀ ਅਧਿਆਪਕਾਂ ਨੂੰ 5910-20200+3000 ਕਲੈਰੀਕਲ ਮਿਸਟੇਕ ਕਰਨ ਲਿਖਿਆ ਗਿਆ ਸੀ ਨਵੇਂ ਪੇ ਕਮਿਸ਼ਨ ਵਿੱਚ ਪ੍ਰਾਇਮਰੀ ਅਧਿਆਪਕਾਂ ਨੂੰ 10300-34800+4200 ਨੂੰ ਆਧਾਰ ਬਣਾ ਕੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ।
ਪ੍ਰਾਇਮਰੀ ਮੁੱਖ ਅਧਿਆਪਕ ਨੂੰ ਮਾਸਟਰ ਕਾਡਰ, ਸੈਂਟਰ ਹੈਡ ਟੀਚਰ ਨੂੰ ਹੈਡ ਮਾਸਟਰ ਦੇ ਅਤੇ ਬਲਾਕ ਸਿੱਖਿਆ ਅਫ਼ਸਰ ਨੂੰ ਪ੍ਰਿੰਸੀਪਲ ਦੇ ਬਰਾਬਰ ਤਨਖਾਹ ਸਕੇਲ ਦੀ ਮੰਗ ਨੂੰ ਰੱਖਿਆ ਗਿਆ। ਜਿਸ ’ਤੇ ਪੇਅ ਕਮਿਸ਼ਨ ਕਮੇਟੀ ਨੇ ਗੱਲਬਾਤ ਕਰਦਿਆ ਨੋਟ ਕੀਤਾ ਗਿਆ। ਜਥੇਬੰਦੀ ਵੱਲੋਂ ਮੈਡੀਕਲ ਭੱਤਾ 1000 ਰੂਪੈ ਕਰਨ ਮੋਬਾਇਲ ਅਲਾਊਂਸ ਡੇਢ ਗੁਣਾ ਕਰਕੇ 12 ਮਹੀਨੇ ਦੇਣ ਦੀ ਮੰਗ ਕੀਤੀ, ਬਾਰਡਰ ਏਰੀਆ ਭੱਤਾ, ਮੁੱਖ ਅਧਿਆਪਕ ਲਈ ਪ੍ਰਬੰਧਕੀ ਭੱਤਾ ਭੱਟ 2000 ਰੂਪਏ ਸੈਟਰ ਹੈਡ ਟੀਚਰ ਨੂੰ ਪ੍ਰਬੰਧਕੀ ਭੱਤਾ 3000 ਦੇਣ ਆਦਿ ਗੱਲਾਂ ਤੇ ਗੱਲਬਾਤ ਹੋਈ। ਜਿਸ ਹਾਂ-ਪੱਖੀ ਹੁੰਗਾਰਾ ਮਿਲਿਆ।
ਪ੍ਰਾਇਮਰੀ ਸਕੂਲਾਂ ਵਿੱਚ ਪਾਰਟ ਟਾਇਮ ਸਵੀਪਰ ਦੀ ਭਰਤੀ, 1904 ਹੈਡ ਟੀਚਰ ਦੀਆਂ ਪੋਸਟਾ ਬਹਾਲ ਕਰਨਾ, ਐਨਪੀਐਸ 4 ਫੀਸਦੀ ਨੂੰ ਟੈਕਸ ਰਹਿਤ ਕਰਨ ਤੇ ਹਾਂ-ਪੱਖੀ ਹੁੰਗਾਰਾ ਮਿਲਿਆ। ਪਰਖ ਕਾਲ 2 ਸਾਲ ਕਰਨ ਸਬੰਧੀ ਲਿਖਤੀ ਮੰਗ ਪੱਤਰ ਦਿੰਦਿਆ ਮੰਗ ਕੀਤੀ ਕਿ ਇਹ ਮਸਲਾ ਤੁਰੰਤ ਹੱਲ ਕੀਤਾ ਜਾਵੇ, ਪ੍ਰਵੇਸਨ ਪੀਰੀਅਡ ਤੇ ਨਵੇ ਭਰਤੀ ਅਧਿਆਪਕਾਂ ਲਈ ਤਨਖ਼ਾਹ ਦੀ ਮੰਗ, ਵਾਧੂ ਕੰਮ ਬਦਲੇ ਸਪੈਸਲ ਭੱਤਾ ਦੇਣ ਦੀ ਮੰਗ, ਚਾਇਲਡ ਅਜੂਕੇਸਨ ਅਲਾਉਸ ਦੀ ਮੰਗ ਕੀਤੀ ਗਈ। ਜਥੇਬੰਦੀ ਨੂੰ ਇਸ ਪੇਅ ਕਮਿਸਨ ਤੋਂ ਕਾਫੀ ਜਿਆਦਾ ਆਸ ਦੀ ਕਿਰਨ ਜਾਗੀ ਹੈ ਇਸ ਸਮੇ ਗੁਰਮੀਤ ਸਿੰਘ ਪੰਜਾਬ ਪ੍ਰਧਾਨ ਬਲਾਕ ਸਿੱਖਿਆ ਅਫ਼ਸਰ ਪੰਜਾਬ, ਰਾਕੇਸ ਕੁਮਾਰ ਸੰਗਰੂਰ, ਭਗਵੰਤ ਭਟੇਜਾ, ਸਤਿੰਦਰ ਦੁਆਬੀਆ, ਅਵਤਾਰ ਸਿੰਘ ਭਾਦੜਾ ਅਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…