ਸੇਵਾਮੁਕਤ ਆਫ਼ੀਸਰ ਐਸੋਸੀਏਸ਼ਨ ਦਾ ਵਫ਼ਦ ਸਿੱਖਿਆ ਬੋਰਡ ਦੀ ਮੁਖੀ ਨੂੰ ਮਿਲਿਆ

ਨਬਜ਼-ਏ-ਪੰਜਾਬ, ਮੁਹਾਲੀ, 23 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਆਫੀਸਰ ਐਸੋਸੀਏਸਨ ਦਾ ਇਕ ਵਫਦ ਐਸੀਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਬੋਰਡ ਦੀ ਚੇਅਰਪਰਸ਼ਨ ਡਾ ਸਤਬੀਰ ਬੇਦੀ ਆਈਏਐਸ (ਸੇਵਾਮੁਕਤ) ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਹੌਲ ਵਿੱਚ ਹੋਈ। ਵਫ਼ਦ ਵੱਲੋਂ ਚੇਅਰਪਰਸਨ ਵੱਲੋਂ ਪੰਜਾਬ ਸਰਕਾਰ ਪਾਸੋਂ ਰਹਿੰਦੀ ਬਕਾਇਆ ਰਾਸੀ ਪ੍ਰਾਪਤ ਕਰਨ ਲਈ ਕੀਤੇ ਜਾਂਦੇ ਯਤਨਾਂ ਦੀ ਸਲਾਘਾ ਕੀਤੀ ਗਈ, ਉਨ੍ਹਾਂ ਮੰਗ ਕੀਤੀ ਗਈ ਕਿ ਪੈਨਸਨ ਫੰਡ ਨੂੰ ਇਨ੍ਹਾਂ ਕੁ ਸਟਰੌਗ ਕੀਤਾ ਜਾਵੇ ਕਿ ਭਵਿੱਖ ਵਿੱਚ ਕੋਈ ਮੁਸ਼ਕਲ ਨਾ ਆਵੇ।
ਡਾ. ਸਤਬੀਰ ਬੇਦੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਕੋਸ਼ਸਾਂ ਜਾਰੀ ਹਨ। ਉਹ ਇਸ ਕਾਰਜ ਲਈ ਆਪਣਾ ਨਿੱਜੀ ਪ੍ਰਭਾਵ ਵੀ ਵਰਤ ਰਹੇ ਹਨ ਕਿ ਸਿੱਖਿਆ ਬੋਰਡ ਦੀ ਵਿਤੀ ਹਾਲਤ ਪਹਿਲਾਂ ਵਾਂਗ ਆਤਿਮ ਨਿਰਭਰ ਬਣ ਜਾਵੇ। ਉਨ੍ਹਾਂ ਕਿਹਾ ਕਿ ਉਹ ਅੱਜ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਮਾਮਲੇ ਦਾ ਤੁਰੰਤ ਹਲ ਕਰਨ ਲਈ ਮਿਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਹਲ ਲਈ ਕਈ ਸੁਝਾਓ ਵੀ ਮੰਤਰੀ ਦੇ ਧਿਆਨ ਵਿੱਚ ਲਿਆ ਰਹੇ ਹਨ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਕਰਮਚਾਰੀਆਂ ਨੂੰ ਤਨਖ਼ਾਹਾਂ ਅਤੇ ਪੈਨਸਨਰਜ਼ ਨੂੰ ਪੈਨਸਨ ਸਮੇਂ ਸਿਰ ਦੇਣ ਲਈ ਉਹ ਵਚਨ ਵੱਧ ਹਨ।
ਉਹ ਪੈਨਸਨਰਜ਼ ਨੂੰ ਦਰਪੇਸ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹਨ। ਉਹ ਸੀਬੀਐਸਈ ਦੀ ਚੇਅਰਪਰਸ਼ਨ ਰਹੇ ਹਨ ਉਨ੍ਹਾਂ ਵੱਲੋਂ ਪੈਨਸਨਰਜ਼ ਲਈ 1500 ਕਰੋੜ ਦੇ ਫੰਡ ਦੀ ਵਿਵਸਤਾ ਕੀਤੀ ਗਈ ਸੀ। ਵਫ਼ਦ ਵੱਲੋਂ ਇਹ ਵੀ ਸੁਝਾਓ ਦਿਤਾ ਗਿਆ ਕਿ ਪੈਨਸਰਜ਼ ਫੰਡ ਦੇ ਨਿਯਮਾਂ ਵਿੱਚ ਤਬਦੀਲੀ ਕਰਕੇ ਇਹ ਨਿਸਚਿਤ ਕੀਤਾ ਜਾਵੋ ਕਿ ਭਵਿੱਖ ਵਿੱਚ ਕਿਸੇ ਵੀ ਹਾਲਤ ਵਿੱਚ ਇਸ ਫੰਡ ਨੂੰ ਕਿਸੇ ਦੂਸਰੇ ਕਾਰਜ ਲਈ ਨਾ ਵਰਤਿਆ ਜਾਵੇ। ਵਫਦ ਵੱਲੋਂ ਇਹ ਪੇਸ਼ਕਸ਼ ਕੀਤੀ ਕਿ ਸੇਵਾਮੁਕਤ ਅਧਿਕਾਰੀਆਂ ਦੀ ਦਿਲੀ ਇੱਛਾ ਹੈ ਕਿ ਕੋਈ ਢੁਕਵਾਂ ਸਮਾਂ ਕੱਢਿਆ ਜਾਵੇ ਕਿ ਉਨਾਂ ਨਾਲ ਲੰਚ ਤੇ ਇਕ ਮੀਟਿੰਗ ਕੀਤੀ ਜਾਵੇ।
ਡਾ. ਬੇਦੀ ਨੂੰ ਇਸ ਨੂੰ ਤੁਰੰਤ ਪ੍ਰਵਾਨ ਕਰਦੇ ਹੋਏ ਕਿਹਾ ਉਨਾਂ ਦੀ ਵੀ ਇੱਛਾ ਹੈ ਕਿ ਸੇਵਾਮੁਕਤ ਬੋਰਡ ਪਰਿਵਾਰ ਨਾਲ ਮਿਲਣੀ ਕਰੇ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਕਈ ਅਹਿਮ ਮੀਟਿੰਗਾਂ ਹਨ ਇਸ ਲਈ ਸਤੰਬਰ ਦੇ ਆਖਰੀ ਹਫ਼ਤੇ ਕੋਈ ਵੀ ਦਿਨ ਤਹਿ ਕਰਕੇ ਦੱਸ ਦੇਣਾ ਮੈਂ ਜਰੂਰੀ ਸਾਮਲ ਹੋਵਾਂਗੀ। ਇਸ ਮੌਕੇ ਵਫਦ ਵਿੱਚ ਸ੍ਰੀ ਮਾਨ ਤੋਂ ਇਲਾਵਾ ਰਛਭਿੰਦਰ ਸਿੰਘ, ਰਾਮ ਨਾਥ ਗੋਇਲ, ਮੇਘ ਰਾਜ ਗੋਇਲ ਹਰਵਿੰਦਰ ਸਿੰਘ, ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਅਤੇ ਹਰਬੰਸ ਸਿੰਘ ਬਾਗੜੀ ਸਾਮਲ ਸਨ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…