nabaz-e-punjab.com

ਵੈਟਰਨਰੀ ਡਾਕਟਰਾਂ ਦਾ ਵਫ਼ਦ ਪਸ਼ੂ ਪਾਲਣ ਵਿਭਾਗ ਦੇ ਨਵੇਂ ਡਾਇਰੈਕਟਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਜੁਲਾਈ:
ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ.ਅਸ਼ੋਕ ਸ਼ਰਮਾ ਦੀ ਅਗਵਾਈ ਵਿੱਚ ਸੂਬੇ ਦੇ ਵੈਟਰਨਰੀ ਅਫ਼ਸਰਾਂ ਦਾ ਇੱਕ ਵਫ਼ਦ ਨੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਦਾ ਨਵਾਂ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ।
ਡਾ. ਸ਼ਰਮਾ ਨੇ ਡਾ. ਅਮਰਜੀਤ ਸਿੰਘ ਵਰਗੇ ਕਾਬਲ, ਇਨਮਾਨਦਾਰ ਤੇ ਸਮਰਪਿਤ ਅਧਿਕਾਰੀ ਨੂੰ ਡਾਇਰੈਕਟਰ ਪਸ਼ੂ ਪਾਲਣ ਦਾ ਚਾਰਜ ਦੇਣ ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੀ ਜੱਥੇਬੰਦੀ ਵੱਲੋਂ ਨਵੇ ਡਾਇਰੈਕਟਰ ਨੂੰ ਪੂਰਨ-ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਉਮੀਦ ਜਾਹਰ ਕੀਤੀ ਕਿ ਪਸੂ ਪਾਲਣ ਖੇਤਰ ਉਨ੍ਹਾਂ ਦੀ ਅਗਵਾਈ ਹੇਠ ਨਵੀਆਂ ਪੁਲਾਗਾ ਪੁਟੇਗਾ, ਜਿਸ ਨਾਲ ਪੇਂਡੁੂ ਅਰਥ ਚਾਰੇ ਵਿੱਚ ਚੋਖਾ ਸੁਧਾਰ ਆਵੇਗਾ।
ਵੈਟਰਨਰੀ ਕਾਲਜ, ਬੀਕਾਨੇਰ ਤੋਂ ਵੈਟਨਰੀ ਗਰੈਜੂਏਟ, ਡਾ. ਅਮਰਜੀਤ ਸਿੰਘ ਨੇ ਸੰਯੁਕਤ ਨਿਰਦੇਸ਼ਕ ਬਣਨ ਤੋੱ ਪਹਿਲਾਂ ਉਪ ਨਿਰਦੇਸ਼ਕ (ਪੋਲਟਰੀ ਅਤੇ ਪਿਗਰੀ) ਦੇ ਤੌਰ ਤੇ ਲੰਮੇ ਸਮੇੱ ਲਈ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਪਬਲਿਕ ਹੈਲਥ ਵਿੱਚ ਆਈ.ਸੀ.ਏ.ਆਰ ਫੈਲੋਸ਼ਿਪ ਅਧੀਨ ਪੋਸਟ ਗਰੈਜੂਏਸ਼ਨ ਕੀਤੀ ਅਤੇ ਸਾਲ 1985 ਵਿੱਚ ਬਤੌਰ ਵੈਟਨਰੀ ਅਸਿਸਟੈਂਟ ਸਰਜਨ ਨੌਕਰੀ ਸ਼ੁਰੂ ਕੀਤੀ। ਸਾਲ 2015 ਵਿੱਚ ਡਾ: ਅਮਰਜੀਤ ਸਿੰਘ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋੱ ‘ ਸਟੇਟ ਅਵਾਰਡ ’ ਨਾਲ ਸਨਮਾਨਿਤ ਕੀਤਾ ਗਿਆ।
ਡਾ. ਅਮਰਜੀਤ ਸਿੰਘ ਨੇ ਬਤੌਰ ਉਪ ਨਿਰਦੇਸ਼ਕ ਅਤੇ ਇੰਚਰਾਜ ਰਿਜ਼ਨਲ ਡਿਜ਼ਿਜ਼ ਡਾਈਆਗਨੌਸਟਿਕ ਲੈਬ., ਜਲੰਧਰ ਵਿਖੇ ਵੀ ਸੇਵਾਵਾਂ ਨਿਭਾਈਆਂ ਅਤੇ ਸਾਲ 2006 ਵਿੱਚ ਜਦੋੱ ਬਰਡ ਫਲੂ ਨਾਂ ਦੀ ਬੀਮਾਰੀ ਨੇ ਮਹਾਂਰਾਸ਼ਟਰ ਸੂਬੇ ਵਿੱਚ ਦਸਤਕ ਦਿੱਤੀ ਤਾਂ ਇਨ੍ਹਾਂ ਨੇ ਪੰਜਾਬ ਵਿੱਚ ਬਰਡ ਫਲੂ ਦੀ ਨਿਗਰਾਨੀ ਅਤੇ ਬਚਾਅ ਲਈ ਕਦਮ ਚੁੱਕਣ ਵਿੱਚ ਮੋਹਰੀ ਰੋਲ ਅਦਾਅ ਕੀਤਾ। ਜਿਸ ਸਦਕਾ ਸੂਬਾ ਇਸ ਬੀਮਾਰੀ ਦੀ ਚਪੇਤ ਤੋੱ ਬਾਹਰ ਰਿਹਾ।
ਉਪਰੰਤ ਸਦਰ ਮੁਕਾਮ ਤੇ ਉਪ ਨਿਰਦੇਸ਼ਕ (ਪੋਲਟਰੀ ਤੇ ਪਿਗਰੀ) ਦੇ ਤੌਰ ਤੇ ਤਕਰੀਬਨ 12 ਸਾਲ ਤੱਕ ਕੰਮ ਕਰਦੇ ਹੋਏ ਡਾ: ਅਮਰਜੀਤ ਸਿੰਘ ਨੇ ਸੂਬੇ ਦੇ ਪਸ਼ੂ ਪਾਲਕਾਂ ਨੂੰ ਸੂਰ ਪਾਲਣ ਦਾ ਨਵਾਂ ਬਦਲ ਦੇ ਕੇ ਸੂਰ ਪਾਲਣ ਦੇ ਕਿੱਤੇ ਨੂੰ ਵਪਾਰਕ ਪੱਧਰ ਤੇ ਲਿਆਂਦਾ ਅਤੇ ਪੇਂਡੂ ਅਰਥਚਾਰੇ ਦੇ ਸੁਧਾਰ ਵਿੱਚ ਉੱਘੀ ਭੂਮਿਕਾ ਨਿਭਾਈ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਡਾ. ਗੁਰਚਰਨ ਸਿੰਘ, ਡਾ. ਨਵਦੀਪ ਸਿੰਘ ਖਿੰਡਾ, ਡਾ. ਗੁਰਿੰਦਰ ਸਿੰਘ ਵਾਲੀਆ, ਡਾ. ਨਿਤਿਨ ਕੁਮਾਰ, ਡਾ: ਅਬਦੁਲ ਮਾਜਿਦ, ਡਾ. ਰਜਿੰਦਰ ਸਿੰਘ, ਡਾ. ਕੰਵਰ ਕਲੇਰ ਅਤੇ ਡਾ. ਪੁਨੀਤ ਮਲਹੋਤਰਾ ਹਾਜ਼ਰ ਸਨ।

Load More Related Articles

Check Also

ਮਧੂ ਮੱਖੀ ਪਾਲਣ ਦਾ ਕਿੱਤਾ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਮਨੁੱਖੀ ਸਿਹਤ ਲਈ ਵੀ ਲਾਹੇਵੰਦ: ਕਟਾਰੀਆ

ਮਧੂ ਮੱਖੀ ਪਾਲਣ ਦਾ ਕਿੱਤਾ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਮਨੁੱਖੀ ਸਿਹਤ ਲਈ ਵੀ ਲਾਹੇਵੰਦ: ਕਟਾਰੀਆ ਵਿਸ਼ਵ ਸ਼ਹਿ…