ਗਮਾਡਾ ਵੱਲੋਂ ਛੁੱਟੀ ਵਾਲੇ ਦਿਨ ਲੰਬਿਆਂ ਪਿੰਡ ਵਿੱਚ ਇਕ ਦਰਜਨ ਦੁਕਾਨਾਂ ਕੀਤੀਆਂ ਸੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਗਮਾਡਾ ਵੱਲੋਂ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਪੁਰਾਣੇ ਕੁੰਭੜਾ ਚੌਂਕ ਨੇੜੇ ਲੰਬਿਆ ਪਿੰਡ ਦੀ ਜ਼ਮੀਨ ਵਿੱਚ ਬਣੀਆਂ ਇੱਕ ਦਰਜਨ ਦੇ ਕਰੀਬ ਦੁਕਾਨਾਂ ਨੂੰ ਸੀਲ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਗਮਾਡਾ ਦੇ ਅਸਿਸਟੈਂਟ ਇੰਜੀਨੀਅਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਦੁਕਾਨਾਂ ਸੀਲ ਕੀਤੀਆਂ ਗਈਆਂ। ਗਮਾਡਾ ਦੀ ਇਸ ਕਾਰਵਾਈ ਦਾ ਇਕ ਦੁਕਾਨ ਮਾਲਕ ਨੇ ਵਿਰੋਧ ਵੀ ਕੀਤਾ ਪਰ ਉਸਦੀ ਸੁਣਵਾਈ ਨਹੀਂ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਫੀ ਸਮਾਂ ਪਹਿਲਾਂ ਇੱਥੇ ਇੱਕ ਮਾਰਕੀਟ ਹੁੰਦੀ ਸੀ,ਜਿਥੇ ਕਿ ਇਹ ਦੁਕਾਨਾਂ ਸਨ ਪਰ ਬਾਅਦ ਵਿਚ ਇਹ ਜਮੀਨ ਅਕਵਾਇਰ ਹੋ ਗਈ ਸੀ।
ਇਸ ਮੌਕੇ ਇਕ ਦੁਕਾਨਦਾਰ ਬਲਜੀਤ ਸਿੰਘ ਮਰਵਾਹਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸਵਰਗਵਾਸੀ ਅਮਰਜੀਤ ਸਿੰਘ ਨੇ 1990 ਵਿਚ ਇਥੇ ਦੁਕਾਨ ਖਰੀਦੀ ਸੀ ਜਿਸਦੀ ਕਿ ਰਜਿਸਟਰੀ ਵੀ ਹੋ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਤਾ ਰਜਿੰਦਰ ਰੋਜੀਅਤੇ ਉਹਨਾਂ ਦਾ ਭਰਾ ਇਹ ਦੁਕਾਨ ਚਲਾਉੱਦੇ ਰਹੇ। ਬਾਅਦ ਵਿੱਚ ਇਹ ਜਮੀਨ ਅਕਵਾਇਰ ਹੋ ਗਈ। ਉਹਨਾਂ ਦਸਿਆ ਕਿ ਸਾਲ 2004 ਵਿਚ ਗਮਾਡਾ (ਉਸ ਸਮੇਂ ਪੁੱਡਾ) ਨੇ ਉਹਨਾਂ ਨੂੰ ਇਕ ਚਿਠੀ ਪਾਈ ਕਿ ਇਸ ਦੁਕਾਨ ਦੀ ਥਾਂ ਨਵੀਂ ਦੁਕਾਨ ਲੈਣ ਲਈ ਪੈਸੇ ਜਮਾ ਕਰਵਾਓ ਤਾਂ ਉਹਨਾਂ ਨੇ ਪੰਦਰਾਂ ਹਜਾਰ ਰੁਪਏ ਜਮਾਂ ਕਰਵਾ ਦਿੱਤੇ ਸਨ। ਉਹਨਾਂ ਨੂੰ ਮਲਬੇ ਦਾ ਮੁਆਵਜ਼ਾ ਵੀ ਮਿਲਿਆ ਸੀ ਪਰ ਬਾਅਦ ਵਿਚ ਗਮਾਡਾ ਨੇ ਇਹ ਕਹਿ ਕੇ ਉਹਨਾਂ ਨੂੰ ਨਵੀਂ ਦੁਕਾਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਦੁਕਾਨ ਸਾਲ 2000 ਤੋਂ ਬਾਅਦ ਵਿਚ ਬਣੀ ਹੈ। ਉਹਨਾਂ ਕਿਹਾ ਕਿ ਉਹ ਗਮਾਡਾ ਦੀ ਇਸ ਕਾਰਵਾਈ ਵਿਰੁੱਧ ਅਦਾਲਤ ਵਿੱਚ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…