ਭਗਤ ਆਸਾ ਰਾਮ ਦੇ ਜੀਵਨ ’ਤੇ ਆਧਾਰਿਤ ਜਲਦੀ ਬਣੇਗੀ ‘ਫ਼ਿਲਮ’

ਪਿੰਡ ਖੇੜੀ ਗੁਰਨਾ ਦੀ ਕੱਚੀ ਲੋਕੇਸ਼ਨ ’ਤੇ ਤਿਆਰ ਕੀਤੀ ਜਾਵੇਗੀ ਫ਼ਿਲਮ: ਵਿੱਕੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਟੀਮ ਰੂਹ ਇੰਟਰਨੈਸ਼ਨਲ ਨੇ ਆਪਣੇ ਬੈਨਰ ਹੇਠ ਮਸਹੂਰ ਪੁਆਧੀ ਅਖਾੜਾ ਪਰਫਾਰਮਰ (ਗਾਇਕ) ਭਗਤ ਆਸਾ ਰਾਮ ਦੇ ਜੀਵਨ ’ਤੇ ਆਧਾਰਿਤ ਆਰਟ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਖ਼ੁਲਾਸਾ ਅੱਜ ਭਗਤ ਆਸਾ ਰਾਮ ਡੇਰਾ ਸੋਹਾਣਾ ’ਤੇ ਪੱਤਰਕਾਰ ਸੰਮੇਲਨ ਦੌਰਾਨ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਵਿੱਕੀ ਸਿੰਘ, ਇੰਟਰਨੈਸ਼ਨਲ ਪੁਆਧੀ ਮੰਚ ਦੇ ਪ੍ਰਮੁੱਖ ਆਗੂ ਪਰਵਿੰਦਰ ਸਿੰਘ ਸੋਹਾਣਾ, ਅਮਰਾਓ ਸਿੰਘ, ਨੰਬਰਦਾਰ ਪ੍ਰੇਮ ਸਿੰਘ, ਪਰਮਦੀਪ ਸਿੰਘ ਬੈਦਵਾਨ, ਗੁਰਪ੍ਰੀਤ ਸਿੰਘ ਨਿਆਮੀਆਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪੁਆਧੀ ਸੱਥ ਦੇ ਮੈਂਬਰਾਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਫ਼ਿਲਮ ਨਿਰਮਾਣ ਦੌਰਾਨ ਟੀਮ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪਰਵਿੰਦਰ ਸਿੰਘ ਸੋਹਾਣਾ ਨੇ ਭਗਤ ਆਸਾ ਰਾਮ ਦੇ ਜੀਵਨ ’ਤੇ ਚਾਣਨਾ ਪਾਇਆ। ਜਦੋਂਕਿ ਵਿੱਕੀ ਸਿੰਘ ਨੇ ਭਗਤ ਆਸਾ ਰਾਮ ਜੀ ਦੇ ਜੀਵਨ ਸਬੰਧੀ ਕੀਤੀ ਖੋਜ ਬਾਰੇ ਮੀਡੀਆ ਅਤੇ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾਇਆ। ਇਹ ਫ਼ਿਲਮ ਪਿੰਡ ਖੇੜੀ ਗੁਰਨਾ ਵਿੱਚ ਬਣੀ ਕੱਚੀ ਲੋਕੇਸ਼ਨ ’ਤੇ ਤਿਆਰ ਕੀਤੀ ਜਾਵੇਗੀ ਅਤੇ ਇਹ ਫ਼ਿਲਮ ਇਸ ਸਾਲ ਦੇ ਅੰਤ ਤੱਕ ਰਿਲੀਜ਼ ਕਰ ਦਿੱਤੀ ਜਾਵੇਗੀ। ਫ਼ਿਲਮ ਵਿੱਚ ਭਗਤ ਆਸਾ ਰਾਮ ਦੇ ਬਚਪਨ ਦਾ ਰੋਲ ਪਰਮਦੀਪ ਸਿੰਘ ਬੈਦਵਾਨ ਵੱਲੋਂ ਨਿਭਾਇਆ ਜਾਵੇਗਾ ਜਦੋਂਕਿ ਬਾਕੀ ਕਿਰਦਾਰਾਂ ਵਿੱਚ ਰਘਬੀਰ ਭੁੱਲਰ, ਹਰਪ੍ਰੀਤ, ਜਰਨੈਲ ਹੁਸ਼ਿਆਰਪੁਰੀ, ਸੁਖਦੀਪ ਸੁਖੀ, ਭਰਤਨੀਰ, ਕਮਲ ਸ਼ਰਮਾ, ਰੁਪਿੰਦਰਪਾਲ, ਹਰਦੀਪ ਸਿੰਘ, ਕੁਲਵੰਤ, ਜਗਦੀਸ਼ ਅਤੇ ਅਮਨਦੀਪ ਨਜ਼ਰ ਆਉਣਗੇ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…