ਸਰਕਾਰੀ ਸਕੂਲ ਗੋਬਿੰਦਗੜ੍ਹ ਦੀ ਉਸਾਰੀ ਮੁਕੰਮਲ ਹੋਣ ’ਤੇ ਸਮਾਗਮ ਕਰਵਾਇਆ

ਨਬਜ਼-ਏ-ਪੰਜਾਬ, ਮੁਹਾਲੀ, 14 ਜਨਵਰੀ:
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਬਦੌਲਤ ਪਿਛਲੀ ਕਾਂਗਰਸ ਸਰਕਾਰ ਵੱਲੋਂ ਲਗਪਗ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਸਰਕਾਰੀ ਸਕੂਲ ਪਿੰਡ ਗੋਬਿੰਦਗੜ੍ਹ ਦੀ ਆਲੀਸ਼ਾਨ ਇਮਾਰਤ ਦੇ ਮੁਕੰਮਲ ਹੋਣ ‘ਤੇ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੁਆਰਾ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਬਲਬੀਰ ਸਿੱਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਲਾਕੇ ਦੀਆਂ ਪੰਚਾਇਤਾਂ ਅਤੇ ਪਤਵੰਤਿਆਂ ਨੇ ਸ੍ਰੀ ਸਿੱਧੂ ਦਾ ਇਹ ਕਾਰਜ ਮੁਕੰਮਲ ਕਰਵਾਉਣ ਵਿੱਚ ਪਾਏ ਯੋਗਦਾਨ ਲਈ ਸਨਮਾਨ ਕੀਤਾ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਮੌਜੂਦਾ ਭਗਵੰਤ ਮਾਨ ਸਰਕਾਰ ’ਤੇ ਹਲਕਾ ਮੁਹਾਲੀ ਨੂੰ ਵਿਕਾਸ ਪੱਖੋਂ ਅਣਗੌਲਿਆ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਆਪਣੇ ਕਾਰਜਕਾਲ ਦੇ ਲਗਭਗ ਦੋ ਸਾਲ ਪੂਰੀ ਕਰ ਚੁਕੀ ਹੈ ਪਰ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਅਜੇ ਤੱਕ ਕੋਈ ਵੀ ਪ੍ਰਾਜੈਕਟ ਹਲਕੇ ਵਾਸਤੇ ਨਹੀਂ ਲਿਆ ਸਕੇ ਅਤੇ ਨਾ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੋਈ ਫੰਡ ਜਾਰੀ ਕੀਤੇ ਹਨ ਉਲਟਾ ਉਨ੍ਹਾਂ (ਸਿੱਧੂ) ਦੁਆਰਾ ਜਾਰੀ ਕੀਤੇ ਫੰਡ ਵੀ ਸਰਕਾਰ ਨੇ ਪੰਚਾਇਤਾਂ ਕੋਲੋਂ ਵਾਪਸ ਮੰਗਵਾਏ ਲਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਕਈ ਵਿਕਾਸ ਕੰਮ ਹੁਣ ਮੁਕੰਮਲ ਹੋ ਰਹੇ ਹਨ ਅਤੇ ਕੁਲਵੰਤ ਸਿੰਘ ਉਨ੍ਹਾਂ ਕੰਮਾਂ ਦੇ ਉਦਘਾਟਨ ਕਰਕੇ ਆਪਣੀ ਫੋਕੀ ਟੋਹਰ ਬਣਾਉਣ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਉਨ੍ਹਾਂ ਨੇ ਇਲਾਕੇ ਦੇ ਕਈ ਸਕੂਲ ਅਪਗਰੇਡ ਕਰਵਾਏ ਸਨ ਪਰ ਮੌਜੂਦਾ ਸਰਕਾਰ ਉਨ੍ਹਾਂ ਸਕੂਲਾਂ ਅੰਦਰ ਅਧਿਆਪਕ ਤੱਕ ਵੀ ਨਹੀਂ ਮੁਹੱਈਆ ਕਰਵਾ ਸਕੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਮੁਹਾਲੀ, ਸਨੇਟਾ ਵਿੱਚ ਉਸਾਰਿਆ ਗਿਆ ਹਸਪਤਾਲ, ਪਿੰਡਾਂ ਦੀਆਂ ਲਿੰਕ ਸੜਕਾਂ ਦੀ ਕਾਇਆ ਕਲਪ, ਸ਼ਹਿਰ ਅੰਦਰ ਉਸਾਰੀਆਂ ਡਿਸਪੈਂਸਰੀਆਂ ਤੇ ਸਿਹਤ ਕੇਂਦਰ ਸਭ ਦੇ ਸਾਹਮਣੇ ਹਨ, ਜਿਨ੍ਹਾਂ ਦੀ ਉਸਾਰੀ ਕਾਂਗਰਸ ਸਰਕਾਰ ਕਾਰਨ ਹੀ ਸੰਭਵ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜੇਕਰ ਸਰਕਾਰ ਨੇ ਪਿੰਡਾਂ ਲਈ ਕੋਈ ਨਵੇਂ ਫੰਡ ਜਾਰੀ ਨਹੀਂ ਕਰਨੇ ਤਾਂ ਘੱਟੋ ਘੱਟ ਪਿਛਲੀ ਸਰਕਾਰ ਸਮੇਂ ਉਨ੍ਹਾਂ (ਸਿੱਧੂ) ਵੱਲੋਂ ਜਾਰੀ ਗਰਾਂਟਾਂ ਹੀ ਪੰਚਾਇਤਾਂ ਨੂੰ ਵਾਪਸ ਕਰ ਦਿੱਤੀਆਂ ਜਾਣ ਤਾਂ ਜੋ ਪਿੰਡਾਂ ਦੇ ਵਿਕਾਸ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕੇ।
ਪਿੰਡ ਦੇ ਸਰਪੰਚ ਰਾਮ ਈਸ਼ਵਰ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਬਲਬੀਰ ਸਿੱਧੂ ਦਾ ਪਿੰਡ ਦੇ ਵਿਕਾਸ ਲਈ ਦਿੱਤੀਆਂ ਗਰਾਂਟਾਂ ਅਤੇ ਸਕੂਲ ਦੀ ਉਸਾਰੀ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ, ਭਗਤ ਸਿੰਘ ਨਾਮਧਾਰੀ, ਬਲਾਕ ਸੰਮਤੀ ਖਰੜ ਦੀ ਚੇਅਰਪਰਸਨ ਰਣਬੀਰ ਕੌਰ ਬੜੀ, ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਪਿੰਡ ਗੋਬਿੰਦਗੜ੍ਹ ਦੇ ਸਰਪੰਚ ਚੌਧਰੀ ਰਾਮ ਈਸ਼ਵਰ, ਗੁਰਵਿੰਦਰ ਸਿੰਘ ਬੜੀ, ਚੌਧਰੀ ਦੀਪ ਚੰਦ ਗੋਬਿੰਦਗੜ੍ਹ, ਸਾਬਕਾ ਸਰਪੰਚ ਬਲਵਿੰਦਰ ਸਿੰਘ ਗੋਬਿੰਦਗੜ੍ਹ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਪਿੰਡ ਸਨੇਟਾ ਦੇ ਸਰਪੰਚ ਚੌਧਰੀ ਭਗਤ ਰਾਮ, ਚੌਧਰੀ ਰਿਸ਼ੀਪਾਲ, ਚੌਧਰੀ ਹਰਨੇਕ ਸਿੰਘ ਨੇਕੀ, ਟਹਿਲ ਸਿੰਘ ਮਾਣਕਪੁਰ ਕੱਲਰ, ਸ਼ੇਰ ਸਿੰਘ ਦੈੜੀ, ਸਰਪੰਚ ਪੰਡਿਤ ਭੁਪਿੰਦਰ ਕੁਮਾਰ ਨਗਾਰੀ, ਜਗਰੂਪ ਸਿੰਘ ਕੁਰੜੀ, ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਸਰਪੰਚ ਅਮਰੀਕ ਸਿੰਘ ਕੰਬਾਲਾ, ਸਰਪੰਚ ਅਵਤਾਰ ਸਿੰਘ ਭਾਗੋਮਾਜਰਾ, ਸਰਪੰਚ ਗੁਰਮੁਖ ਸਿੰਘ ਨਿਊ ਲਾਂਡਰਾਂ, ਸਰਪੰਚ ਹਰਚਰਨ ਸਿੰਘ ਗਿੱਲ ਲਾਂਡਰਾਂ, ਸਰਪੰਚ ਜਸਵਿੰਦਰ ਪੱਪਾ ਗਿੱਦੜਪੁਰ, ਰਣਜੀਤ ਸਿੰਘ ਗਿੱਲ ਜਗਤਪੁਰਾ, ਸਰਪੰਚ ਦਵਿੰਦਰ ਸਿੰਘ ਕੁਰੜਾ, ਸਰਪੰਚ ਜੋਰਾ ਸਿੰਘ ਮਨੌਲੀ, ਗਿਆਨੀ ਗੁਰਮੇਲ ਸਿੰਘ, ਜਤਿੰਦਰ ਸੂਦ ਮਨੌਲੀ, ਚਾਂਦ ਸ਼ਰਮਾ ਸਾਬਕਾ ਸਰਪੰਚ ਸੰਭਾਲਕੀ, ਸਵਰਨ ਸਿੰਘ ਦੁਰਾਲੀ, ਧਰਮਪਾਲ ਸਿੰਘ ਦੁਰਾਲੀ, ਅਮਰਜੀਤ ਸਿੰਘ ਸੁਖਗੜ੍ਹ, ਪ੍ਰਦੀਪ ਪੰਚ ਤੰਗੌਰੀ, ਸਰਪੰਚ ਹਰਜਿੰਦਰ ਸਿੰਘ ਗੰਡੇ ਢੇਲਪੁਰ, ਦਵਿੰਦਰ ਸਿੰਘ ਬਾਕਰਪੁਰ, ਰਾਜਵਿੰਦਰ ਸਿੰਘ ਪ੍ਰਧਾਨ ਟੀਡੀਆਈ, ਸੁਰਜੀਤ ਸਿੰਘ ਸਾਬਕਾ ਲੈਕਚਰਾਰ, ਹਰਭਜਨ ਸਿੰਘ ਰਾਏਪੁਰ ਕਲਾਂ, ਮਨਜੀਤ ਸਿੰਘ ਮੋਟੇ ਮਾਜਰਾ, ਗੁਰਜੀਤ ਸਿੰਘ ਪਾਪੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …