ਫੇਜ਼-3ਬੀ1 ਵਿੱਚ ਘਰਾਂ ਦੇ ਸਾਹਮਣੇ ਦਰੱਖਤ ਦਾ ਭਾਰੀ ਟਾਹਣਾ ਟੁੱਟ ਕੇ ਡਿੱਗਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਸਥਾਨਕ ਫੇਜ਼-3ਬੀ1 ਵਿਖੇ ਕੋਠੀ ਨੰਬਰ 193 ਦੇ ਸਾਹਮਣੇ ਬੱਲਮ ਖੀਰੇ ਦਾ ਇਕ ਭਾਰੀ ਦਰੱਖਤ ਦਾ ਭਾਰੀ ਟਾਹਣਾ ਟੁੱਟ ਕੇ ਹੇਠਾਂ ਡਿਗ ਪਿਆ। ਇਸ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਟਾਹਣੇ ਨਾਲ ਬਿਜਲੀ ਦੀਆਂ ਤਾਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਤਾਰਾਂ ਟੁੱਟ ਗਈਆਂ। ਇਸ ਕਾਰਨ ਕਾਫੀ ਸਮਾਂ ਆਵਾਜਾਈ ਵਿਚ ਵਿਘਨ ਪਿਆ ਰਿਹਾ। ਇਸ ਮੌਕੇ ਮਕਾਨ ਨੰਬਰ 193 ਦੇ ਵਸਨੀਕ ਰਾਮ ਪ੍ਰਸ਼ਾਦ ਸ਼ਾਸ਼ਤਰੀ ਨੇ ਕਿਹਾ ਕਿ ਇਲਾਕੇ ਦੇ ਲੋਕ ਇਹਨਾਂ ਰੁੱਖਾਂ ਤੋੱ ਬਹੁਤ ਤੰਗ ਹਨ। ਇਹਨਾਂ ਰੁੱਖਾਂ ਦੀ ਛੰਗਾਈ ਲਈ ਕਈ ਵਾਰ ਪ੍ਰਸ਼ਾਸ਼ਨ ਨੂੰ ਪੱਤਰ ਲਿਖੇ ਗਏ ਹਨ ਪਰ ਕੋਈ ਸੁਣਵਾਈ ਨਹੀਂ ਹੋਈ।
ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਅਕਾਲੀ ਕੌਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਇਲਾਕੇ ਦੇ ਦਰਖੱਤਾਂ ਦੀ ਮਾੜੀ ਹਾਲਤ ਬਾਰੇ ਵਾਰ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਅੱਜ ਇਸ ਦਰਖੱਤ ਦੇ ਭਾਰੀ ਟਾਹਣੇ ਦੇ ਡਿੱਗਣ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਫਿਰ ਵੀ ਬਚਾਓ ਹੋ ਗਿਆ ਅਤੇ ਕਾਫੀ ਸਮੇਂ ਲਈ ਆਵਾਜਾਈ ਬੰਦ ਰਹੀ। ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਮਾੜੀ ਹਾਲਤ ਵਾਲੇ ਹੋਰਨਾਂ ਦਰੱਖਤਾਂ ਦੀ ਵੀ ਛੰਗਾਈ ਕੀਤੀ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…