Nabaz-e-punjab.com

ਰੰਧਾਵਾ ਵੱਲੋਂ ਜੇਲ•ਾਂ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਪੁਖਤਾ ਬਣਾਉਣ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਉਚ ਪੱਧਰੀ ਮੀਟਿੰਗ

ਗ੍ਰਹਿ, ਜੇਲ•, ਪੁਲਿਸ ਸਣੇ ਵੱਖ-ਵੱਖ ਅਧਿਕਾਰੀਆਂ ਦੇ ਉਚ ਅਧਿਕਾਰੀ ਹੋਏ ਸਾਮਲ

ਹਾਈ ਸੁਰੱਖਿਆ ਜੋਨ, ਫੁੱਲ ਬਾਡੀ ਸਕੈਨਰ, ਸੀ.ਸੀ.ਟੀ.ਵੀਜ ਤੇ ਨਵੇਂ ਸਟਾਫ ਦੀ ਭਰਤੀ ‘ਤੇ ਦਿੱਤਾ ਜੋਰ

ਪੁਲਿਸ ਵਿਭਾਗ ਤੋਂ ਡੈਪੂਟੇਸਨ ‘ਤੇ ਅਫਸਰ ਲਵੇਗਾ ਜੇਲ• ਵਿਭਾਗ

ਗੋਇਦਵਾਲ ਸਾਹਿਬ ਵਿਖੇ ਨਵੀਂ ਜੇਲ• ਦੀ ਉਸਾਰੀ ਦਾ ਕੰਮ 75 ਫੀਸਦੀ ਮੁਕੰਮਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 13 ਜਨਵਰੀ:
ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਜੇਲ•ਾਂ ਅੰਦਰ ਸੁਰੱਖਿਆ ਵਿਵਸਥਾ ਨੂੰ ਹੋਰ ਪੁਖਤਾ ਬਣਾਉਣ ਲਈ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ, ਲੋੜੀਂਦਾ ਸਟਾਫ ਪੂਰਾ ਕਰਨ ਅਤੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਗ੍ਰਹਿ, ਜੇਲ• ਤੇ ਪੁਲਿਸ ਸਣੇ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ।
ਮੀਟਿੰਗ ਉਪਰੰਤ ਪ੍ਰੈਸ ਨੂੰ ਵੇਰਵੇ ਦਿੰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਸੂਬੇ ਦੀਆਂ ਜੇਲ•ਾਂ ਵਿੱਚ ਬਣਾਏ ਜਾਣ ਵਾਲੇ 21 ਉਚ ਸੁਰੱਖਿਆ ਜੋਨਾਂ ਵਿੱਚੋਂ 12 ਮੁਕੰਮਲ ਹੋ ਗਏ ਹਨ ਅਤੇ ਜਦੋਂ ਕਿ ਬਾਕੀ 9 ਦਾ ਕੰਮ ਬੜੀ ਤੇਜੀ ਨਾਲ ਚੱਲ ਰਿਹਾ ਹੈ। ਉਨ•ਾਂ ਕਿਹਾ ਕਿ ਇਹ ਜੋਨ ਅਤਿ ਆਧੁਨਿਕ ਸੁਰੱਖਿਆ ਤਕਨੀਕਾਂ ਨਾਲ ਲੈਸ ਹੋਣਗੇ ਜਿਨ•ਾਂ ਵਿੱਚ ‘ਏ’ ਕੈਟੇਗਰੀ ਦੇ ਅਪਰਾਧੀਆਂ ਨੂੰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਜੇਲ•ਾਂ ਵਿੱਚ ਸੁਰੱਖਿਆ ਦੇ ਪੱਖ ਤੋਂ ਸਿਰ ਤੋਂ ਪੈਰਾਂ ਤੱਕ ਸਰੀਰ ਦੀ ਜਾਂਚ ਲਈ ਸਕੈਨਰ (ਫੁੱਲ ਬਾਡੀ ਸਕੈਨਰ) ਲਗਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਮੀਟਿੰਗ ਦੌਰਾਨ ਇਸ ਗੱਲ ਉਤੇ ਵੀ ਵਿਚਾਰ ਚਰਚਾ ਹੋਈ ਕਿ ਜੇਲ•ਾਂ ਦੀਆਂ ਦੀਵਾਰਾਂ ਦੇ ਉਪਰ ਦੀ ਸੁੱਟੀਆਂ ਜਾਂਦੀਆਂ ਵਸਤਾਂ/ਮੋਬਾਈਲ ਨੂੰ ਰੋਕਣ ਲਈ ਅਜਿਹੀ ਸੁਰੱਖਿਆ ਵਿਵਸਥਾ ਕਾਇਮ ਕੀਤੀ ਜਾਵੇ ਜੋ ਜੇਲ•ਾਂ ਦੀ 100 ਫੀਸਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਇਸ ਤੋਂ ਇਲਾਵਾ ਸੀ.ਸੀ.ਟੀ.ਵੀਜ ਕੈਮਰੇ ਪਹਿਲਾਂ ਹੀ ਸਥਾਪਤ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਰੰਗਦਾਰ ਕੈਮਰੇ ਸਥਾਪਨ ਕਰਨ ਦੀ ਵੀ ਤਜਵੀਜ ਹੈ।
ਮੀਟਿੰਗ ਵਿੱਚ ਜੇਲ•ਾਂ ਲਈ ਲੋੜੀਂਦੇ ਸਟਾਫ ਦੀ ਪੂਰਤੀ ਲਈ ਨਵੀਂ ਭਰਤੀ ਅਤੇ ਪੁਲਿਸ ਵਿਭਾਗ ਤੋਂ ਡੈਪੂਟੇਸਨ ‘ਤੇ ਅਧਿਕਾਰੀ ਲੈਣ ਲਈ ਵਿਚਾਰ ਚਰਚਾ ਹੋਈ ਜਿਸ ਬਾਰੇ ਖੁਲਾਸਾ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ 305 ਨਵੇਂ ਵਾਰਡਰਾਂ ਦੀ ਭਰਤੀ ਕੀਤੀ ਜਾਵੇਗੀ ਜਿਸ ਸਬੰਧੀ ਮੰਤਰੀ ਮੰਡਲ ਵੱਲੋਂ ਮਨਜੂਰੀ ਮਿਲ ਗਈ ਸੀ। ਇਸ ਤੋਂ ਇਲਾਵਾ ਨਵੀਂ ਭਰਤੀ ਲਈ ਖਾਲੀ ਪੋਸਟਾਂ ਦਾ ਪਤਾ ਲਗਾਉਣ ਲਈ ਅਸਾਮੀਆਂ ਦਾ ਪੁਨਰਗਠਨ ਕੀਤਾ ਜਾਵੇ। ਜੇਲ• ਮੰਤਰੀ ਨੇ ਅੱਗੇ ਦੱਸਿਆ ਕਿ ਪੁਲਿਸ ਵਿਭਾਗ ਕੋਲੋਂ 20 ਇੰਸਪੈਕਟਰ ਰੈਂਕ ਦੇ ਅਫਸਰਾਂ ਨੂੰ ਡੈਪੂਟੇਸਨ ‘ਤੇ ਲੈ ਕੇ ਡਿਪਟੀ ਸੁਪਰਡੈਂਟ ਗਰੇਡ-2, ਦੋ ਸੀਨੀਅਰ ਏ.ਆਈ.ਆਈ./ਐਸ.ਪੀ. ਨੂੰ ਡੀ.ਆਈ.ਜੀ. ਜੇਲ•ਾਂ ਅਤੇ ਤੇ 6 ਐਸ.ਪੀ. ਰੈਂਕ ਦੇ ਅਫਸਰਾਂ ਨੂੰ ਲੈ ਕੇ ਸੁਪਰਡੈਂਟ ਜੇਲ• ਦੀ ਪੋਸਟ ‘ਤੇ ਤਾਇਨਾਤ ਕਰਨ ਲਈ ਤਜਵੀਜ ਤਿਆਰ ਕਰਨ ਦਾ ਫੈਸਲਾ ਹੋਇਆ।
ਜੇਲ• ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀਆਂ ਛੇ ਜੇਲ•ਾਂ ਦੀ ਸੁਰੱਖਿਆ ਲਈ ਸੀ.ਆਰ.ਐਫ.ਪੀ. ਦੀ ਤਾਇਨਾਤੀ ਦਾ ਕੇਸ ਕੇਂਦਰ ਨੂੰ ਭੇਜਿਆ ਗਿਆ ਸੀ ਜਿਸ ਵਿੱਚੋਂ ਚਾਰ ਜੇਲ•ਾਂ ਅੰਮ੍ਰਿਤਸਰ, ਬਠਿੰਡਾ, ਕਪੂਰਥਲਾ ਤੇ ਲੁਧਿਆਣਾ ਵਿਖੇ ਸੀ.ਆਰ.ਪੀ.ਐਫ. ਤਾਇਨਾਤ ਕਰ ਦਿੱਤੀ ਗਈ ਹੈ ਜਦੋਂ ਕਿ ਦੋ ਜੇਲ•ਾਂ ਵਿਖੇ ਹਾਲੇ ਰਹਿੰਦੀ ਹੈ। ਉਨ•ਾਂ ਕਿਹਾ ਕਿ ਇਸ ਮਾਮਲੇ ਦੀ ਪੈਰਵੀ ਲਈ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਜੇਲ•ਾਂ ਵਿੱਚ ਕੈਦੀਆਂ ਦੀ ਗਿਣਤੀ ਦਾ ਅਨੁਪਾਤ ਸਹੀ ਰੱਖਣ ਲਈ ਗੋਇੰਦਵਾਲ ਸਾਹਿਬ ਵਿਖੇ ਬਣ ਰਹੀ ਨਵੀਂ ਜੇਲ• ਦਾ ਕੰਮ 75 ਫੀਸਦੀ ਮੁਕੰਮਲ ਹੋ ਗਿਆ ਹੈ। ਜੇਲ• ਮੰਤਰੀ ਨੇ ਆਪਣੇ ਅਧਿਕਾਰੀਆਂ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਕਿ ਜੇਲ• ਦੀ ਉਸਾਰੀ ਦਾ ਕੰਮ ਜਲਦ ਪੂਰਾ ਕੀਤਾ ਜਾਵੇ।
ਜੇਲ• ਮੰਤਰੀ ਨੇ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਲ•ਾਂ ਲਈ ਨਵੀਆਂ ਐਂਬੂਲੈਸਾਂ ਖਰੀਦਣ ਲਈ ਸੂਬੇ ਦੇ ਸੰਸਦ ਮੈਂਬਰਾਂ ਕੋਲ ਪਹੁੰਚ ਕੀਤੀ ਜਾਵੇ ਤਾਂ ਜੋ ਇਹ ਐਮ.ਪੀ.ਲੈਂਡ ਫੰਡ ਵਿੱਚੋਂ ਖਰੀਦੀਆਂ ਜਾ ਸਕਣ ਕਿਉਂਕਿ ਇਸ ਨੂੰ ਸੰਸਦ ਮੈਂਬਰ ਦੇ ਅਖਿਤਆਰੀ ਕੋਟੇ ਵਿੱਚੋਂ ਖਰੀਦਣ ਦਾ ਉਪਬੰਧ ਹੈ। ਉਨ•ਾਂ ਕਿਹਾ ਕਿ ਕੁਝ ਸੰਸਦ ਮੈਂਬਰਾਂ ਨਾਲ ਉਨ•ਾਂ ਨਿੱਜੀ ਤੌਰ ‘ਤੇ ਗੱਲ ਕੀਤੀ ਹੈ ਜਿਨ•ਾਂ ਇਸ ਤਜਵੀਜ ਉਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। ਇਸੇ ਤਰ•ਾਂ ਜੇਲ• ਸਟਾਫ ਲਈ ਲੋੜੀਂਦੀਆਂ ਗੱਡੀਆਂ ਖਰੀਦਣ ਲਈ ਕੇਸ ਤਿਆਰ ਕਰ ਕੇ ਵਿੱਤ ਵਿਭਾਗ ਨੂੰ ਭੇਜਿਆ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਸਤੀਸ ਚੰਦਰਾ, ਪ੍ਰਮੁੱਖ ਸਕੱਤਰ ਜੇਲ•ਾਂ ਆਰ.ਵੈਂਕਟ ਰਤਨਮ, ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ. (ਪ੍ਰਸਾਸਨ) ਗੌਰਵ ਯਾਦਵ, ਏ.ਡੀ.ਜੀ.ਪੀ. (ਜੇਲ•ਾਂ) ਪ੍ਰਵੀਨ ਕੁਮਾਰ ਸਿਨਹਾ, ਆਈ.ਜੀ. (ਜੇਲ•ਾਂ) ਸ੍ਰੀ ਆਰ.ਕੇ.ਅਰੋੜਾ, ਡੀ.ਆਈ.ਜੀ. (ਪ੍ਰਸਾਸਨ) ਸ੍ਰੀ ਗੁਰਪ੍ਰੀਤ ਸਿੰਘ ਤੂਰ, ਜਲ ਸਪਲਾਈ ਤੇ ਸੈਨੀਟੇਸਨ ਦੇ ਵਧੀਕ ਸਕੱਤਰ ਮੁਹੰਮਦ ਇਸਫਾਕ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਸੁਖਦੇਵ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …